Thursday, October 1, 2026

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ‘ਸਖਸ਼ੀਅਤ ਤੇ ਵਿਕਾਸ ਲਈ’ ਵਿਸ਼ੇ ‘ਤੇ ਸੈਮੀਨਾਰ

PPN2810201524

ਅੰਮ੍ਰਿਤਸਰ, 28 ਅਕਤੂਬਰ (ਸੁਖਬੀਰ ਸਿੰਘ)- ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਡਾ. ਸੋਨੀਆ ਹੈਲਡਸਟੈਡ, ਸਟਾਕਹੋਮ, ਸਵੀਡਨ ਵੱਲੋਂ ‘ਸਖਸ਼ੀਅਤ ਤੇ ਵਿਕਾਸ ਲਈ’ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਾ. ਮਹਿਮੂਦ ਅਹਿਮਦ ਖਾਨ, ਮੁੱਖੀ ਅਤੇ ਡੀਨ ਸਿੱਖਿਆ ਵਿਭਾਗ, ਯੂਨੀਵਰਸਿਟੀ ਆਫ਼ ਕਸ਼ਮੀਰ, ਕਸ਼ਮੀਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਡਾ. ਮਹਿਮੂਦ ਅਹਿਮਦ ਖਾਨ ਨੇ ਡਾ. ਸੋਨੀਆ ਦੁਆਰਾ ਲਿਖਤ ਕਵਿਤਾਵਾਂ ਦੀ ਕਿਤਾਬ ਅਹਿਸਾਸ (ਹਿੰਦੀ) ਨੂੰ ਰਲੀਜ਼ ਕੀਤਾ। ਡਾ. ਸੋਨੀਆ ਨੇ ਮੌਜ਼ੂਦ ਵਿਦਿਆਰਥੀਆਂ ਨੂੰ ਸਖਸ਼ੀਅਤ ਵਿੱਚ ਸੁਧਾਰ ਕਰਨ ਲਈ ਅਹਿਮ ਨੁਕਤੇ ਦੱਸੇ।ਉਨ੍ਹਾਂ ਦੱਸਿਆ ਕਿ ਅੱਜ ਦੇ ਯੁੱਗ ਵਿੱਚ ਸਖਸ਼ੀਅਤ ਦੇ ਨਿਖਾਰ ਤੋਂ ਬਿਨ੍ਹਾਂ ਅੱਗੇ ਨਹੀਂ ਵਧਿਆ ਜਾ ਸਕਦਾ ਅਤੇ ਜੀਵਨ ਵਿੱਚ ਸਫਲਤਾ ਦਾ ਅਧਾਰ ਉੱਚੀ ਸਖ਼ਸ਼ੀਅਤ ਹੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਹਰੇਕ ਵਿੱਦਿਅਕ ਸੰਸਥਾ ਸਖਸ਼ੀਅਤ ਦੇ ਵਿਕਾਸ ਲਈ ਵੱਖ-ਵੱਖ ਕਿਰਿਆਵਾਂ ਦਾ ਆਯੋਜਨ ਕਰਦੀ ਹੀ ਰਹਿੰਦੀ ਹੈ।ਪ੍ਰਿੰ: ਡਾ. ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਹਿਮਾਨਾਂ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਵਿਦਿਆਰਥਣਾਂ ਲਈ ਅਤਿ ਲਾਹੇਵੰਦ ਸਾਬਿਤ ਹੋਵੇਗੀ ਅਤੇ ਅਗਾਂਹ ਭਵਿੱਖ ਵਿੱਚ ਕਾਲਜ ਵਿੱਚ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸੈਮੀਨਾਰਾਂ ਦਾ ਆਯੋਜਨ ਕਰਵਾਉਣਾ ਪਹਿਲਕਦਮੀ ਹੋਵੇਗੀ। ਇਸ ਮੌਕੇ ਡਾ. ਢਿੱਲੋਂ ਨੇ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸੈਮੀਨਾਰ ਕਾਲਜ ਸਟਾਫ ਤੋਂ ਇਲਾਵਾ ਵਿਦਿਆਰਥੀ ਮੌਜੂਦ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply