
ਹੁਸ਼ਿਆਰਪੁਰ, 28 ਅਕਤੂਬਰ (ਸਤਵਿੰਦਰ ਸਿੰਘ)- ਡੇਗੂੰ ਦੀ ਬੀਮਾਰੀ ਤੋਂ ਰੋਕਥਾਮ ਸਬੰਧੀ ਆਮ ਜਨਤਾ ਨੂੰ ਜਾਣਕਾਰੀ ਦੇ ਕੇ ਜਾਗਰੂਕ ਕਰਨ ਦੇ ਮੰਤਵ ਹਿੱਤ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਵਾਸਪੁਰ, ਪੁਰਹੀਰਾਂ ਦੇ ਸਟਾਫ ਮੈਂਬਰਾਂ ਅਤੇ ਸਕੂਲੀ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਾਇਕਲ ਰੈਲੀ ਕਰਵਾਈ ਗਈ। ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੰਜੀਵ ਬਬੂਟਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਕੱਢੀ ਗਈ ਇਸ ਜਾਗਰੂਕਤਾ ਰੈਲੀ ਨੂੰ ਸਕੂਲ ਮੁਖੀ ਅਸ਼ੋਕ ਕੁਮਾਰ ਅਤੇ ਇਲਾਕੇ ਦੇ ਮਿਉਂਨਿਸਪਲ ਕਾਉਾਂਸਲਰ ੁਲਵਿੰਦਰ ਸਿੰਘ ਹੁੰਦਲ ਵੱਲੋਂ ਸਾਂਝੇ ਤੌਰ ਤੇ ਸਕੂਲ ਦੇ ਮੁਖ ਗੇਟ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਸਬੰਧੀ ਸੰਖੇਪ ਵਿੱਚ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਐਪੀਡੀਮੋਲੋਜਿਸਟ ਡਾ. ਮਨੋਹਰ ਲਾਲ (ਨੈਸ਼ਨਲ ਵੈਕਟਰ ਬਾਰਨ ਡਿਸੀਜ਼ ਕੰਟਰੋਲ ਪ੍ਰੋਗਰਾਮ) ਨੇ ਦੱਸਿਆ ਕਿ ਡੇਗੂੰ ਦੀ ਬੀਮਾਰੀ ਤੋਂ ਬਚਾਅ ਪ੍ਰਤੀ ਵੱਧ ਤੋਂ ਵੱਧ ਲੋਕਾਂ ਨੂੰ ਜਾਣਕਾਰੀ ਦੇਣ ਲਈ ਹੀ ਸਾਇਕਲ ਰੈਲੀ ਦਾ ਆਯੋਜਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡੇਗੂੰ ਬੁਖਾਰ ਮਾਦਾ ਮੱਛਰ ਏਡੀਜ਼ ਏਜ਼ੀਪਟੀ ਦੇ ਕੱਟਣ ਨਾਲ ਹੁੰਦਾ ਹੈ। ਇਹ ਮਛੱਰ ਸਾਫ, ਖੁੱਲੇ ਅਤੇ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਤੋਂ ਬਚਾਅ ਲਈ ਆਮ ਨਾਗਰਿਕ ਨੂੰ ਇਸ ਪ੍ਰਤੀ ਸੁਚੇਤ ਹੋਣਾ ਲਾਜ਼ਮੀ ਹੈ ਕਿ ਘਰਾਂ ਵਿੱਚ ਅਤੇ ਆਲੇ-ਦੁਆਲੇ ਗਮਲਿਆਂ ਅਤੇ ਗੁਲਦਾਨਾਂ, ਡਰੱਮਾਂ, ਛੱਤਾਂ ਤੇ ਪਏ ਪੁਰਾਣੇ ਜਾਂ ਟੱਟੇ ਪਏ ਬਰਤਨਾਂ, ਟਾਇਰਾਂ, ਟਿਊਬਾਂ, ਡੂੰਘੀਆਂ ਥਾਵਾਂ ਅਤੇ ਟੋਇਆਂ ਆਦਿ ਵਿੱਚ ਕਿਧਰੇ ਵੀ ਸਾਧਾਰਣ ਪਾਣੀ ਜਾਂ ਬਰਸਾਤੀ ਪਾਣੀ ਇੱਕਠਾ ਨਹੀਂ ਹੋਣ ਦੇਣਾ ਚਾਹੀਦਾ। ਸੌਣ ਵੇਲੇ ਮੱਛਰਦਾਨੀ ਅਤੇ ਮਛੱਰ ਭਜਾਊ ਕਰੀਮਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਸੂਤੀ ਅਤੇ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣ ਵਾਲੇ ਕਪੜੇ ਪਾਉਣੇ ਚਾਹੀਦੇ ਹਨ।ਇਸ ਮੌਕੇ ਜਿਲ੍ਹਾ ਐਪੀਡੀਮੋਲੋਜਿਸਟ ਆਈ.ਡੀ.ਐਸ.ਪੀ. ਡਾ. ਸੈਲੇਸ਼ ਕੁਮਾਰ ਨੇ ਦੱਸਿਆ ਕਿ ਸਕੂਲੀ ਬੱਚਿਆਂ ਵੱਲੋਂ ਸਲੋਗਨਾਂ ਅਤੇ ਤਖਤੀਆਂ ਰਾਂਹੀ ਡੇਗੂੰ ਬੁਖਾਰ ਪ੍ਰਤੀ ਜਾਣਕਾਰੀ ਪੈਦਾ ਕੀਤੀ ਗਈ। ਇਹ ਰੈਲੀ ਗੁਰੂ ਗੋਬਿੰਦ ਸਿੰਘ ਨਗਰ ਤੋਂ ਲੈ ਕੇ ਭੀਮ ਨਗਰ, ਕੀਰਤੀ ਨਗਰ ਅਤੇ ਰਹੀਮਪੁਰ ਚੌਕ ਤੋਂ ਹੁੰਦੀ ਹੋਈ ਮੁੜ ਸਕੂਲ ਵਿਖੇ ਆ ਕੇ ਸਮਾਪਤ ਹੋਈ। ਉਨ੍ਹਾਂ ਹੋਰ ਦੱਸਿਆ ਕਿ ਸਾਇਕਲ ਰੈਲੀ ਤੋਂ ਇਲਾਵਾ ਅੱਜ ਜਿਲ੍ਹੇ ਦੇ ਸ਼ਹਿਰੀ ਖੇਤਰ ਵਿਖੇ ਡੇਗੂੰ ਤੋਂ ਬਚਾਅ ਪ੍ਰਤੀ ਮਾਈਕਿੰਗ ਆਮ ਜਨਤਾ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ।ਇਸ ਮੌਕੇ ਤਰਸੇਮ ਲਾਲ, ਜਸਵਿੰਦਰ ਸਿੰਘ, ਹਰਰੂਪ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲੀ ਵਿਦਿਾਰਥੀ, ਸਕੂਲ ਦੇ ਸਮੂਹ ਸਟਾਫ ਮੈਂਬਰ ਅਤੇ ਹੋਰ ਸਿਹਤ ਕਰਮਚਾਰੀ ਹਾਜਰ ਸਨ।
Punjab Post Daily Online Newspaper & Print Media