Saturday, June 27, 2026

ਖੇਤਰੀ ਸਰਸ ਮੇਲੇ ਸਬੰਧੀ ਸ਼ਹਿਰੀਆਂ ਵਿਚ ਭਾਰੀ ਉਤਸ਼ਾਹ – ਠੰਡਲ

PPN2810201522

ਹੁਸ਼ਿਆਰਪੁਰ, 28 ਅਕਤੂਬਰ (ਸਤਵਿੰਦਰ ਸਿੰਘ)- ਹੁਸ਼ਿਆਰਪੁਰ ਵਿਖੇ ਚੱਲ ਰਹੇ ਖੇਤਰੀ ਸਰਸ ਮੇਲੇ ਦੇ ਚੋਥੇ ਦਿਨ ਸੱਭਿਆਚਾਰਕ ਮਾਮਲੇ, ਜੇਲਾਂ ਅਤੇ ਸੈਰ-ਸਪਾਟਾ ਮੰਤਰੀ ਸ: ਸੋਹਣ ਸਿੰਘ ਠੰਡਲ ਨੇ ਮੁੱਖ ਮਹਿਮਾਨ ਦੇ ਤੋਰ ਤੇ ਪ੍ਰੀਵਾਰ ਸਮੇਤ ਸ਼ਾਮਿਲ ਹੋਏ। ਇਸ ਮੋਕੇ ਉਨਾਂ ਨੇ ਵੱਖ-ਵੱਖ ਸਟਾਲਾਂ ਦਾ ਨਿਰੀਖਣ ਵੀ ਕੀਤਾ।ਸੱਭਿਆਚਾਰਕ ਪ੍ਰੋਗਰਾਮ ਵੇਖਣ ਉਪਰੰਤ ਸ: ਠੰਡਲ ਨੇ ਕਿਹਾ ਕਿ ਅੱਜ ਉਨਾਂ ਨੂੰ ਭਾਰਤ ਦੇ 24 ਰਾਜਾਂ ਦੇ ਸਟਾਲ ਅਤੇ ਕਲਚਰਲ ਪ੍ਰੋਗਰਾਮ ਵੇਖਣ ਦਾ ਮੋਕਾ ਮਿਲਿਆ ਹੈ ਜੋ ਕਿ ਉਨਾਂ ਲਈ ਮਾਣ ਵਾਲੀ ਗੱਲ ਹੈ। ਉਨਾਂ ਕਿਹਾ ਕਿ ਦੁਆਬੇ ਵਿਚ ਇਹ ਮੇਲਾ ਪਹਿਲੀ ਵਾਰ ਕਰਵਾਇਆ ਜਾ ਰਿਹਾ ਹੈ ਜਿਸ ਤੇ ਉਨਾਂ ਨੇ ਪੰਜਾਬ ਸਰਕਾਰ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਮੇਲੇ ਕਰਾਉਣ ਨਾਲ ਅੱਜ ਦੀ ਨਵੀ ਪੀੜੀ ਨੂੰ ਆਪਣੇ ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਦੀਆਂ ਸੱਭਿਆਚਾਰਕ ਵੰਨਗੀਆਂ ਤੋ ਚੰਗੀ ਤਰਾਂ ਜਾਣੂ ਹੋਣ ਦਾ ਭਰਭੂਰ ਮੋਕਾ ਮਿਲਦਾ ਹੈ। ਉਨਾਂ ਨੇ ਹੁਸ਼ਿਆਰਪੁਰ ਵਾਸੀਆਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਵਧਾਈ ਦਿੱਤੀ ਕਿ ਹੁਸ਼ਿਆਰਪੁਰ ਵਾਸੀ ਸਾਰੇ ਰਾਜਾਂ ਦੇ ਪਹਿਰਾਵੇ, ਖਾਣੇ ਅਤੇ ਹੋਰ ਸਾਜੋ ਸਮਾਨ ਦਾ ਪੂਰਾ ਲੁਤਫ ਉਠਾ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਰਸ ਮੇਲੇ ਦਾ ਵੱਧ ਤੋ ਵੱਧ ਲਾਭ ਲੈਣ ਲਈ ਉਹ ਮੇਲੇ ਵਿਚ ਵੱਧ ਚੜ ਕੇ ਹਿੱਸਾ ਲੈਣ।ਸ: ਠੰਡਲ ਨੇ ਇਸ ਮੋਕੇ ਜਿਲਾ ਪ੍ਰਸ਼ਾਸਨ ਦਾ ਇਸ ਮੇਲੇ ਨੂੰ ਸੁਚੱਜੇ ਢੰਗ ਨਾਲ ਸਫਲ ਬਨਾਉਣ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੇਲੇ ਨਾਲ ਹੁਸ਼ਿਆਰਪੁਰ ਅਤੇ ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਤੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਦੇਸ਼ ਦੇ ਵੱਖ ਵੱਖ ਸੂਬਿਆਂ ਤੋ ਆਏ ਕਲਾਕਾਰਾਂ ਵਲੋ ਆਪਣੇ ਆਪਣੇ ਸੂਬੇ ਦੀਆਂ ਪੇਸ਼ ਕੀਤੀਆ ਜਾ ਰਹੀਆਂ ਵੰਨਗੀਆਂ ਲੋਕਾਂ ਵਿਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।
ਇਸ ਮੋਕੇ ਤੇ ਸ: ਠੰਡਲ ਤੇ ਉਨਾਂ ਦੇ ਪ੍ਰੀਵਾਰ ਦਾ ਜਿਲਾ ਪ੍ਰਸ਼ਾਸਨ ਵਲੋ ਵਿਸ਼ੇਸ਼ ਤੋਰ ਤੇ ਸਨਮਾਨ ਵੀ ਕੀਤਾ ਗਿਆ। ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿਦਿੱਤਾ ਮਿੱਤਰਾ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਹਰਬੀਰ ਸਿੰਘ ,ਐਸ ਡੀ ਐਮ ਹੁਸ਼ਿਆਰਪੁਰ ਆਨੰਦ ਸਾਗਰ ਸ਼ਰਮਾ, ਐਸ ਡੀ ਐਮ ਗੜਸ਼ੰਕਰ ਅਮਰਜੀਤ ਸਿੰਘ, ਤਹਿਸੀਦਾਰ ਹੁਸ਼ਿਆਰਪੁਰ ਬਲਜਿੰਦਰ ਸਿੰਘ, ਐਸ ਪੀ ਦਿਲਬਾਗ ਸਿੰਘ, ਰਵਿੰਦਰ ਠੰਡਲ, ਪਰਮਜੀਤ ਸਿੰਘ ਪੰਜੋੜ, ਪੰਜਾਬ ਗ੍ਰਾਮੀਣ ਬੈਂਕ ਦੇ ਚੇਅਰਮੈਂਨ ਅਰੁਣ ਕੁਮਾਰ ਸ਼ਰਮਾਂ, ਸ਼ਿਵਦੇਵ ਸਿੰਘ ਬਾਜਵਾ, ਜਸਵਿੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਵੀ ਮੋਜੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply