
ਪਠਾਨਕੋਟ, 29 ਅਕਤੂਬਰ (ਪ.ਪ) – ਚੱਕਰਧਾਰੀ ਵੈਲਫੇਅਰ ਅਤੇ ਚੈਰੀਟੇਬਲ ਕਲੱਬ (ਰਜਿ:) ਪਠਾਨਕੋਟ ਵੱਲੋਂ ਸਥਾਨਕ ਆਰ.ਆਰ.ਐਮ.ਕੇ. ਆਰੀਆ ਗਰਲਜ਼ ਕਾਲਜ ਵਿਖੇ ਕਰਵਾਈ ਜਾ ਰਹੀ 56ਵੀਂ ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਓਪਨ ਟੇਬਲ ਟੈਨਿਸ ਚੈਂਪੀਅਨਸ਼ਿੱਪ ਦੇ ਦੂਜੇ ਦਿਨ ਦੇ ਮੁਕਾਬਲਿਆਂ ਦਾ ਉਦਘਾਟਨ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਰਾਕੇਸ਼ ਗੁਪਤਾ ਪ੍ਰਧਾਨ ਚੱਕਰਧਾਰੀ ਵੈਲਫੇਅਰ ਐਂਡ ਚੈਰੀਟੇਬਲ ਕਲੱਬ (ਰਜਿ:), ਅਨਿਲ ਰਾਮਪਾਲ ਮੰਡਲ ਪ੍ਰਧਾਨ ਭਾਜਪਾ, ਪ੍ਰਦੀਪ ਰੈਣਾ, ਰਾਮੇਸ਼ ਸ਼ਰਮਾ ਜਨਰਲ ਸੈਕਰਟਰੀ, ਡਾ. ਸੰਜੀਵ ਸਲਾਰੀਆ, ਡਾ. ਗੁਰਬਖਸ਼ ਚੌਧਰੀ, ਮੁਨੀਸ਼ ਮਹਾਜਨ ਪ੍ਰਾਜੈਕਟ ਚੇਅਰਮੈਨ, ਵਿਜੇ ਚੋਪੜਾ, ਡਾ. ਸੰਜੇ ਮਹਾਜਨ, ਵਿਸ਼ਾਲ ਮਹਾਜਨ, ਦਿਨੇਸ਼ ਵਿੱਜ, ਰਾਮਪਾਲ ਵਿੱਕੀ, ਰਾਹੁਲ ਸੈਣੀ, ਰਾਮੇਸ਼ ਮਹਾਜਨ, ਅਰੁਣ ਸ਼ਰਮਾ ਏ.ਈ.ਓ. ਅਤੇ ਖੇਡ ਪ੍ਰੇਮੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।
ਸ਼੍ਰੀ ਸ਼ਰਮਾ ਨੇ ਇਸ ਮੌਕੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਚੈਂਪੀਅਨਸ਼ਿੱਪ ਵਿੱਚ ਅੰਡਰ 12 ਲੜਕੇ/ਲੜਕੀਆਂ, ਅੰਡਰ 15 ਲੜਕੇ/ਲੜਕੀਆਂ, ਅੰਡਰ 18 ਲੜਕੇ/ਲੜਕੀਆਂ, ਅੰਡਰ 21 ਲੜਕੇ/ਲੜਕੀਆਂ, ਮੈਨਜ਼ (ਲੜਕੇ) ਓਪਨ ਸਿੰਗਲ, ਮੈਨਜ਼ (ਲੜਕੇ) ਓਪਨ ਡਬਲ, ਗਰਲਜ਼ ਓਪਨ, ਮਿਕਸ ਡਬਲ, ਵੇਟਰਨ ਸਿੰਗਲ ਅਤੇ ਵੇਟਰਨ ਡਬਲ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿੱਪ ਵਿੱਚ ਪੰਜਾਬ ਵੱਖ ਵੱਖ ਜਿਲਿਆਂ ਤੋਂ ਟੇਬਲ ਟੈਨਿਸ ਦੇ 500 ਖਿਡਾਰੀ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਰਗਾਂ ਦੇ ਟੇਬਲ ਟੈਨਿਸ ਦੇ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਨਕਦ ਇਨਾਮ ਅਤੇ ਮੂਮੈਂਟੋ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਖਿਡਾਰੀਆਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਮਿਹਨਤ ਨਾਲ ਪੜ੍ਹਾਈ ਕਰਨ ਦੇ ਨਾਲ ਨਾਲ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਸਰੀਰਿਕ ਵਿਕਾਸ ਲਈ ਜ਼ਰੂਰੀ ਹਨ ਅਤੇ ਖੇਡਾਂ ਨਾਲ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ।
ਸ਼੍ਰੀ ਸ਼ਰਮਾ ਨੇ ਅੱਗੇ ਦੱਸਿਆ ਕਿ ਟੇਬਲ ਟੈਨਿਸ ਦੇ ਕਰਵਾਏ ਮੈਚਾਂ ਵਿੱਚ ਅੰਡਰ 12 ਲੜਕੀਆਂ ਦੇ ਵਰਗ ਮੁਕਾਬਲਿਆਂ ਵਿੱਚ ਕਸ਼ੀਕਾ ਜਲੰਧਰ ਪਹਿਲੇ, ਜੋਤੀ ਰੋਪੜ ਦੂਜੇ ਅਤੇ ਤਲਵੀਨ ਮੋਹਾਲੀ ਤੀਸਰੇ ਸਥਾਨ ‘ਤੇ ਰਹੀ। ਉਨ੍ਹਾਂ ਦੱਸਿਆ ਕਿ ਅੰਡਰ 15 ਲੜਕਿਆਂ ਦੇ ਵਰਗ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਸਾਗਰ ਨੇ ਬਰਿੰਦਰ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
Punjab Post Daily Online Newspaper & Print Media