Sunday, October 6, 2024

31 ਅਕਤੂਬਰ ਤੱਕ ਜਥੇਦਾਰ ਅਹੁੱਦੇ ਤੋਂ ਨਾ ਹਟੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਬਾਹਰ 1 ਨਵੰਬਰ ਤੋ ਧਰਨਾ ਅਟੱਲ- ਗਿ: ਰਾਮ ਸਿੰਘ

G. Ram Singh

ਅੰਮ੍ਰਿਤਸਰ, 29 ਅਕਤੂਬਰ (ਪੰਜਬ ਪੋਸਟ ਬਿਊਰੋਿ) – ਸਿੱਖ ਸਿਧਾਂਤਾਂ ਦੀ ਰਾਖੀ ਲਈ ਤਖ਼ਤਾਂ ਦੇ ਜਥੇਦਾਰਾਂ ਨੂੰ ਘਰ ਤੋਰਨ ਦਾ ਵੇਲਾ ਆ ਗਿਆ ਹੈ।ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਗਿਆਨੀ ਰਾਮ ਸਿੰਘ ਨੇ ਕਿਹਾ ਹੈ ਕਿ ਕੌਮ ਨਾਲ ਵਿਸ਼ਵਾਸ਼ਘਾਤ ਕਰਨ ਵਾਲੇ ਜਥੇਦਾਰਾਂ ਤੋ ਕੌਮ ਅੱਕ ਚੁੱਕੀ ਹੈ ਤੇ ਕੌਮ ਅਜਿਹੇ ਜਥੇਦਾਰ ਚਾਹੁੰਦੀ ਹੈ, ਜੋ ਸਿੱਖ ਭਾਵਨਾਵਾਂ ਤੇ ਖਰੇ ਉਤਰ ਸਕਣ। ਉਨ੍ਹਾਂ ਕਿਹਾ ਕਿ ਜੇਕਰ 31 ਅਕਤੂਬਰ ਤੱਕ ਜਥੇਦਾਰਾਂ ਨੂੰ ਹਟਾਇਆ ਨਾ ਗਿਆ ਜਾਂ ਉਨਾਂ ਨੇ ਅਸਤੀਫੇ ਨਾ ਦਿੱਤੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਬਾਹਰ 1 ਨਵੰਬਰ ਤੋ ਐਲਾਣ ਕੀਤਾ ਗਿਆ ਧਰਨਾਂ ਉਸ ਸਮੇ ਤੱਕ ਜਾਰੀ ਰਹੇਗਾ ਜਦ ਤੱਕ ਵੇਲਾ ਵਿਹਾਅ ਚੁੱਕੇ ਜਥੇਦਾਰਾਂ ਦੇ ਅਸਤੀਫੇ ਨਹੀ ਹੋ ਜਾਦੇ। ਉਨ੍ਹਾਂ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਇਹ ਦੋਵੇਂ ਜਥੇਬੰਦੀਆਂ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਇਨ੍ਹਾਂ ਜਥੇਦਾਰਾਂ ਨੂੰ ਘਰ ਤੋਰਨ ਤਾਂ ਕਿ ਕੋਮੀ ਵਿਚ ਪੈਦਾ ਹੋਈ ਦੁਬਿੱਧਾ ਖਤਮ ਹੋ ਸਕੇ।
ਦਮਦਮੀ ਟਕਸਾਲ ਦੇ ਵੱਖ ਵੱਖ ਧੜਿਆਂ ਵਿਚ ਬੈਠੇ ਸਿੰਘਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਸਮਾਂ ਹੈ ਕਿ ਆਪਸੀ ਮਤਭੇਦ ਭੁਲਾ ਕੇ ਇਕ ਝੰਡੇ ਹੇਠ ਇਕੱਤਰ ਹੋ ਕੇ ਪੰਥ ਦੋਖੀਆਂ ਨੂੰ ਸਬਕ ਸਿਖਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਟਕਸਾਲ ਦੇ ਪਹਿਲੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਅਤੇ ਦੂਜੇ ਮੁਖੀ ਬਾਬਾ ਗਰਬਖਸ਼ ਸਿੰਘ ਤੋ ਲੈ ਕੇ ਚੋਧਵੇ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਾਖੀ ਲਈ ਕੁਰਬਾਨੀਆਂ ਦਿੱਤੀਆਂ ਅੱਜ ਫਿਰ ਤੋ ਸਿੱਖ ਸਿੱਧਾਤ ਬਚਾੳਣ ਦੀ ਕੁਰਬਾਨੀ ਕਰਨ ਦਾ ਸਮਾ ਆ ਗਿਆ ਹੈ ਅਤੇ ਉਹ ਇਸ ਤੋਂ ਪਿਛਾਹ ਨਹੀ ਹਟਣਗੇ।ਉਨ੍ਹਾਂ ਕਿਹਾ ਕਿ ਸ਼ਬਦ ਗੁਰੂ ਪ੍ਰਚਾਰ ਸੰਤ ਸਮਾਜ ਦੇ ਸੰਤ ਵੀ ਆਪਣੀ ਬਣਦੀ ਭੁਮਿਕਾ ਅਦਾ ਕਰਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply