ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ)- ਆਪ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ, ਪਦਮਸ੍ਰੀ, ਵਿਸ਼ਵ ਪ੍ਰਸਿਧ ਅੱਖਾਂ ਦੇ ਮਾਹਿਰ ਡਾ. ਦਲਜੀਤ ਸਿੰਘ ਨੇ ਅੱਜ ਔਰਤਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਲੋਕਾਂ ਦਾ ਰਾਜਨੈਤਿਕ ਸਫਾਇਆ ਕਰ ਦੇਣ, ਜਿਨ੍ਹਾਂ ਨੇ ਉਹਨ੍ਹਾਂ ਦੇ ਘਰਵਾਲਿਆਂ ਨੂੰ ਨਸ਼ੇੜੀ ਬਣਾ ਦਿਤਾ ਹੈ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਭਵਿੱਖ ਤਬਾਹ ਹੋਣ ਤੋਂ ਬਚਾਉਣ ਅਤੇ ਨਸ਼ਿਆਂ ਨੂੰ ਇਨਕਾਰ ਕਰਕੇ ਪੰਜਾਬ ਨੂੰ ਫਿਰ ਤੋਂ ਤੰਦਰੂਸਤ ਅਤੇ ਸ਼ਕਤੀਸ਼ਾਲੀ ਬਨਾਉਣ। ਉਹ ਅੱਗੇ ਬੋਲੋ, ”ਪੰਜਾਬ ਦੇ ਬਿਆਸ ਦਰਿਆ ਵਿਚ ਉਨ੍ਹਾਂ ਪਾਣੀ ਨਹੀ ਵੀ ਨਹੀ ਰਿਹਾ, ਜਿਨ੍ਹੀ ਸ਼ਰਾਬ ਉਨ੍ਹਾਂ ਦੇ ਪਿੰਡਾ ਅਤੇ ਮੁਹੱਲਿਆਂ ਵਿਚ ਵਗ ਰਹੀ ਹੈ। ਜਿਹੜੇ ਲੋਕ ਨੌਜਵਾਨਾਂ ਨੂੰ ਨਸ਼ੇ ਵੱਲ ਲੈ ਜਾ ਰਹੇ ਹਨ, ਉਹ ਤੁਹਾਡੇ ਸੱਚੇ ਦੁਸ਼ਮਣ ਹਨ। ਪੰਜਾਬ ਦੀਆਂ ਔਰਤਾਂ ਨੂੰ ਇਸ ਦਾ ਸੰਤਾਪ ਝੇਲਣਾ ਪੈ ਰਿਹਾ ਹੈ। ਉਨਾਂ ਮਾਵਾਂ, ਭੈਣਾਂ ਅਤੇ ਬੇਟੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਨਸੇ ਦੇ ਸੌਦਾਗਰਾਂ ਦਾ ਮੂੰਹ ਤੋੜ ਦਿਉ ਅਤੇ ‘ਆਪ’ ਵਰਗੀ ਸਾਫ ਸੁਥਰੀ ਪਾਰਟੀ ਦਾ ਸਾਥ ਦਿਓ।” ਸਮਾਜ ਸੇਵਕ ਸ੍ਰੀ ਬ੍ਰਿਜ਼ ਬੇਦੀ ਨੇ ਵੀ ਕਿਹਾ ਹੈ ਕਿ ”ਭਾਰਤ ਵਿਚ ਜਿਨ੍ਹੀ ਹੈਰੋਈਨ ਵਿਕਦੀ ਹੈ ਉਸ ਵਿਚੋਂ 50 ਫੀਸਦੀ ਪੰਜਾਬ ਦੀ ਸਰਹਦ ਤੋਂ ਦਾਖਲ ਹੁੰਦੀ ਹੈ। ਜਿਹੜੀ ਹੈਰੋਈਨ ਪਾਕਿਸਤਾਨ ਵਿਚ 2 ਲੱਖ ਰੁਪੈ ਕਿਲੋ ਵਿਕਤੀ ਹੈ ਉਹੀ ਇਥੇ ਭਾਰਤ ਵਿਚ 12 ਲੱਖ ਰੁਪੈ ਕਿਲੋ ਵਿਕਦੀ ਹੈ। ਇਹੋ ਸਭ ਤੋ ਲਾਭਦਾਹਿਕ ਧੰਦਾ ਬਣ ਕੇ ਰਹਿ ਗਿਆ ਹੈ।” ਡਾ. ਦਲਜੀਤ ਸਿੰਘ ਆਪ ਨੇ ਦੱਖਣ ਦਿੱਲੀ ਤੋ ਉਮੀਦਵਾਰ ਜਰਰੈਨ ਸਿੰਘ (ਚਿੰਤਮਬਰਮ ਤੋ ਜੂਤਾ ਉਛਾਲਣ ਵਾਲੇ) ਦੇ ਨਾਲ ਰੋਡ ਸ਼ੋਅ ਦੇ ਦੌਰਾਨ ਔਰਤਾਂ ਅਤੇ ਨੌਜਵਾਨਾਂ ਨੂੰ ਨਸ਼ੇ ਨੂੰ ਭਜਾਉਣ ਦੀ ਅਪੀਲ ਕੀਤੀ। ਅੱਜ ਰੋਡ ਸ਼ੋਅ ਵੱਖ ਵੱਖ ਇਲਾਕਿਆ ਸ਼ਹਿਰ ਅਤੇ ਪਿੰਡਾਂ ਜਿਨ੍ਹਾਂ ਵਿਚ ਬਟਾਲਾ ਰੋਡ, ਵੇਰਕਾ, ਜੇਠੁਵਾਲ, ਕਥੂਨੰਗਲ, ਚਵਿੰਡਾ ਦੇਵੀ, ਅਬਦਾਲ, ਤਲਵੰਡੀ ਘੁੰਮਣ, ਮੁਰਰ ਖੁਰਦ, ਰਾਮਾਨਾ ਚੱਕ, ਕੋਟਲੀ ਸੁਲਤਾਨ ਸਿੰਘ, ਹਮਜਾ, ਮਜੀਠਾ, ਚੇਤਨਪੁਰਾ, ਸੋਹਿਆ ਕਲਾਂ, ਨਾਗ ਕਲਾਂ, ਪੰਡੌਰੀ ਵੜੈਚ, ਮਜੀਠਾ ਰੋਡ, ਲਾਰੈਸ ਰੋਡ ਤੋ ਇਲਾਵਾ ਲੋਹਗੜ੍ਹ ਚੌਕ, ਟੋਬਾ ਭਾਈ ਸਾਲੋ ਜੀ, ਚੌਕ ਪਾਸੀਆਂ, ਗੁਰੂ ਬਾਜਾਰ, ਨਮਕ ਮੰਡਲ, ਸ਼ਕਤੀ ਨਗਰ, ਕੋਟ ਭਾਈ ਸੰਤ ਸਿੰਘ, ਫੂਲਾਂਵਾਲਾ ਚੌਕ, ਢਾਬ ਖਟੀਕਾਂ ਆਦਿ ਸਨ ਨਿਕਲਿਆ। ਡਾਟਕਰ ਸਾਹਿਬ ਨੇ ਕਿਹਾ ਕਿ, ”ਅਕਾਲੀ ਨੇਤਾ ਗੁਲਜ਼ਾਰ ਸਿੰਘ ਰਾਣੀਕੇ ਦਾ ਪੁੱਤਰ ਗੂਰਨੂਰ ਹਲਕੇ ਵਿਚ ਰੰਗੇ ਹੱਥੀ ਸ਼ਰਾਬ ਵੰਡਦਾ ਫੜ੍ਹਿਆ ਗਿਆ ਹੈ। ਇਹ ਤਾਂ ਸਿਰਫ ਇਕ ਸਫਾ ਹੈ ਉਸ ਬਦਨਾਮ ਕਿਤਾਬ ਦਾ ਜਿਸਦਾ ਹਰ ਸਫਾ ਕਾਲਾ ਹੈ। ਉਨ੍ਹਾਂ ਅਪੀਲ ਕੀਤੀ ਕਿ ਉਨ੍ਹਾਂ ਲੌਕਾਂ ਨੂੰ ਬਿਲਕੁੱਲ ਵੋਟ ਨਾ ਦਿਉ ਜਿਹੜੇ ਨਸ਼ਾ ਦੇਣ ਦਾ ਲਾਲਚ ਦਿੰਦੇ ਹਨ। ਹੁਣ ਤੱਕ ਹਰਸਿਮਰਤ ਬਾਦਲ ਦਾ ਭਰਾ ਬਿਕਰਮ ਸਿੰਘ ਮਜੀਠਿਆ, ਪੂਰਵ ਐਮ.ਪੀ. ਰੱਤਨ ਸਿੰਘ ਅਜਨਾਲਾ ਅਤੇ ਪੰਜਾਬ ਦੇ ਜੇਲ ਮੰਤਰੀ ਫਿਲੌਰ ਦੇ ਪੁੱਤਰ ਧਰਮਵੀਰ ਦਾ ਨਾਮ ਡਰਗਜ਼ ਦੇ ਆਰੋਪੀ ਭੋਲਾ ਦੇ ਸੰਦਰਭ ਵਿਚ ਉਛਾਲ ਚੁੱਕਾ ਹੈ। ਪੰਜਾਬ ਦੇ ਅਕਾਲੀ ਨੇਤਾ ਮਨਜਿੰਦਰ ਸਿੰਘ ਔਲਖ ਅਤੇ ਜਗਜੀਤ ਸਿੰਘ ਚਾਹਲ ਤੇ ਵੀ ਸ਼ੱਕ ਦੀ ਸੂਈ ਘੁੰਮ ਰਹੀ ਹੈ। ਪੰਜਾਬ ਦੀ ਸਰਕਾਰ ਖੁਦ ਮੰਨਦੀ ਹੈ ਕਿ 70 ਫੀਸਦੀ ਨੌਜਵਾਨ ਨਸ਼ੇ ਕਾਰਣ ਕੰਗਾਰ ਵਿਚ ਡੂਰ ਰਹੇ ਹਨ।ਇਕ ਸੁੱਤਰ ਮੁਤਾਬਿਕ ਪੰਜਾਬ ਵਿਚ 2002-07 ਵਿਚ ਅਮਰਿੰਦਰ ਸਿੰਘ ਸਰਕਾਰ ਦੇ ਦੌਰਾਨ 23000ਅਤੇ 2007-13 ਦੀ ਅਕਾਲੀ ਸਰਕਾਰ ਦੇ ਦੌਰਾਨ 53000 ਲੋਕ ਨਸ਼ੇ ਦੇ ਵਪਾਰ ਵਿਚ ਫੜੇ ਗਏ।
Check Also
ਰਾਜਪਾਲ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਵਲੋਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ
ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ …