
ਅੰਮ੍ਰਿਤਸਰ, 1 ਨਵੰਬਰ (ਜਗਦੀਪ ਸਿੰਘ ਸੱਗੂ) ਨੀਲਧਾਰੀ ਅਤੇ ਠਾਕੁਰ ਦਲੀਪ ਸਿੰਘ ਦੀ ਅਗਵਾਈ ਵਾਲੀ ਨਾਮਧਾਰੀ ਸੰਗਤ ਦਰਮਿਆਨ ਅੱਜ ਉਸ ਸਮੇਂ ਏਕਤਾ ਦਾ ਮੁੱਢ ਬੱਝ ਗਿਆ, ਜਦ ਸਥਾਨਕ ਸ਼ਹੀਦ ਊਧਮ ਸਿੰਘ ਯਾਦਗਾਰੀ ਹਾਲ ਵਿਖੇ ਨੀਲਧਾਰੀ ਸੰਗਤ ਵੈਲਫੇਅਰ ਸੁਸਾਇਟੀ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਕਰਵਾਇਆ ਗਿਆ ਇਕ ਗੁਰਮਤਿ ਸਮਾਗਮ ਸਾਂਝੈ ਸਮਾਗਮ ਦਾ ਰੂਪ ਧਾਰ ਗਿਆ। ਇਸ ਧਾਰਮਿਕ ਸਮਾਗਮ ਆਸਾ ਦੀ ਵਾਰ ਦੇ ਕੀਰਤਨ ਦੀ ਤੋਂ ਸ਼ਾਮ ਤੀਕ ਜਾਰੀ ਰਿਹਾ। ਜਿਸ ਵਿੱਚ ਨੀਲਧਾਰੀ ਅਤੇ ਨਾਮਧਾਰੀ ਸੰਸਥਾ ਦੇ ਸੀਨੀਅਰ ਆਗੂਆਂ ਦੀ ਸਹਿਮਤੀ ‘ਤੇ ਦੋਨਾਂ ਸੰਪਰਦਾਵਾਂ ਦੇ ਪੈਰੋਕਾਰ ਸ਼ਾਮਿਲ ਹੋਏ ਅਤੇ ਪਹਿਲੀ ਵਾਰ ਨੀਲੇ ਤੇ ਸਫੈਦ ਬਾਣੇ ਤੇ ਦਸਤਾਰਾਂ ਵਾਲੇ ਸਿੰਘਾਂ ਨੇ ਵਾਰੀ ਵਾਰੀ ਕੀਰਤਨ ਦੀ ਸੇਵਾ ਨਿਭਾਈ ਤੇ ਸੰਗਤਾਂ ਦੀ ਸੇਵਾ ਕੀਤੀ।
ਸਮਾਗਮ ਵਿੱਚ ਨਾਮਧਾਰੀ ਸੰਪਰਦਾ ਦੇ ਠਾਕੁਰ ਦਲੀਪ ਸਿੰਘ ਦੇ ਪੁੱਜਣ ‘ਤੇ ਨੀਲਧਾਰੀ ਸੰਗਤ ਵੈਲਫੇਅਰ ਸੁਸਾਇਟੀ ਦੇ ਪ੍ਰਬੰਧਕਾਂ ਨੇ ਫੁੱਲਾਂ ਦੇ ਸਿਹਰਿਆਂ ਤੇ ਜੈਕਾਰਿਆਂ ਦੀ ਗੂੰਜ ਵਿੱਚ ਉਨਾਂ ਦਾ ਸਵਾਗਤ ਕੀਤਾ।ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਠਾਕਰ ਦਲੀਪ ਸਿੰਘ ਨੇ ਕਿਹਾ ਕਿ ‘ਅਸੀਂ ਸਭ ਨਾਨਕ ਨਾਮ ਲੇਵਾ, ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ ਦੱਸੇ ਸਿਧਾਤਾਂ ‘ਤੇ ਪਹਿਰਾ ਦੇਣ ਵਾਲੇ ਹਾਂ ਅਤੇ ਮੇਰੀ ਦਿਲੀ ਇੱਛਾ ਹੈ ਕਿ ਸਾਰੇ ਇਕੱਠੇ ਹੋਈਏ ਅਤੇ ਇਸ ਵਿੱਚ ਹੋਲੀ ਹੋਲੀ ਸਫਲਤਾ ਮਿਲ ਰਹੀ ਹੈ।ਇਸ ਅਵਸਰ ‘ਤੇੇ ਦੋਨਾਂ ਸੰਪਰਦਾਵਾਂ ਵਲੋਂ ਉਘੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੰਤ ਗੁਰਮੀਤ ਸਿੰਘ, ਬਾਬਾ ਸ਼ਿੰਦਾ ਸਿੰਘ ਮੁਹਾਵਾ, ਭਾਈ ਅਜੀਤ ਸਿੰਘ, ਭਾਈ ਖਜਾਨ ਸਿੰਘ, ਭਾਈ ਸਤਬੀਰ ਸਿੰਘ, ਸਾਹਿਬ ਸਿੰਘ, ਨਿਰਮਲ ਸਿੰਘ, ਪ੍ਰਿਤਪਾਲ ਸਿੰਘ ਆਦਿ ਹਾਜਰ ਸਨ ।
Punjab Post Daily Online Newspaper & Print Media