ਪ੍ਰਕਾਸ਼ ਦਿਵਸ ਨੂੰ ਸਮਰਪਿੱਤ
ਵਿਨੋਦ ਫ਼ਕੀਰਾ
ਹਰ ਪਲ ਜ਼ੋ ਮੁੱਖੋਂ ਹਰਿ ਹਰਿ, ਵਾਲਮੀਕਿ ਜੀ ਉਚਾਰੇ,
ਭਵ ਸਾਗਰ ਦੇ ਕਸ਼ਟਾਂ ਤੋਂ, ਪਾਵੇ ਉਹੀ ਛੁੱਟਕਾਰੇ।
ਰਘੂਕੁਲ ਵੰਸ਼ ਨੇ ਲਿਖ ਚਣੌਤੀ, ਛੱਡਿਆ ਸੀ ਘੋੜਾ,
ਫੜ੍ਹ ਲੈ ਆਇਆ, ਉਸ ਨੂੰ ਬੱਚਿਆਂ ਦਾ ਜੋੜਾ।
ਪ੍ਰਭੂ ਦੀ ਕ੍ਰਿਪਾ ਸਦਕਾ, ਯੋਧੇ ਸਨ ਲਲਕਾਰੇ,
ਹਰ ਪਲ ਜ਼ੋ ਮੁੱਖੋਂ ਹਰਿ ਹਰਿ, ਵਾਲਮੀਕਿ ਜੀ ਉਚਾਰੇ।
ਰਣਭੂਮੀ ਵਿੱਚ ਲਵ, ਕੁਸ਼ ਨੇ ਮਹਾਂਬਲੀ, ਬੇਸੁੱਧ ਕੀਤੇ ਸਾਰੇ,
ਦੇ ਕੇ ਛਿੱਟਾ ਅੰਮ੍ਰਿਤ ਦਾ ਮੁੜ ਜੀਵਤ ਕੀਤੇ, ਪ੍ਰਭੂ ਨੇ ਸਾਰੇੇ,
ਸੁਣ ਫਰਿਆਦ ਮਾਂ ਸੀਤਾ ਦੀ, ਕੋਤਕ ਰਚੇ ਭਗਵਾਨ ਨਿਆਰੇ।
ਹਰ ਪਲ ਜ਼ੋ ਮੁੱਖੋਂ ਹਰਿ ਹਰਿ, ਵਾਲਮੀਕਿ ਜੀ ਉਚਾਰੇ।
ਦੇਵੇ ਸਿਖਿਆ ਹਰ ਇੱਕ ਸਲੋਕ, ਰਮਾਇਣ ਦਾ ਸਾਨੂੰ,
ਆਦਿਕਾਵਿ ਸਦਾ ਹੀ ਨੇਕੀ ਦਾ, ਰਾਹ ਦਿਖਾਵੇੇੇ ਸਾਨੂੰ,
ਭਟਕ ਨਾ ਜਾਣਾ ਵੀਰੋ ਕਿਧਰੇ ‘ਫ਼ਕੀਰਾ’ ਪਿਆ ਪੁਕਾਰੇੇ।
ਹਰ ਪਲ ਜ਼ੋ ਮੁੱਖੋਂ ਹਰਿ ਹਰਿ, ਵਾਲਮੀਕਿ ਜੀ ਉਚਾਰੇ,
ਭਵ ਸਾਗਰ ਦੇ ਕਸ਼ਟਾਂ ਤੋਂ, ਪਾਵੇ ਉਹੀ ਛੁੱਟਕਾਰੇ।
ਵਿਨੋਦ ਫ਼ਕੀਰਾ,
ਆਰੀਆ ਨਗਰ, ਕਰਤਾਰਪੁਰ,
ਜਲੰਧਰ। ਮੋ.098721-97326