Saturday, May 23, 2026

56ਵੀਂ ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਓਪਨ ਟੇਬਲ ਟੈਨਿਸ ਚੈਂਪੀਅਨਸ਼ਿਪ ਨੂੰ ਸਮਰਪਿੱਤ ਜਨ ਚੇਤਨਾ ਰੈਲੀ

2015102902418

ਪਠਾਨਕੋਟ, 29 ਅਕਤੂਬਰ (ਪ.ਪ) – 56ਵੀਂ ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਓਪਨ ਟੇਬਲ ਟੈਨਿਸ ਚੈਂਪੀਅਨਸ਼ਿਪ ਨੂੰ ਸਮਰਪਿੱਤ ਇੱਕ ਜਨ ਚੇਤਨਾ ਰੈਲੀ ਚੱਕਰਧਾਰੀ ਵੈਲਫੇਅਰੀ ਐਂਡ ਚੈਰੀਟੇਬਲ ਕਲੱਬ (ਰਜਿ:) ਪਠਾਨਕੋਟ ਵੱਲੋਂ ਸਥਾਨਿਕ ਰਾਮਲੀਲਾ ਗਰਾਉਂਡ ਤੋਂ ਕੱਢੀ ਗਈ।ਇਸ ਜਨ ਚੇਤਨਾ ਰੈਲੀ ਵਿੱਚ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਅਤੇ ਚੇਅਰਮੈਨ ਚੱਕਰਧਾਰੀ ਵੈਲਫੇਅਰੀ ਐਂਡ ਚੈਰੀਟੇਬਲ ਕਲੱਬ (ਰਜਿ:) ਪਠਾਨਕੋਟ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਇਹ ਜਨ ਚੇਤਨਾ ਰੈਲੀ ਰਾਮਲੀਲਾ ਗਰਾਊਂਡ ਤੋਂ ਸ਼ੁਰੂ ਹੋ ਕੇ ਪਠਾਨਕੋਟ ਸ਼ਹਿਰ ਦੇ ਪ੍ਰਮੁੱਖ ਚੌਕਾਂ ਤੋਂ ਗੁੱਜਰਦੀ ਹੋਈ ਲੋਕਾਂ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ, ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੰਦੀ ਹੋਈ ਆਰ.ਆਰ.ਐਮ.ਕੇ ਆਰੀਆ ਗਰਲਜ਼ ਕਾਲਜ ਪਠਾਨਕੋਟ ਵਿਖੇ ਸੰਪੰਨ ਹੋਈ।ਇਸ ਰੈਲੀ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ 56ਵੀਂ ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਓਪਨ ਟੇਬਲ ਟੈਨਿਸ ਚੈਂਪੀਅਨਸ਼ਿੱਪ ਵਿੱਚ ਹਿੱਸਾ ਲੈਣ ਆਏ ਬੱਚਿਆਂ, ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਸ਼੍ਰੀ ਸ਼ਰਮਾ ਨੇ ਇਸ ਮੌਕੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੱਕਰਧਾਰੀ ਵੈਲਫੇਅਰ ਐਂਡ ਚੈਰੀਟੇਬਲ ਕਲੱਬ (ਰਜਿ:) ਪਠਾਨਕੋਟ ਵੱਲੋਂ ਟੇਬਲ ਟੈਨਿਸ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਖੇਡ ਮੁਕਾਬਲਿਆਂ ਨਾਲ ਬੱਚਿਆਂ ਨੂੰ ਖੇਡਾਂ ਖੇਡਣ ਦਾ ਉਤਸ਼ਾਹ ਮਿਲਦਾ ਅਤੇ ਬੱਚੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿੰਦੇ ਹਨ।ਉਨ੍ਹਾਂ ਦੱਸਿਆ ਕਿ 56ਵੀਂ ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਓਪਨ ਟੇਬਲ ਟੈਨਿਸ ਚੈਂਪੀਅਨਸ਼ਿੱਪ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਟੀਮਾਂ ਨੇ ਹਿੱਸਾ ਲਿਆ ਹੈ ਅਤੇ ਇਹ ਚੈਂਪੀਅਨਸ਼ਿੱਪ 28 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿੱਪ ਦਾ ਸਮਾਪਤੀ ਸਮਾਰੋਹ 1 ਨਵੰਬਰ, 2015 ਨੂੰ ਹੋਵੇਗਾ।ਉਨ੍ਹਾਂ ਖਿਡਾਰੀਆਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਮਿਹਨਤ ਨਾਲ ਪੜ੍ਹਾਈ ਕਰਨ ਦੇ ਨਾਲ ਨਾਲ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਅਨਿਲ ਰਾਮਪਾਲ ਮੰਡਲ ਪ੍ਰਧਾਨ ਭਾਜਪਾ, ਪ੍ਰਦੀਪ ਰੈਣਾ, ਰਾਕੇਸ਼ ਅੋਲ, ਰਾਮੇਸ਼ ਸ਼ਰਮਾ, ਵਿਸ਼ਾਲ ਅਤੇ ਪੱਤਵੰਤੇ ਸ਼ਹਿਰ ਹਾਜ਼ਰ ਸਨ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply