Thursday, November 5, 2026

ਗਰੇਟ ਸਪੋਰਟਸ ਕਲੱਬ ਨੇ ਗੋਲਡ ਤੇ ਸਿਲਵਰ ਮੈਡਲ ਹਾਸਲ ਕਰਨ ਵਾਲੇ ਐਥਲੀਟਾਂ ਨੂੰ ਕੀਤਾ ਸਨਮਾਨਿਤ

PPN0111201519
ਛੇਹਰਟਾ, 1 ਨਵੰਬਰ (ਸੁਖਬੀਰ ਖੁਰਮਨੀਆ) – ਭਾਈ ਸਾਲੋ ਜੀ ਦੇ ਹੋਏ ਮੇਲੇ ਦੌਰਾਨ ਕਰਵਾਈਆ ਗਈਆਂ ਖੇਡਾਂ ਬਜੁੱਰਗਾਂ ਦੀ ਦੌੜਾਂ ਵਿੱਚ ਗੋਲਡ ਤੇ ਸਿਲਵਰ ਮੈਡਲ ਹਾਸਲ ਕਰਨ ਵਾਲੇ ਕੁਲਦੀਪ ਸਿੰਘ, ਸੁਭੇਗ ਸਿੰਘ, ਗੁਰਮੀਤ ਸਿੰਘ, ਅਮਰੀਕ ਸਿੰਘ, ਸੁਰਜੀਤ ਸਿੰਘ, ਸਵਰਣ ਸਿੰਘ ਮਾਸਟਰ ਐਥਲੀਟ ਖਿਡਾਰੀਆਂ ਨੂੰ ਉੱਘੇ ਸਮਾਜ ਸੇਵਕ ਤੇ ਗਰੇਟ ਸਪੋਰਟਸ ਐਂਡ ਕੱਲਚਰ ਕਲੱਬ ਦੇ ਸਰਪ੍ਰਸਤ ਰੇਸ਼ਮ ਸਿੰਘ ਐਨ.ਆਰ.ਆਈ ਤੇ ਪ੍ਰਧਾਨ ਨਵਦੀਪ ਸਿੰਘ ਸਹੋਤਾ ਵਲੋਂ ਉੱਚੇਚੇ ਤੌਰ ਤੇ ਸਨਮਾਨਿਤ ਕੀਤਾ।ਇਸ ਮੋਕੇ ਰੇਸ਼ਮ ਸਿੰਘ ਐਨਆਰਆਈ ਨੇ ਅਪੀਲ ਕੀਤੀ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂਕਿ ਸ਼ਰੀਰ ਚੁਸਤ ਫੁਰਤ ਰਹੇ ਤੇ ਨਸ਼ਿਆਂ ਵਿਚ ਵਹਿ ਰਹੀ ਪੰਜਾਬ ਦੀ ਨੌੋਜਵਾਨੀ ਨੂੰ ਬਚਾਇਆ ਜਾ ਸਕੇ।ਉਨ੍ਹਾ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆ ਤੋਂ ਦੂਰ ਰਹਿ ਕੇ ਇਨ੍ਹਾਂ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।ਇਸ ਮੋਕੇ ਰੇਸ਼ਮ ਸਿੰਘ ਐਨਆਰਆਈ ਨੇ ਕਿਹਾ ਕਿ ਜਲਦ ਹੀ ਉਨ੍ਹਾਂ ਦੀ ਕਲੱਬ ਵਲੋਂ ਪੰਜਾਬ ਦੀ ਨੋਜਵਾਨੀ ਨੂੰ ਨਸ਼ਿਆ ਤੋਂ ਜਾਗਰੂਕ ਕਰਨ ਲਈ ਕਬੱਡੀ ਤੇ ਹੌਰ ਖੇਡ ਮੁਕਾਬਲੇ ਕਰਵਾਏ ਜਾਣਗੇ।ਇਸ ਮੋਕੇ ਬਲਬੀਰ ਸਿੰਘ, ਮਨਪ੍ਰੀਤ ਸਿੰਘ ਜੌਧਕਾ, ਦੀਪਕ ਸੂਰੀ, ਬਲਜਿੰਦਰ ਸਿੰਘ, ਨਵਕਿਰਨ ਸਿੰਘ, ਨਰਿੰਦਰਪਾਲ ਸਿੰਘ ਬਿੱਲੀ, ਅਮਿਤ ਕੁਮਾਰ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply