Thursday, March 5, 2026

ਛੀਨਾ ਨੇ ਖ਼ਾਲਸਾ ਕਾਲਜ ਗਰਲਜ਼ ਹੋਸਟਲ ਤੇ ਰੀਡਿੰਗ ਰੂਮ ਦਾ ਕੀਤਾ ਉਦਘਾਟਨ

PPN3110201515
ਅੰਮ੍ਰਿਤਸਰ, 31 ਅਕਤੂਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) – ਇਤਿਹਾਸਕ ਖ਼ਾਲਸਾ ਕਾਲਜ ਦੀ ਮੈਨੇਜ਼ਮੈਂਟ ਦੁਆਰਾ ਵਿਦਿਆਰਥੀਆਂ ਨੂੰ ਹਰੇਕ ਆਧੁਨਿਕ ਤੇ ਹੋਰ ਸਹੂਲਤਾਂ ਮੁਹੱਈਆ ਪ੍ਰਦਾਨ ਕਰਨ ਦੀ ਕੜੀ ਨੂੰ ਅੱਗੇ ਤੋਰਦਿਆਂ ਅੱਜ ਕੌਂਸਲ ਦੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਮੌਜ਼ੂਦਗੀ ਵਿੱਚ ਖ਼ਾਲਸਾ ਕਾਲਜ ਗਰਲਜ਼ ਹੋਸਟਲ ਅਤੇ ਰੀਡਿੰਗ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਤਜ਼ਰਬੇਕਾਰ ਸਟਾਫ਼ ਦੁਆਰਾ ਕਰਵਾਈ ਜਾਂਦੀ ਮਿਹਨਤ ਸਦਕਾ ਕਾਲਜ ਜਿੱਥੇ ਉੱਚ ਵਿੱਦਿਅਕ ਸੰਸਥਾ ਦੇ ਨਾਂਅ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉੱਥੇ ਕਾਲਜ ਦੇ ਵਿਦਿਆਰਥੀ ਦੇਸ਼ ਦੇ ਕੋਨੇ-ਕੋਨੇ ਵਿੱਚ ਉੱਚ ਅਹੁੱਦਿਆਂ ‘ਤੇ ਬਿਰਾਜਮਾਨ ਹੋ ਕੇ ਅਤੇ ਬਿਜਨੈਸਮੈਨਾਂ ਵਜੋਂ ਉਭਰ ਕੇ ਦੇਸ਼ ਦਾ ਨਾਂ ਚਮਕਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਲਜ ਵਿਦਿਆਰਥੀਆਂ ਦੀ ਹਰੇਕ ਸਹੂਲਤ ਅਤੇ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਤੱਤਪਰ ਹੈ, ਜਿਸ ਲਈ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਮੈਨੇਜ਼ਮੈਂਟ ਜੀਅ-ਤੋੜ ਮਿਹਨਤ ਕਰ ਰਹੀ ਹੈ।
ਹੋਸਟਲ ਤੇ ਰੀਡਿੰਗ ਰੂਮ ਦਾ ਉਦਘਾਟਨ ਤੋਂ ਪਹਿਲਾਂ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਅਰਦਾਸ ਕੀਤੀ ਗਈ, ਜਿਸ ਸ੍ਰੀ ਐੱਨ. ਕੇ. ਸ਼ਰਮਾ, ਹਰਮਿੰਦਰ ਸਿੰਘ ਸੈਣੀ, ਡਾ. ਚਰਨਜੀਤ ਸਿੰਘ, ਪ੍ਰੋ: ਸੁਪਨਿੰਦਰ ਕੌਰ, ਪ੍ਰੋ: ਸਵਿੰਦਰ ਕੌਰ, ਪ੍ਰੋ: ਪ੍ਰਭਜੋਤ ਕੌਰ ਆਦਿ ਤੋਂ ਇਲਾਵਾ ਵਿਦਿਆਰਥਣਾਂ ਨੇ ਮੌਜ਼ੂਦ ਸਨ। ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥਣਾਂ ਦੀ ਵਧਦੀ ਗਿਣਤੀ ‘ਦੇ ਮੱਦੇਨਜ਼ਰ ਕਾਲਜ ਵਿੱਚ ਨਵੇਂ ਹੋਸਟਲ ਅਤੇ ਰੀਡਿੰਗ ਰੂਮ ਦਾ ਨਿਰਮਾਣ ਕੀਤਾ ਗਿਆ ਹੈ, ਜਿਨ੍ਹਾਂ ਦੇ ਕਮਰੇ ਆਧੁਨਿਕ ਅਤੇ ਖੁੱਲ੍ਹੇ ਹਵਾਦਾਰ ਹਨ। ਜਿਸ ਵਿੱਚ ਵਿਦਿਆਰਥਣਾਂ ਦੀ ਹਰੇਕ ਜਰੂਰਤ ਨੂੰ ਧਿਆਨ ਵਿੱਚ ਰੱਖਕੇ ਤਿਆਰ ਕਰਵਾਇਆ ਗਿਆ ਹੈ ਤਾਂ ਜੋ ਵਿਦਿਆਰਥਾਂ ਸਹੀ ਤਰੀਕੇ ਨਾਲ ਰੀਡਿੰਗ ਰੂਮ ਵਿੱਚ ਪੜ੍ਹਾਈ ਦੇ ਨਾਲ-ਨਾਲ ਹੋਸਟਲ ਵਿੱਚ ਠੀਕ ਢੰਗ ਨਾਲ ਰਹਿ ਸਕਣ।
ਇਸ ਮੌਕੇ ਸ: ਛੀਨਾ ਨੇ ਹੋਸਟਲ ਦਾ ਦੌਰਾ ਕਰਕੇ ਸਫ਼ਾਈ ਵਿਵਸਥਾ ਅਤੇ ਵਿਦਿਆਰਥਣਾਂ ਨੂੰ ਪਰੋਸੇ ਜਾਂਦੇ ਸਬੰਧੀ ਜਾਇਜਾ ਲੈਂਦਿਆਂ ਖਾਣਾ ਪਕਵਾਉਣ ਵਾਲੇ ਵਿਅਕਤੀਆਂ ਨੂੰ ਸਾਫ਼ ਸਫ਼ਾਈ ਅਤੇ ਸ਼ੁੱਧ ਤੇ ਤਾਜ਼ਾ ਭੋਜਨ ਸਬੰਧੀ ਹਦਾਇਤਾਂ ਵੀ ਕੀਤੀਆਂ। ਉਨ੍ਹਾਂ ਕਿਹਾ ਕਿ ਕਾਲਜ ਮੈਨੇਜ਼ਮੈਂਟ ਵਿਦਿਆਰਥੀਆਂ ਦੀ ਸਿਹਤ ਪ੍ਰਤੀ ਕਿਸੇ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕਰੇਗਾ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply