ਹੁਸ਼ਿਆਰਪੁਰ, 2 ਨਵੰਬਰ (ਸਤਿੰਦਰ ਸਿੰਘ) – ਮਾਣਯੋਗ ਫੂਡ ਕਮਿਸ਼ਨਰ ਪੰਜਾਬ ਹੁਸਨ ਲਾਲ ਦੇ ਹੁਕਮਾਂ ਤਹਿਤ ਤਿਉਹਾਰਾਂ ਦੇ ਮੌਸਮ ਨੂੰ ਮੁਖ ਰੱਖਦੋ ਹੋਏ ਡੇਜ਼ੀਗਨੇਟੇਡ ਅਫਸਰ ਫੂਡ ਸੇਫਟੀ-ਕਮ-ਜਿਲ੍ਹਾ ਸਿਹਤ ਅਫਸਰ ਡਾ. ਸੁਰਿੰਦਰ ਮਲਿਕ ਵੱਲੋਂ ਸ਼ਹਿਰੀ ਖੇਤਰਾਂ ਵਿੱਚਲੀਆਂ ਖਾਣ-ਪੀਣ ਵਾਲੇ ਪਦਾਰਥਾਂ ਦੀਆਂ ਦੁਕਾਨਾਂ ਜਿਵੇਂ ਬੇਕਰੀਆਂ, ਮਠਿਆਈ ਦੀਆਂ ਦੁਕਾਨਾਂ ਅਤੇ ਵਿਸ਼ੇਸ਼ਕਰ ਕੱਚੇ ਮੀਟ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਡਾ. ਸੁਰਿੰਦਰ ਮਲਿਕ ਨੇ ਦੱਸਿਆ ਕਿ ਤਿਉਹਾਰਾਂ ਦੇ ਮੌਸਮ ਵਿੱਚ ਆਮ ਜਨਤਾ ਨੂੰ ਵਧੀਆ ਅਤੇ ਉਚ ਗੁਣਵੱਤਾ ਵਾਲੇ ਪਦਾਰਥ ਮੁਹੱਈਆ ਕਰਵਾਉਣ ਪ੍ਰਤੀ ਸਿਹਤ ਵਿਭਾਗ ਵਚਨਬੱਧ ਹੈ ਅਤੇ ਇਸੇ ਉਪਰਾਲੇ ਤਹਿਤ ਅੱਜ ਵੱਖ-ਵੱਖ ਸਥਾਨਾਂ ਤੇ ਖਾਦ ਪਦਾਰਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਕਸਰ ਤਿਉਹਾਰਾਂ ਦੇ ਮੱਦੇਨਜ਼ਰ ਵੱਖ-ਵੱਖ ਸਮਾਗਮਾਂ ਦੌਰਾਨ ਕੱਚੇ ਮੀਟ ਦੀ ਮੰਗ ਵਿੱਚ ਵਾਧਾ ਹੋ ਜਾਂਦਾ ਹੈ। ਜਿਸ ਕਾਰਣ ਕਈ ਵਾਰ ਮਾਸ ਵਿਕਰੇਤਾਵਾਂ ਵੱਲੋਂ ਕੱਚੇ ਮਾਸ ਦੀ ਵਿਕਰੀ ਵਿੱਚ ਅਣਦੇਖੀ ਰਹਿ ਜਾਂਦੀ ਹੈ। ਖਾਣ-ਪੀਣ ਵਾਲੇ ਪਦਾਰਥਾਂ ਦੀ ਵਿਕਰੀ ਵਿੱਚ ਅਜਿਹੀਆਂ ਅਣਗਹਿਲੀਆਂ ਕਾਰਣ ਆਮ ਜਨਤਾ ਦੀ ਸਿਹਤ ਤੇ ਮਾੜਾ ਅਸਰ ਪੈ ਸਕਦਾ ਹੈ। ਸਿਹਤ ਵਿਭਾਗ ਨੂੰ ਬੀਤੇ ਦਿਨੀ ਸ਼ਿਕਾਇਤਕਰਤਾ ਵੱਲੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਕੱਚੇ ਮਾਸ ਦੀ ਵਿਕਰੀ ਕਰਨ ਵਾਲੀਆਂ ਦੁਕਾਨਾਂ ਤੇ ਘਟੀਆ ਕਿਸਮ ਦਾ ਮਾਸ ਵੇਚਿਆ ਜਾਂਦਾ ਹੈ ਜੋ ਕਈ ਬੀਮਾਰੀਆਂ ਦਾ ਕਾਰਣ ਬਣ ਸਕਦਾ ਹੈ। ਇਸ ਮੌਕੇ ਉਨ੍ਹਾਂ ਮੀਟ ਵਿਕਰੇਤਾਵਾਂ ਨੂੰ ਉਚੇਚੇ ਤੌਰ ਤੇ ਹਦਾਇਤ ਦਿੱਤੀ ਕਿ ਕਿਸੇ ਵੀ ਕਿਸਮ ਵਿੱਚ ਜਨਤਾ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ ਤੇ ਸਹੀ ਗੁਣਵੱਤਾ ਵਾਲੇ ਖਾਧ ਪਦਾਰਥ ਹੀ ਉਪਲਬਧ ਕਰਵਾਏ ਜਾਣ। ਉਹਨਾ ਹਿ ਵੀ ਦੱਸਿਆ ਕਿ ਇਹ ਛਾਪੇ ਮਾਰੀ ਲਗਾਤਾਰ ਜਿਲੇ ਵਿੱਚ ਜਾਰੀ ਰਹੇਗੀ। ਇਸ ਮੋਕੇ ਉਹਨਾ ਹੁਸ਼ਿਆਪੁਰ ਜਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਦੁਕਾਨਦਾਰ ਖਾਣ ਪੀਣ ਵਾਲੀਆ ਚੀਜਾਂ ਵਿੱਚ ਮਿਲਵਟ ਕਰਦਾ ਹੈ ਤੇ ਤੁਰੰਤ ਜਿਲਾ ਸਿਹਤ ਅਫਸਰ ਨੂੰ ਰੀਪੋਟ ਕਰੋ। ਇਸ ਮੋਕੇ ਫੂਡ ਸੇਫਟੀ ਅਫਸਰ ਰਜਿੰਦਰ ਸਿੰਘ , ਰਮਨ ਕੁਮਾਰ ਵਿਰਦੀ , ਨਸੀਬ ਕੁਮਾਰ , ਅਸੋਕ ਕੁਮਾਰ, ਪਰਮਜੀਤ ਸਿੰਘ ਤੇ ਹੋਰ ਵੀ ਹਾਜਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media