Saturday, July 25, 2026

’ਕੌਣ ਬਣੇਗਾ ਸਰਵ ਸ਼੍ਰੇਸ਼ਠ ਪੇਸ਼ਕਾਰ’ ਤਹਿਤ ਹੋਵੇਗਾ ਰਾਮਲੀਲਾ ਦੇ ਕਲਾਕਾਰਾਂ ਦਾ ਉਤਸਵ -ਛੱਤਰੀਵਾਲਾ

PPN0111201505

ਬਠਿੰਡਾ, 1 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਲਕੇ ਬਠਿੰਡਾ ਪੱਛਮ ਵੈਲਫੇਅਰ ਆਰਗੇਨਾਈਜੇਸ਼ਨ ਦੇ ਸੀਨੀਅਰ ਆਗੂਆਂ ਦੀ ਬੈਠਕ ਪ੍ਰਧਾਨ ਦੇਸਰਾਜ ਛੱਤਰੀਵਾਲਾ ਦੀ ਪ੍ਰਧਾਨਗੀ ਵਿੱਚ ਪ੍ਰਭੂ ਰਾਮ ਜੀ ਪ੍ਰਤੀ ਨਵਯੁਵਕਾਂ ਨੂੰ ਉਤਸਾਹਿਤ ਕਰਨ ਅਤੇ ਰਾਮਲੀਲਾ ਦੇ ਕਲਾਕਾਰਾਂ ਦੇ ਉਤਸਵ ਦਾ ਆਯੋਜਨ ਕਰਵਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।ਬੈਠਕ ਵਿੱਚ ਫੈਸਲਾ ਲਿਆ ਗਿਆ ਕਿ ਪਿਛਲੇ ਕਈ ਸਾਲਾਂ ਤੋਂ ਰਾਮਲੀਲਾ ਦੇ ਕਲਾਕਾਰਾਂ ਨੂੰ ਅਤੇ ਇਸ ਖੇਤਰ ਵਿੱਚ ਯੋਗਦਾਨ ਦੇਣ ਵਾਲਿਆਂ ਨੂੰ ਸਨਮਾਨਿਤ ਕਰਦਿਆਂ ਇਸ ਬਾਰ ਇਹ ਪ੍ਰੋਗਰਾਮ ‘ਕੌਣ ਬਣੇਗਾ ਸਰਵ ਸ਼੍ਰੇਸ਼ਠ ਪੇਸ਼ਕਾਰ’ ਦੇ ਟਾਈਟਲ ਹੇਠ ਕਰਵਾਇਆ ਜਾਵੇਗਾ। ਇਸ ਵਿੱਚ ਹਿੱਸਾ ਲੈਣ ਦੀ ਅੰਤਿਮ ਮਿਤੀ 17 ਨਵੰਬਰ, 2015 ਤੱਕ ਕਿਸੇ ਵੀ ਕਲੱਬ ਜਾਂ ਵਿਅਕਤੀਗਤ ਰੂਪ ਵਿੱਚ ਐਂਟਰੀ ਫਾਰਮ ਆਰਗੇਨਾਈਜੇਸ਼ਨ ਦੇ ਕਿਸੇ ਵੀ ਸੀਨੀਅਰ ਆਗੂ ਨੂੰ ਦਿੱਤਾ ਜਾ ਸਕੇਗਾ। ਛੱਤਰੀਵਾਲਾ ਨੇ ਦੱਸਿਆ ਕਿ ‘ਕੌਣ ਬਣੇਗਾ ਸਰਵ ਸ਼੍ਰੇਸ਼ਠ ਪੇਸ਼ਕਾਰ’ ਵਿੱਚ ਹਰ ਟੀਮ ਜਾਂ ਕਲੱਬ ਨੂੰ ਵੱਧ ਤੋਂ ਵੱਧ ਇਸ ਵਿੱਚ ਪੇਸ਼ਕਾਰੀ ਦੇਣ ਦੇ ਲਈ 15 ਮਿੰਟ ਦਾ ਸਮਾਂ ਦਿੱਤਾ ਜਾਵੇਗਾ, ਰਾਮਲੀਲਾ ਦੇ ਕਿਸੇ ਵੀ ਸੀਨ, ਏਕਾਂਕੀ, ਕੋਰੋਗ੍ਰਾਫੀ ਵਿੱਚੋਂ ਹੀ ਇਸ ਉਤਸਵ ਵਿੱਚ ਪੇਸ਼ਕਾਰੀ ਦੇਣ ਲਈ ਐਂਟਰੀ ਦਿੱਤੀ ਜਾਵੇਗੀ, ਬਾਕੀ ਨਿਯਮਾਂਵਲੀ ਆਉਣ ਵਾਲੇ ਅਗਲੇ ਐਤਵਾਰ ਨੂੰ ਇਲਾਕੇ ਵਿੱਚ ਵੱਖ-ਵੱਖ ਥਾਂਵਾਂ ‘ਤੇ ਹੋਈਆਂ ਰਾਮ ਲੀਲਾਵਾਂ ਦੇ ਕਲੱਬ, ਡਾਇਰੈਕਟਰ ਅਤੇ ਕਲਾਕਾਰਾਂ ਨੂੰ ਮੀਟਿੰਗ ਵਿੱਚ ਸੱਦਾ ਦਿੱਤਾ ਜਾਵੇਗਾ, ਜਿਸ ਵਿੱਚ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸੁਝਾਅ ਲਏ ਜਾਣਗੇ।ਰਾਮਲੀਲਾ ਦੇ ਕਲਾਕਾਰਾਂ ਅਤੇ ਇਲਾਕਾ ਨਿਵਾਸੀਆਂ ਦੇ ਭਰਵੇਂ ਹੂੰਗਾਰੇ ਨੂੰ ਵੇਖਦਿਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮਲੀਲਾ ਦੇ ਕਲਾਕਾਰਾਂ ਦਾ ਇਹ ਉਤਸਵ ਰੋਚਕ ਅਤੇ ਰੋਮਾਂਚਕਾਰੀ ਹੋਵੇਗਾ। ਇਸ ਮੌਕੇ ਦੇਸਰਾਜ ਛੱਤਰੀਵਾਲਾ ਤੋਂ ਇਲਾਵਾ ਲਖਵੀਰ ਸਿੰਘ ਸੋਨੀ, ਮੋਹਨ ਲਾਲ ਵਰਮਾ, ਖੂਬ ਚੰਦ ਅਰੋੜਾ, ਸੁਖਦੇਵ ਸਿੰਘ ਗੁਰਥੜੀ, ਹਰਮੰਦਰ ਸਿੰਘ,ਦਰਸ਼ਨ ਸਿੰਘ, ਇੰਜ: ਐਨ.ਕੇ. ਸ਼ਰਮਾ, ਹੇਮੰਤ ਅਰੋੜਾ ਸਹਿਤ ਹੋਰ ਸੀਨੀਅਰ ਆਗੂ ਮੌਜੂਦ ਸਨ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply