Thursday, March 5, 2026

 ਸ੍ਰੀ ਅਕਾਲ ਤਖਤ ਸਕੱਤਰੇਤ ਦੇ ਬਾਹਰ ਧਰਨਾ ਦੇਣ ਤੁਰੇ ਗਿ: ਰਾਮ ਸਿੰਘ ਘਰ ‘ਚ ਕੀਤੇ ਨਜ਼ਰਬੰਦ

ਸਿੱਖ ਆਗੂਆਂ ਦੀ ਪੁਲਿਸ ਨਾਲ ਲੰਮਾ ਸਮਾਂ ਹੋਈ ਬਹਿਸ – ਕੀਤੀ ਨਾਅਰੇਬਾਜ਼ੀ
PPN01112015022

ਅੰਮ੍ਰਿਤਸਰ, 1 ਨਵੰਬਰ (ਪੰਜਾਬ ਪੋਸਟ ਬਿਊਰੋ) – ਡੇਰਾ ਸਿਰਸਾ ਮੁਆਫੀ ਮਾਮਲੇ ਵਿੱਚ ਜਥੇਦਾਰਾਂ ਦੇ ਅਸਤੀਫਿਆਂ ਦੀ ਮੰਗ ਕਰਦਿਆਂ ਸ੍ਰੀ ਅਜਕਾਲ ਤਖਤ ਸਾਹਿਬ ਸਕੱਤਰੇਤ ਦੇ ਬਾਹਰ ਧਰਨਾ ਦੇਣ ਜਾ ਰਹੇ ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਗਿਆਨੀ ਰਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੁੰ ਪੁਲਿਸ ਨੇ ਉਨ੍ਹਾਂ ਦੇ ਘਰ ਅੰਦਰ ਹੀ ਨਜਰਬੰਦ ਕਰ ਦਿੱਤਾ।ਗਿਆਨੀ ਰਾਮ ਸਿੰਘ ਖਾਲਸਾ ਦੀ ਹਾਮਇਤ ‘ਤੇ ਪਹੁੰਚੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ, ਯੁਨਾਇਟਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ, ਭਾਈ ਗੁਰਦੀਪ ਸਿੰਘ ਬਠਿੰਡਾ, ਅਕਾਲੀ ਦਲ 1920 ਦੇ ਸ੍ਰ. ਰਘਬੀਰ ਸਿੰਘ ਰਾਜਾਸਾਂਸੀ, ਸ੍ਰ. ਸਤਨਾਮ ਸਿੰਘ ਕਾਹਲੋਂ ਆਦਿ ਸਿੱਖ ਆਗੂਆਂ ਨੇ ਵਿਰੋਧ ਵਿੱਚ ਸੜਕ ‘ਤੇ ਧਰਨਾ ਦੇਸ ਦੀ ਕੋਸ਼ਿਸ਼ ਕੀਤੀ ਤਾਂ ਵੱਡੀ ਗਿਣਤੀ ‘ਚ ਪੁਜੀ ਪੁਲਿਸ ਫੋਰਸ ਨੇ ਉਨਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ।

PPN0111201501

ਇਸ ਤੋਂ ਪਹਿਲਾਂ ਤੋਂ ਮਿਥੇ ਗਏ ਪ੍ਰੋਗਰਾਮ ਅਨੁਸਾਰ ਦਮਦਮੀ ਟਕਸਾ ਸੰਗਰਾਵਾਂ ਦੇ ਮੁਖੀ ਗਿਆਨੀ ਰਾਮ ਸਿੰਘ ਖਾਲਸਾ ਭਿੰਡਰਾਂਵਾਲੇ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਸ੍ਰ. ਚਰਨਜੀਤ ਸਿੰਘ, ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ ਦਮਦਮੀ ਟਕਸਾਲ ਦੇ ਪ੍ਰਧਾਨ ਸ੍ਰ. ਸਤਨਾਮ ਸਿੰਘ ਕਾਹਲੋਂ ਆਪਣੇ ਸਾਥੀਆਂ ਸਮੇਤ ਗਿਆਨੀ ਰਾਮ ਸਿੰਘ ਦੀ ਰਿਹਾਇਸ਼ ਪ੍ਰਤਾਪ ਐਵੇਨਿਉ ਤੋਂ ਗੁਰਦੁਆਰਾ ਸ਼ਹੀਦ ਗੰਜ਼ ਬਾਬਾ ਦੀਪ ਸਿੰਘ ਲਈ ਰਵਾਨਾ ਹੋਏ ਤਾਂ ਮੁੱਖ ਸੜਕ ਦੇ ਗੇਟ ‘ਤੇ ਪਹਿਲਾਂ ਤੋਂ ਹੀ ਨਾਕਾ ਲਗਾ ਕੇ ਖੜੀ ਪੁਲਿਸ ਨੇ ਇਸ ਮਾਰਚ ਨੂੰ ਅੱਗੇ ਵੱਧਣ ਤੋਂ ਰੋਕ ਦੱਤਾ ।ਗਿਆਨੀ ਰਾਮ ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਰੋਸ ਮਾਰਚ ਅਤੇ ਧਰਨਾ ਸ਼ਾਂਤਮਈ ਹਨ, ਲੇਕਿਨ ਪੁਲਿਸ ਨੇ ਉਨਾਂ ਦੀ ਇੱਕ ਨਾ ਸੁਣੀ। ਜਿਸ ‘ਤੇ ਗਿਆਨੀ ਰਾਮ ਸਿੰਘ ਸੜਕ ‘ਤੇ ਹੀ ਦਰੀ ਵਿਛਾਅ ਕੇ ਬੈਠ ਗਏ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ।
ਤਾਂ ਪੁਲਿਸ ਅਧਿਾਕਰਅੀਾਂ ਨੇ ਉਨਾਂ ਨੂੰ ਘਰ ਵਿੱਚ ਨਜ਼ਰਬੰਦੀ ਦਾ ਹੁਕਮ ਸੁਣਾਇਆ ਤਾਂ ਗਿਆਨੀ ਜੀ ਆਪਣੀ ਕੋਠੀ ਦੇ ਗੇਟ ਅੰਦਰ ਹੀ ਦਰੀ ਵਿਛਾ ਕੇ ਧਰਨੇ ‘ਤੇ ਬੈਠ ਗਏ।ਇਸੇ ਦੌਰਾਨ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਗਿਆਨੀ ਰਾਮ ਸਿੰਘ ਖਾਲਸਾ ਦੀ ਉਡੀਕ ਕਰ ਰਹੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ, ਸੀਨੀਅਰ ਮੀਤ ਪਰਧਾਨ ਭਾਈ ਧਿਆਨ ਸਿੰਘ ਮੰਡ, ਕੌਮੀ ਜਨਰਲ ਸਕੱਤਰ ਸ੍ਰ. ਜਸਕਰਨ ਸਿੰਘ ਕਾਹਨਸਿੰਘ ਵਾਲਾ, ਜਨਰਲ ਸਕੱਤਰ ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ, ਦਿਹਾਤੀ ਪਰਧਾਨ ਅਮਰੀਕ ਸਿੰਘ ਨੰਗਲ, ਜਗਦੀਪ ਸਿੰਘ ਭੁਲਰ, ਭਾਈ ਰਾਜਨਦੀਪ ਸਿੰਘ ਖਾਲਸਾ, ਯੂਨਾਈਟਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ, ਡਾ: ਗੁਰਜਿੰਦਰ ਸਿੰਘ, ਅਕਾਲੀ ਦਲ 1920 ਦੇ ਸ੍ਰ. ਰਘਬੀਰ ਸਿੰਘ ਰਾਜਾਸਾਂਸੀ, ਸ੍ਰ. ਬੇਅੰਤ ਸਿੰਘ ਖਿਆਲਾ ਸ੍ਰ. ਗੁਰਦੀਪ ਸਿੰਘ ਬਠਿੰਡਾ, ਸਤਨਾਮ ਸਿੰਘ ਮਨਾਵਾ, ਪਰਮਜੀਤ ਸਿੰਘ ਜਿਜੇਆਣੀ, ਬੀਬੀ ਪ੍ਰੀਤਮ ਕੌਰ ਆਦਿ ਨੂੰ ਜਦੋਂ ਨਜ਼ਰਬੰਦੀ ਦਾ ਪਤਾ ਲੱਗਾ ਤਾਂ ਉਹਨਾਂ ਨੇ ਗਿਆਨੀ ਰਾਮ ਸਿੰਘ ਦੀ ਰਿਹਾਇਸ਼ ‘ਤੇ ਪਹੁੰਚ ਕੇ ਉਨਾਂ ਨਾਲ ਨਾਲ ਕੋਈ 10-15 ਮਿੰਟ ਗੱਲ ਕੀਤੀ ਤੇ ਫਿਰ ਇੱਕ ਰੋਸ ਮਾਰਚ ਦੇ ਰੂਪ ਵਿੱਚ ਉਤੋਂ ਰਵਾਨਾ ਹੋ ਗਏ।ਪ੍ਰੰਤੂ ਪੁਲਿਸ ਨੇ ਸੜਕ ਨੂੰ ਜਾਂਦੇ ਹਰ ਰਸਤੇ ਨੁੰ ਪੂਰੀ ਤਰਾਂ ਸੀਲ ਕਰ ਦਿੱਤਾ ਸੀ।ਜਿਸ ਨੂੰ ਦੇਖ ਕੇ ਰੋਹ ਵਿੱਚ ਆਏ ਆਗੂਆਂ ਨੇ ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਪੁਲਿਸ ਮੁਰਦਾਬਾਦ ਦੇ ਨਾਅਰੇ ਲਗਾਉਂਦਿਆਂ ਬੈਰੀਅਰ ਪੁੱਟਣ ਦੀ ਕੋਸ਼ਿਸ਼ ਕੀਤੀ ਅਤੇ ਇਸ ਜੱਦੋਜਹਿਦ ਤੋਂ ਬਾਅਦ ਉਹ ਵਾਪਿਸ ਗਿਆਨੀ ਰਾਮ ਸਿੰਘ ਦੀ ਰਿਹਾਇਸ਼ ‘ਤੇ ਆ ਗਏੇ।
ਇਸ ਉਪਰੰਤ ਗਿਆਨੀ ਰਾਮ ਸਿੰਘ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫ ਕਰਨ ਦੇ ਮਾਮਲੇ ਵਿੱਚ ਜਥੇਦਾਰ ਸੰਗਤਾਂ ਦਾ ਵਿਸ਼ਵਾਸ਼ ਗਵਾ ਬੈਠੇ ਹਨ, ਸੰਗਤ ਨੇ ਉਨ੍ਹਾਂ ਦੇ ਅਸਤੀਫਿਆਂ ਦੀ ਮੰਗ ਕੀਤੀ ਲੇਕਿਨ ਜਥੇਦਾਰਾਂ ਨੇ ਇਕ ਵਾਰ ਫਿਰ ਪੰਜ ਪਿਆਰਿਆਂ ਦੇ ਹੁਕਮ ਦੀ ਉਲੰਘਣਾ ਕਰਕੇ ਸਿੱਖ ਸਿਧਾਂਤ ਵਿਰੋਧੀ ਹੋਣ ਦਾ ਸਬੂਤ ਦਿੱਤਾ ।ਜਿਸ ਦੇ ਰੋਸ ਵਿੱਚ ਕੀਤੇ ਜਾ ਰਹੇ ਰੋਸ ਮਾਰਚ ‘ਤੇ ਧਰਨਾ ਰੋਕ ਕੇ ਪੁਲਿਸ ਨੇ ਧੱਕੇਸ਼ਾਹੀ ਨਾਲ ਉਨਾਂ ਨੂੰ ਨਜ਼ਰਬੰਦ ਲਰ ਦਿੱਤਾ ਹੈ।
ਇਸੇ ਦੌਰਾਨ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਜਦ ਤੱਕ ਪੰਜਾਬ ਸਰਕਾਰ ਤੇ ਸ਼ਰੋਮਣੀ ਕਮੇਟੀ ‘ਤੇ ਕਬਜ਼ਾ ਖਤਮ ਨਹੀਂ ਹੁੰਦਾ, ਉਦੋਂ ਤੀਕ ਸਿੱਖ ਕੌਮ ਨੂੰ ਇਨਸਾਫ ਨਹੀ ਮਿਲ ਸਕਦਾ ।ਉਨ੍ਹਾਂ ਦੱਸਿਆ ਕਿ 10 ਨਵੰਬਰ ਨੂੰ ਸਮੁਚੱੀਆਂ ਪੰਥਕ ਧਿਰਾਂ ਵਲੋਂ ਬੁਲਾਇਆ ਗਿਆ ਸਰਬੱਤ ਖਾਲਸਾ ਕੌਮ ਦੇ ਸੰਪੂਰਨ ਹਿੱਤਾਂ ਦੀ ਤਰਜਮਾਨੀ ਕਰੇਗਾ।ਇਸ ਮੋਕੇ ਸਿਕੰਦਰ ਸਿੰਘ ਵਰਾਣਾ, ਬੀਬੀ ਕਲਵੰਤ ਕੌਰਪਾਲ, ਸਤਨਾਮ ਸਿੰਘ ਕੋਟ ਖਾਲਸਾ, ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply