Saturday, May 23, 2026

ਸਾਇੰਸ ਪ੍ਰਤੀਯੋਗਤਾ ਵਿਚ ਸਰਕਾਰੀ ਕੰਨਿਆਂ ਸਕੂਲ ਦਾ ਪ੍ਰਦਰਸ਼ਨ ਸ਼ਾਨਦਾਰ

U
U

ਬਟਾਲਾ, 30 ਅਕਤੂਬਰ (ਨਰਿੰਦਰ ਸਿੰਘ ਬਰਨਾਲ) – ਪੰਜਾਬ ਰਾਜ ਵਿੱਚ ਵਿਦਿਆਰਥੀਆਂ ਵਿੱਚ ਸਾਇੰਸ ਵਿਸੇ ਦੀ ਰੌਚਕਤਾ ਪੈਦਾ ਕਰਨ ਹਿੱਤ ਰਾਜ ਸਾਇੰਸ ਸਿਖਿਆ ਸੰਸਥਾ ਪੰਜਾਬ ਵੱਲੋ ਜਾਰੀ ਦਿਸ਼ਾ ਨਿਰਦੇਸਾਂ ਅਨੁੁਸਾਰ ਵਿਗਿਆਨ ਤੇ ਹਿਸਾਬ ਦੇ ਅਧਾਰਿਤ ਤਹਿਸੀਲ ਪੱਧਰੀ ਵਿਗਿਆਨ ਪ੍ਰਦਰਸ਼ਨੀ ਜਿਲਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਜਿਲ੍ਹਾਂ ਸਾਂਇੰਸ ਸੁਪਰਵਾਈਜਰ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਦੀ ਨਿਗਰਾਨੀ ਹੇਠ ਲਗਾਈ ਗਈ। ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਬਟਾਲਾ ਵਿਖੇ ਤਹਿਸੀਲ ਪ੍ਰਦਰਸ਼ਨੀ ਵਿਚ ਵੱਖ ਸਕੂਲਾਂ ਦੇ ਮਾਡਲ ਪੇਸ਼ ਕੀਤੇ ਗਏ। ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਦੇ ਐਗਰੀਕਲਚਰ ਅਤੇ ਫੂਡ ਸੇਫਟੀ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ।ਮੈਥੇਮੈਟਿਕਸ ਫਾਰ ਕੁਲਾਅਟੀ ਲਾਈਫ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ। ਇੰਡਸਟਰੀ ਮੈਨੇਜਮੈਟ ਵਿਚਸ ਪਹਿਲਾ ਸਥਾਨ ਪ੍ਰਾਪਤ ਕੀਤਾ। ਰੀਸੋਰਸ ਮੈਨੈਜ਼ਮੈਟ ਵਿਚ ਪਹਿਲਾ ਸਥਾਨ ਸਕੂਲ ਦੀਆਂ ਲੜਕੀਆਂ ਨੇ ਪ੍ਰਾਪਤ ਕੀਤਾ। ਡਾਇਜਾਸਟਰ ਮੈਨੇਜਮੈਂਟ ਵਿਚ ਕੰਨਿਆ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।ਇਹਨਾ ਵੱਖ ਵੱਖ ਵਿਗਿਆਨ ਤੇ ਹਿਸਾਬ ਮੁਕਾਬਲਿਆਂ ਵਿਚ ਅਧਿਆਪਕਾ ਪਵਨ, ਤੇਜਿੰਦਰ ਕੌਰ, ਜਸਵਿੰਦਰ ਸਿੰਘ, ਸਵਰਨ ਲਤਾ ਨੇ ਗਾਈਡ ਅਧਿਆਪਕ ਵਜੋ ਭੂਮਿਕਾ ਨਿਭਾਈ।ਇਸ ਵਿਗਿਆਨ ਤੇ ਹਿਸਾਬ ਵਿਸ਼ੇ ਵਿਚ ਅੰਜਲੀ, ਪ੍ਰਿਆ ਗੁਪਤਾ, ਨਿਤਾਸ਼ਾ, ਪਿੰਕੀ, ਕਨਿਕਾ, ਸਨੈਨਾ, ਮੁਸਕਾਨ ਨੇ ਵੱਖ ਵੱਖ ਪੁਜੀਸ਼ਨਾ ਪ੍ਰਾਪਤ ਕਰਕੇ ਸਕੂਲ ਤੇ ਅਧਿਆਪਕਾਂ ਦਾ ਨਾਮ ਰੋਸਨ ਕੀਤਾ ਹੈ।ਸਕੂਲ ਪ੍ਰਿੰਸੀਪਲ ਨੇ ਜੇਤੂ ਲੜਕੀਆਂ ਤੇ ਅਧਿਆਪਕਾਂ ਨੂੰ ਵਧਾਈ ਦਿਤੀ ਹੈ।ਇਸ ਮੌਕੇ ਹਰਪ੍ਰੀਤ ਸਿੰਘ, ਜੀਵਨ ਸਿੰਘ, ਅਸੋਕ ਕੁਮਾਰ, ਕਮਲਸ਼ ਕੁਮਾਰੀ ਆਦਿ ਅਧਿਆਪਕ ਹਾਜ਼ਰ ਸਨ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply