Sunday, June 15, 2025
Breaking News

ਲਿਖੇ ਅਤੇ ਰਿਕਾਰਡ ਹੋਏ ਬਿਆਨਾਂ ਦਾ ਬੋਲ ਕੇ ਖੰਡਨ ਨਹੀਂ ਕਰ ਸਕਦੇ ਕੈਪਟਨ – ਜੇਤਲੀ

ਰਾਜਾਸਾਂਸੀ ਰੈਲੀ ‘ਚ  ਜੇਤਲੀ ਨੇ ਕੀਤਾ ਕੈਪਟਨ ਨੂੰ ਬੇਨਕਾਬ

PPN220420
ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ ਬਿਊਰੋ)- 1984 ਦੇ ਦੰਗਿਆਂ ਨਾਲ ਸੰਬਧ ਰਖੱਦੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿਟ ਦੇ ਕੇ ਮੁਕਰਣ ਵਾਲੇ ਕੈਪਟਨ ਅਮਰਿੰਦਰ ਸਿੰਘ ਤੇ ਟਿਪੱਣੀ ਕਰਦਿਆਂ ਸ਼੍ਰੀ ਅਰੁਣ ਜੇਤਲੀ ਨੇ ਕਿਹਾ ਕਿ ਸਿਰਫ ਬੋਲਕੇ ਖੰਡਨ ਕਰਣ ਦਾ ਕੋਵੀ ਫਾਇਦਾ ਨਹੀਂ ਹੈ, ਇਸ ਵੇਲੇ ਕੈਪਟਨ ਦਾ ਲਿਖਤ ਅਤੇ ਰਿਕਾਰਡਿਡ ਇੰਟਰਵਿਉ ਪੂਰਾ ਸੱਚ ਲੋਕਾ ਸਾਹਮਣੇ ਲਿਆ ਚੁਕਿਆ ਹੈ। ਅਕਾਲੀ-ਬੀਜੇਪੀ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਮੰਗਲਵਾਰ ਨੂੰ ਹਲਕਾ ਇੰਚਾਰਜ ਵੀਰ ਸਿੰਘ ਲੋਪੋਕੇ ਦੀ ਅਗੁਵਾਈ ਹੇਠ ਹਲਕਾ ਰਾਜਾਸਾਂਸੀ ਦੇ ਪਿੰਡ ਜਸਰਾਅਂੋ ਵਿਖੇ ਹੋਈ ਵਿਸ਼ਾਲ ਰੈਲੀ ਦੇ ਦੌਰਾਣ ਸੰਬੋਧਨ ਕਰ ਰਹੇ ਸੀ। ਸ਼੍ਰੀ ਜੇਤਲੀ ਨੇ ਕਿਹਾ ਕਿ ਕੈਪਟਨ ਹਮੇਸ਼ਾ ਤਰਕ ਤਂੋ ਬਿਨਾ ਗੱਲ ਕਰਦੇ ਹਨ । ਉਹ ਟਾਈਟਲਰ ਨੂੰ ਕੱਲੀਨ ਚਿੱਟ ਦੇਣ ਵਾਲੇ ਕੌਣ ਹੁੰਦੇ ਹਨ? ਉਹਨਾਂ ਨੇ ਟੀਵੀ ਚੈਨਲ ਦੇ ਦਿੱਤੇ ਇੰਟਰਵਿਉ ਚ ਟਾਈਟਲਰ ਨੂੰ ਕਲੀਨ ਚਿਟ ਦੇਕੇ ਪਹਿਲਾਂ ਸਿਖਾਂ ਦੀ ਭਾਵਨਾਵਾਂ ਨੂੰ ਠੇਸ ਪੁਚਾਈ ਅਤੇ ਜਦਂੋ ਰਾਜਨੀਤਿਕ ਮੁੱਦਾ ਭੜਕ ਗਿਆ ਤਾਂ ਸਫੇਦ ਝੂਠ ਬੋਲ ਦਿੱਤਾ ਕਿ ਮੈਂ ਅਜਿਹਾ ਕੁੱਛ ਨਹੀਂ ਕਿਹਾ। ਸ਼੍ਰੀ ਜੇਤਲੀ ਨੇ ਕਿਹਾ ਕਿ ਸਾਰੇ ਦੇਸ਼ ਨੇ ਕੈਪਟਨਾਂ ਨੂੰ ਇੰਟਰਵਿਉ ‘ਚ ਬੋਲਦੇ ਹੋਏ ਵੇਖਿਆ ਅਤੇ ਹੁਣ ਉਹ ਸਾਰੇ ਦੇਸ਼ ਸਾਹਮਣੇ ਮੁਕਰ ਰਹੇ ਹਨ। ਸ਼੍ਰੀ ਜੇਤਲੀ ਨੇ ਕਿਹਾ ਕਿ ਪ੍ਰਾਪਰਟੀ ਟੈਕਸ ਦੇ ਮੁੱਦੇ ਤੇ ਵੀ ਉਹਨਾਂ ਨੇ ਤਰਕ ਤਂੋ ਬਗੈਰ ਗੱਲ ਕੀਤੀ ਅਤੇ ਅਸੀਂ ਪ੍ਰੈਸ ਦੇ ਸਾਹਮਣੇ ਸਾਰੇ ਦਸਤਾਵੇਜ ਰੱਖ ਦਿੱਤੇ ਜਿਸ ਤਂੋ ਸਾਫ ਜਾਹਿਰ ਹੁੰਦਾ ਹੈ ਕਿ ਪਾ੍ਰਪਰਟੀ ਟੈਕਸ ਕਾਂਗ੍ਰੇਸ ਦੀ ਹੀ ਦੇਣ ਹੈ। ਇਸਤੋ ਇਲਾਵਾ ਸ਼੍ਰੀ ਜੇਤਲੀ ਨੇ ਸ਼੍ਰੀ ਨਰੇਂਦਰ ਮੋਦੀ ਦੇ ਆਗਮਨ ਦੇ ਬਾਰੇ ਜਾਣਕਾਰੀ ਦਿੰਦੀਆ ਦੱਸਿਆ ਕਿ 25 ਅਪ੍ਰੈਲ ਦੀ ਸ਼ਾਮ ਉਹ ਅੰਮ੍ਰਿਤਸਰ ਦੀ ਜਨਤਾ ਦੇ ਸਾਹਮਣੇ ਆਪਣੇ ਵਿਚਾਰ ਰੱਖਣਗੇ ਅਤੇ ਬੀਜੇਪੀ ਦੀਆਂ ਨੀਤੀਆਂ ਦੇ ਬਾਰੇ ਪੂਰੀ ਜਾਣਰਾਰੀ ਦੇਣਗੇਂ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply