Friday, July 24, 2026

ਐਸ. ਐਸ. ਡੀ ਗਰਲਜ਼ ਕਾਲਜ ਦੇ ਐਨ. ਐਸ. ਐਸ ਯੂਨਿਟ ਨੇ ਕੌਮੀ ਏਕਤਾ ਦਿਵਸ ਮਨਾਇਆ

PPN0111201506
ਬਠਿੰਡਾ, 1 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਐਸ ਐਸ ਡੀ ਗਰਲਜ਼ ਕਾਲਜ ਦੇ ਐਨ ਐਸ ਐਸ ਯੂਨਿਟਾ ਵਲੋਂ ਰਾਸ਼ਟਰੀ ਏਕਤਾ ਦਿਵਸ ਪ੍ਰੋਗਰਾਮ ਅਫ਼ਸਰ ਡਾ: ਊਸ਼ਾ ਸ਼ਰਮਾ ਦੀ ਅਗਵਾਈ ਹੇਠ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਨੂੰ ਰਾਸ਼ਟਰੀ ਏਕਤਾ ਦਿਵਸ ਦੇ ਰੂਪ ਵਿਚ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਡਾ ਪਰਮਿੰਦਰ ਕੌਰ ਤਾਂਘੀ ਵਲੋਂ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਮੌਕੇ ਪ੍ਰਿੰਸੀਪਲ, ਸਟਾਫ਼ ਅਤੇ ਐਨ ਐਸ ਐਸ ਵਲੰਟੀਅਰਾਂ ਵਲੋਂ ਕੌਮ ਦੀ ਏਕਤਾ, ਅਖੰਡਤਾ ਅਤੇ ਸਰੱਖਿਆ ਨੂੰ ਬਣਾਏ ਰੱਖਣ ਲਈ ਸੰਹੁ ਚੱਕੀ ਗਈ,ਸੰਹੁ ਚੁੱਕਾਉਣ ਦੀ ਰਸਮ ਰੁਪਿੰਦਰ ਅਤੇ ਮਮਤਾ ਨੇ ਇਹ ਕਾਰਜ ਨਿਭਾਇਆ। ਸਮਾਗਮ ਦੌਰਾਨ ਭਾਸ਼ਣ ਪ੍ਰਤੀਯੋਗਤਾ ਅਤੇ ਦੇਸ਼ ਭਗਤੀ ਦੇ ਗੀਤਾਂ ਦੇ ਮੁਕਾਬਲੇ ਕਰਵਾਏ। ਭਾਸ਼ਣ ਦਾ ਵਿਸ਼ਾ ਸਰਦਾਰ ਵੱਲਭ ਭਾਈ ਪਟੇਲ ਦਾ ਰਾਸ਼ਟਰੀ ਏਕਤਾ ਵਿਚ ਯੋਗਦਾਨ ਅਤੇ ਅਮਨ ਸਾਂਤੀ ਅਤੇ ਭਾਈਚਾਰਕ ਸਾਂਝ ਅਜੋਕੇ ਸਮੇਂ ਦੀ ਲੌੜ ਨੂੰ ਰੱਖਿਆ ਗਿਆ। ਇਨ੍ਹਾਂ ਮੁਕਾਬਲਿਆਂ ਵਿਚ 30 ਦੇ ਕਰੀਬ ਵਲੰਟੀਅਰਾਂ ਨੇ ਭਾਗ ਲਿਆ। ਜੱਜਾਂ ਦੀ ਭੂਮਿਕਾ ਵਾਈਸ ਪ੍ਰਿੰਸੀਪਲ ਜਸਵਿੰਦਰ ਕੌਰ, ਕਮਰਸ ਦੇ ਹੈਂਡ ਡਾ: ਨੀਰੂ ਗਰਗ ਅਤੇ ਕਮਰਸ ਵਿਭਾਗ ਦੇ ਪੋਮੀ ਬਾਂਸਲ ਵਲੋਂ ਨਿਭਾਈ।
ਭਾਸ਼ਣ ਪ੍ਰਤੀਯੋਗਤਾ ਵਿਚ ਬੀ ਕਾਮ 1 ਦੀ ਯਸ਼ਿਕਾ ਨੇ ਪਹਿਲਾ, ਹਿਮਾਨੀ ਨੇ ਦੂਜਾ ਅਤੇ ਰੁਪਾਸ਼ਾ ਨੇ ਤੀਜਾ ਸਥਾਨ ਹਾਸ਼ਲ ਕੀਤਾ, ਗੀਤਾ ਦੀ ਪ੍ਰਤੀਯੋਗਤਾ ਵਿਚ ਕੁਮਾਰੀ ਗਰੀਮਾ ਬੀ ਏ 1 ਨੇ ਪਹਿਲਾ, ਸੁਸ਼ੀਲਾ ਨੇ ਦੂਜਾ ਤੇ ਰੀਤੀਕਾ ਐਨ ਐਸ ਐਸ ਵੰਲਟੀਅਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਮਾਗਮ ਦੌਰਾਨ ਜੇਤੂਆਂ ਨੂੰ ਇਨਾਮ ਵੰਡੇ ਗਏ। ਪ੍ਰਿੰਸੀਪਲ ਨੇ ਦੱਿਿਸਆ ਕਿ ਸਰਦਾਰ ਪੇਟਲ ਨੇ ਰਾਸ਼ਟਰੀ ਏਕਤਾ ਨੂੰ ਸਮਰਪਿਤ ਅਜਿਹੀ ਸ਼ਖਸ਼ੀਅਤ ਸਨ ਜਿਨ੍ਹਾਂ ਆਪਣੀ ਦੂਰ ਦ੍ਰਿਸ਼ਟੀ ਸੋਚ ਨਾਲ ਸਭਿਆਚਾਰਕ ਵਿਭਿੰਨਤਾਵਾਂ ਵਾਲੇ ਇਸ ਦੇਸ਼ ਨੂੰ ਮਜ਼ਬੂਤ ਰਾਸ਼ਟਰ ਵਜੋਂ ਬੰਨ੍ਹਣ ਵਿਚ ਅਹਿਮ ਭੂੁਮਿਕਾ ਨਿਭਾਈ। ਲੋਹ ਪੁਰਸ਼ ਦੇ ਨਾਮ ਨਾਲ ਜਾਣੇ ਜਾਂਦੇ ਸਰਦਾਰ ਵੱਲਭ ਭਾਈ ਪੇਟਲ ਦੇ ਨਾਮ ‘ਤੇ ਗੁਜਰਾਤ ਵਿਚ ਅੱਜ ਵੱਖ ਵੱਖ ਵਿਦਿਅਕ ਅਦਾਰੇ ਚੱਲ ਰਹੇ ਹਨ। ਜੋ ਉਨ੍ਹਾਂ ਦੇ ਪਦ ਨਿਯਮਾਂ ਤੇ ਚੱਲਣ ਦੀ ਯਾਦ ਦਿਵਾ ਰਹੇ ਹਨ। ਉਨ੍ਹਾਂ ਦਾ ਸਮੁੱਚਾ ਜੀਵਨ ਸਾਨੂੰ ਹਰ ਵੇਲੇ ਦੇਸ਼ ਦੀ ਭਲਾਈ ਲਈ ਕਾਰਜ ਕਰਨ ਵਾਸਤ। ਪ੍ਰੇਰਿਤ ਕਰਦਾ ਹੈ। ਇਸ ਮੌਕੇ ਡਾ: ਸੁਮਨ ਬਾਵਾ, ਡਾ: ਸਿਮਰਨਜੀਤ ਕੌਰ, ਡਾ: ਖੁਸ਼ਨਸੀਬ, ਮੈਡਮ ਤ੍ਰਿਪਤਾ, ਮੈਡਮ ਤਰੂ, ਮੈਡਮ ਹਰਲੀਨ ਕੌਰ, ਮੈਡਮ ਦੀਪਿਕਾ, ਮੈਡਮ ਮਨਪ੍ਰੀਤ, ਮੈਡਮ ਪ੍ਰਵੀਨ, ਆਸ਼ਾ ਸਿੰਗਲਾ ਅਤੇ ਪੁਰਾ ਸਟਾਫ਼ ਵੀ ਹਾਜ਼ਰ ਸੀ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply