Thursday, November 5, 2026

ਸਵੱਛ ਭਾਰਤ ਅਭਿਆਨ ਤਹਿਤ ਰੈਲੀ ਦਾ ਆਯੋਜਨ

PPN0111201503
ਬਟਾਲਾ, 2 ਨਵੰਬਰ (ਨਰਿੰਦਰ ਬਰਨਾਲ) – ਭਾਰਤ ਸਰਕਾਰ ਵੱਲੋਂ ਚਲਾਈ ਗਈ ਸਵੱਛ ਭਾਰਤ ਮੁਹਿੰਮ ਤਹਿਤ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕੰਨਿਆਂ ਧਰਮਪੁਰਾ ਬਟਾਲਾ ਵਿਖੇ ਸ੍ਰੀ ਮਤੀ ਇੰਦਰਜੀਤ ਵਾਲੀਆ ਦੀ ਸਰਪ੍ਰਸਤੀ ਹੇਠ ਸਕੂਲ ਦੇ ਆਲੇ ਦੁਆਲੇ ਦੀ ਸਫਾਈ ਨੂੰ ਮੁਖ ਰੱਖਦਿਆਂ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ। ਸਕੂਲ ਵਿਚ ਵਿਖੇ ਹਰਪ੍ਰੀਤ ਸਿੰਘ ਤੇ ਸਮੁਚੇ ਸਟਾਫ ਦੀ ਮਦਦ ਨਾਲ ਕੱਢੀ ਰੈਲੀ ਵਿਚ ਵਿਚਾਰ ਪੇਸ਼ ਕਰਦਿਆਂ ਕਿਹਾ ਸਵੱਛਤਾ ਇਕ ਸਮਾਜ ਵਿਚ ਜਰੂਰੀ ਅੰਗ ਹੋਣਾ ਚਾਹੀਦਾ ਹੈ। ਜਰੂਰੀ ਨਹੀ ਕਿ ਸਕੂਲਾਂ ਵਿਚ ਹੀ ਇਸ ਨੂੰ ਅਪਣਾਇਆ ਜਾਵੇ ਸਗੋਂ, ਸਾਨੂੰ ਘਰਾਂ ਤੇ ਗਲੀ ਮੁਹੱਲਿਆਂ ਵਿਚ ਵੀ ਇਸ ਮਹਿੰਮ ‘ਤੇ ਉਸਾਰੂ ਸੋਚ ਅਧੀਨ ਕੰਮ ਕਰਨਾ ਚਾਹੀਦਾ ਹੈ।ਇਸ ਸਵੱਛਤਾ ਦੀ ਸੋਚ ਨੂੰ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਘਰ ਘਰ ਇਸ ਦਾ ਸੁਨੇਹਾ ਪਹੁੰਚਾਉਣ।ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾ ਵੱਲੋਂ ਸਕੂਲ ਕਮਰਿਆਂ ਤੇ ਸਕੂਲ ਆਲੇ ਦੁਆਲੇ ਦੀ ਸਫਾਈ ਕਰਕੇ ਸਮਾਜ ਨੂੰ ਸਵੱਛ ਕਰਨ ਦਾ ਸੁਨੇਹਾ ਦਿਤਾ।ਇਸ ਮੌਕੇ ਵਿਦਿਆਰਥੀਆਂ ਦੇ ਨਾਲ ਸ੍ਰੀ ਹਰਪੀਤ ਸਿਘ, ਜੀਵਨ ਸਿੰਘ ਹਰੀ ਕ੍ਰਿਸਨ, ਅਮਨ ਦੀਪ, ਹਰੀ ਓਮ ਜੋਸ਼ੀ ਗਾਈਡੈਂਸ ਅਧਿਆਪਕ, ਚਰਨਜੀਤ ਸਿੰਘ ਲੈਕਚਰਾਰ, ਸੁਖਵਿੰਦਰ ਕੌਰ, ਰਜਨੀ ਬਾਲਾ, ਅਰੁਨਾ ਸਰਮਾ, ਕਮਲੇਸ ਕੁਮਾਰੀ ਆਦਿ ਲੈਕਚਰਾਰ ਤੇ ਅਧਿਆਪਕ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply