Saturday, June 27, 2026

 ਬਾਦਲ ਸਾਹਿਬ ‘ਸਭ ਕੁੱਛ ਲੁਟਾ ਕੇ ਹੋਸ਼ ਮੈ ਆਏ ਤੋਂ ਕਿਆ ਆਏ’ – ਛੋਟੇਪੁਰ

U
U

ਬਟਾਲਾ, 29 ਅਕਤੂਬਰ (ਨਰਿੰਦਰ ਬਰਨਾਲ)– ਪੰਜ ਦਰਿਆਵਾਂ ਦੀ ਧਰਤੀ ‘ਤੇ ਵਗੇ ਨਸ਼ਿਆਂ ਦੇ ਦਰਿਆਂ ਕਾਰਨ ਤਬਾਹ ਹੋਈ ਨੌਜਵਾਨ ਪੀੜੀ, ਭ੍ਰਿਸਟਾਚਾਰ , ਬੇਈਮਾਨੀ ਦੇ ਬੋਲਬਾਲੇ ਤੋਂ ਇਲਾਵਾਂ ਪੰਥਕ ਸਾਖ ਖਤਮ ਹੋਣ ਅਤੇ ਪੰਜਾਬ ਦਾ ਬੇੜਾਂ ਗਰਕ ਕਰਨ ਤੋਂ ਬਾਅਦ ਬਾਦਲ ਸਾਹਿਬ ਸਭ ਕੁਝ ਲੁਟਾ ਕੇ ਹੋਸ਼ ਮੈ ਆਏ ਤੋਂ ਕਿਆਂ ਆਏ ਇਨ੍ਹਾਂ ਸਬਦਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਛੋਟੇਪੁਰ ਨੇ ਕਿਹਾ ਕਿ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ‘ਤੇ ਵਰਦ੍ਹਿਆਂ ਹੋਇਆ ਕਿਹਾ ਕਿ ਜਦੋਂ ਹੁਣ ਪੰਥ ਦੀ ਦੁਹਾਈ ਪਾ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤ੍ਹਾ ‘ਤੇ ਕਾਬਿਜ਼ ਹੋਣ ਉਪਰੰਤ ਬਾਦਲ ਪਰਿਵਾਰ ਪ੍ਰਫੁੱਲਤ ਹੋਇਆ ਅਤੇ ਇਸ ਪਾਰਟੀ ਦੇ ਵਜੀਰਾਂ ਅਤੇ ਵਿਧਾਇਕਾਂ ਨੇ ਲੋਕ ਸੇਵਾ ਦੀ ਬਿਜਾਏ ਆਪਣੀਆਂ ਤਜੌਰੀਆਂ ਭਰਨ ਨੂੰ ਤਰਜ਼ੀਹ ਦਿੱਤੀ ।ਇਸ ਤੋਂ ਇਲਾਵਾਂ ਪੁਲਿਸ ਅਫਸਰਸ਼ਾਹੀ ਨੂੰ ਪੰਜਾਬ ਦੀ ਜਨਤਾਂ ਦੀ ਅਵਾਜ਼ ਦਬਾਉਣ ਲਈ ਇਸਤੇਮਾਲ ਕੀਤਾ ਅਤੇ ਧਾਰਮਿਕ ਸਥਾਨ ਨੂੰ ਵੀ ਆਪਣੇ ਨਿੱਜੀ ਸੁਆਰਥਾਂ ਲਈ ਵਰਤਿਆ। ਛੋਟੇਪੁਰ ਨੇ ਕਿਹਾ ਕਿ ਇਸ ਸਮੇਂ ਪੰਜਾਬ ਨੂੰ ਕੰਗਾਲ ਅਤੇ ਅੱਗ ਦੀ ਭੱਠੀ ਵਿਚ ਸੁੱਟਣ ਤੋਂ ਬਾਅਦ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਡੀ.ਜੀ.ਪੀ ਦੀ ਤਬਦੀਲੀ ਅਤੇ ਪੰਜ ਪਿਆਰਿਆਂ ਦੀ ਵਾਪਸੀ ਦਾ ਫੈਸਲਾ ਲਿਆ ਹੈ। ਛੋਟੇਪੁਰ ਨੇ ਕਿਹਾ ਬਾਦਲ ਸਰਕਾਰ ਤੋਂ ਮਜਦੂਰ, ਮੁਲਾਜ਼ਮ, ਨੌਜਵਾਨ, ਕਿਸਾਨ, ਪੰਥਕ ਧਿਰਾਂ ਤੋਂ ਇਲਾਵਾ ਹਰੇਕ ਵਰਗ ਤੰਗ ਆ ਚੁੱਕਾ ਹੈ ਅਤੇ ਪੰਜਾਬ ਦੇ ਲੋਕ ਬਦਲ ਚਾਹੁੰਦੇ ਹਨ ਜਿਸ ਲਈ ਪੰਜਾਬ ਦੀ ਜਨਤਾਂ ਮਿਸਨ 2017 ਤਹਿਤ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਲਈ ਕਮਰਕੱਸੇ ਕਰ ਲਏ ਹਨ।ਇਸ ਮੌਕੇ  ਉਨ੍ਹਾਂ ਨਾਲ ਅਮਨਦੀਪ ਸਿੰਘ ਗਿੱਲ, ਅਸੋਕ ਝਾਅ, ਕਰਮ ਸਿੰਘ ਥਾਨੇਦਾਰ, ਸੂਬੇਦਾਰ ਕੁਲਵੰਤ ਸਿੰਘ, ਅਮਰਜੀਤ ਸਿੰਘ ਗੁਰਦਾਸਪੁਰ, ਭਾਰਤ ਭੂਸਣ, ਗੁਰਦਿੰਰ ਸਿੰਘ ਬਾਜਵਾ, ਹਰਦੀਪ ਸਿੰਘ ਮਠਾਰੂ, ਰਘਬੀਰ ਸਿੰਘ ਢੀਡਸਾਂ, ਅਮਰਨਾਥ ਆਦਿ ਹਾਜਿਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply