
ਛੇਹਰਟਾ, 29 ਅਕਤੂਬਰ (ਸੁਖਬੀਰ ਖੁਰਮਨੀਆ) – 50 ਸਾਲ ਤੋ ਵੱਧ ਸਮੇ ਤੱਕ ਰਾਜ ਕਰਨ ਵਾਲੀ ਕਾਂਗਰਸ ਨੇ ਪੰਜਾਬ ਨੂੰ ਕਦੇ ਆਪਣਾ ਨਹੀ ਸਮਝਿਆ ਤੇ ਹਮੇਸ਼ਾਂ ਅੰਗਰੇਜਾਂ ਵਾਂਗ ਇਸ ਦੇ ਵਸਨੀਕ ਪੰਜਾਬੀਆਂ ਦਾ ਸ਼ੋਸ਼ਨ ਹੀ ਕੀਤਾ ਕਦੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀ ਕੀਤੀ।ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਨੇ ਨਰਾਇਣਗੜ ਸਥਿਤ ਸਵਿੰਦਰ ਸਿੰਘ ਰਣੀਕੇ ਵਲੋਂ ਕਰਵਾਏ ਗਏ ਇਕ ਸਨਮਾਨ ਸਮਾਰੋਹ ਦੌਰਾਨ ਕੀਤਾ।ਉਨ੍ਹਾ ਕਿਹਾ ਕਿ ਹਰ ਸਰਕਾਰ ਦਾ ਮਕਸਦ ਲੋਕਾਂ ਦੀ ਭਲਾਈ ਹੁੰਦਾ ਹੈ।ਪਰ ਕਾਂਗਰਸੀਆਂ ਨੇ ਇਸ ਦੇ ਹੋਰ ਅਰਥ ਲੈਦੇ ਹੋਏ ਭਲਾਈ ਦੀ ਥਾਂ ਲੋਕਾਂ ਦੀ ਝੋਲੀ ਕੇਵਲ ਖੱਜਲ ਖੁਆਰੀਆਂ ਹੀ ਪਾਈਆਂ ਹਨ।ਇਸ ਮੋਕੇ ਜਥੇ: ਰਣੀਕੇ ਨੇ ਪੰਜਾਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਜੋ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ, ਉਨ੍ਹਾਂ ਦੇ ਮਨਸੂਬੇ ਕਦੇ ਕਾਮਯਾਬ ਨਹੀ ਹੋਣਗੇ।ਇਸ ਮੋਕੇ ਤੇ ਬਲਵਿੰਦਰ ਸਿੰਘ ਰਣੀਕੇ, ਡਾਕਟਰ ਦਿਲਬਾਗ ਸਿੰਘ, ਜਸਬੀਰ ਸਿੰਘ ਤਿਮੋਵਾਲੀ, ਪਰਮਜੀਤ ਸਿੰਘ, ਕਾਬਲ ਸਿੰਘ, ਸੋਨੂੰ, ਜਸਬੀਰ ਸਿੰਘ ਆਦਿ ਹਾਜਰ ਸਨ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media