Friday, September 11, 2026

ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਨੇ ਲੋੜਵੰਦਾਂ ਨੂੰ ਦਿੱਤੀ ਵਿੱਤੀ ਮਦਦ

PPN2810201505

ਪੱਟੀ, 28 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਪੱਟੀ ਵਲੋ ਪਿਛਲੇ 9 ਸਾਲਾਂ ਤੋ ਪੱਟੀ ਨਿਵਾਸੀ ਸੰਗਤਾਂ, ਐਨ ਆਰ ਆਈ, ਗੁਰੁ ਨਾਨਕ ਲੋਕ ਭਲਾਈ ਟਰੱਸਟ ਹਾਂਗਕਾਂਗ, ਅੰਮ੍ਰਿਪਾਲ ਸਿੰਘ, ਦਲਜੀਤ ਸਿੰਘ ਸਿੰਘਾਪੁਰ ਦੇ ਸਹਿਯੋਗ ਨਾਲ ਪੱਟੀ ਇਲਾਕੇ ਤੇ ਪਿੰਡਾਂ ਵਿਚ ਗਰੀਬ, ਲੋੜਵੰਦ, ਰੋਗਗ੍ਰਸਤ ਮਰੀਜ਼ਾਂ ਦੇ ਇਲਾਜ਼ ਦੀ ਸੇਵਾ ਬਿਨਾਂ ਕਿਸੇ ਭੇਦਭਾਵ ਨਾਲ ਕਰਵਾ ਰਿਹਾ ਹੈ।ਟਰੱਸਟ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਸਤਿਗੁਰੂ ਜੀ ਕ੍ਰਿਪਾ ਨਾਲ ਕੁਲਦੀਪ ਸਿੰਘ ਵਾਸੀ ਪਿੰਡ ਅਲੀਪੁਰ ਦਾ ਕੁਝ ਸਮਾਂ ਪਹਿਲਾਂ ਐਕਸੀਡੈਂਟ ਹੋ ਗਿਆ ਤੇ ਇਲਾਜ਼ ਵਾਸਤੇ 10 ਹਜ਼ਾਰ ਰੁਪਏ, ਸ਼ੀਲਾ ਦੇਵੀ ਪਤਨੀ ਸਵ: ਬਗੀਚਾ ਸਿੰਘ ਵਾਸੀ ਪੱਟੀ ਨੂੰ 5 ਹਜ਼ਾਰ, ਜੀਵਨ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਤੁੰਗ ਨੂੰ ਚੂਲਾ ਬਦਲਣ ਲਈ 10 ਹਜ਼ਾਰ ਰੁਪਏ ਵਿੱਤੀ ਸਹਾਇਤਾ ਟਰੱਸਟ ਵਲੋਂ ਦਿੱਤੀ ਗਈ।ਇਸ ਮੌਕੇ ਟਰੱਸਟ ਦੇ ਸਰਪ੍ਰਸਤ ਅਵਤਾਰ ਸਿੰਘ, ਬਲਬੀਰ ਸਿੰਘ, ਗੁਰਮੀਤ ਸਿੰਘ ਮਿਸਤਰੀ, ਡਾ: ਸਰਬਜੀਤ ਸਿੰਘ, ਡਾ: ਜਸਪਾਲ ਸਿੰਘ, ਸੁਰਜੀਤ ਸਿੰਘ, ਗੁਰਪਿੰਦਰ ਸਿੰਘ ਸੈਪੀ, ਸ਼ਮਿੰਦਰ ਸਿੰਘ, ਜਗਜੀਤ ਸਿੰਘ, ਰਜਿੰਦਰ ਸਿੰਘ, ਗੁਰਦੇਵ ਸਿੰਘ, ਨਵਪ੍ਰੀਤ ਸਿੰਘ ਆਦਿ ਹਾਜ਼ਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply