Saturday, November 7, 2026

ਸਰਦਾਰਨੀ ਤਜਿੰਦਰ ਕੌਰ ਨਮਿਤ ਅੰਤਿਮ ਅਰਦਾਸ

ਅੰਮ੍ਰਿਤਸਰ, 2 ਨਵੰਬਰ (ਜਗਦੀਪ ਸਿੰਘ ਸੱਗੂ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਿਛਲੇ 32 ਵਰ੍ਹਿਆਂ ਤੋਂ ਜਲ ਦੀ ਗਾਗਰ ਨਾਲ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਤਿੰਨ ਪਹਿਰੇ ਇਸ਼ਨਾਨ ਦੀ ਸੇਵਾ ਕਰਵਾਉਣ ਵਾਲੇ ਭਾਈ ਸੰਤੋਖ ਸਿੰਘ ਗਾਗਰੀ ਦੀ ਧਰਮ ਪਤਨੀ ਬੀਬੀ ਤਜਿੰਦਰ ਕੌਰ (60) ਜੋ ਬੀਤੇ ਦਿਨ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ ਦੀ ਅੰਤਿਮ ਅਰਦਾਸ ਭਾਈ ਜੱਸਾ ਸਿੰਘ ਰਾਮਗੜ੍ਹੀਆ ਹਾਲ, ਈਸਟ ਮੋਹਨ ਨਗਰ ਵਿਖੇ ਕੀਤੀ ਗਈ।ਇਸ ਸਮੇਂ ਭਾਈ ਰਜਿੰਦਰ ਸਿੰਘ ਬੱਗਾ ਦੇ ਰਾਗੀ ਜਥੇ ਵੱਲੋਂ ਵੈਰਾਗਮਈ ਕੀਰਤਨ ਸਰਵਨ ਕਰਾਏ ਗਏ।ਉਪਰੰਤ ਵੱਖ-ਵੱਖ ਧਾਰਮਿਕ ਸਭਾ ਸੁਸਾਇਟੀਆਂ ਵੱਲੋਂ ਭਾਈ ਸੰਤੋਖ ਸਿੰਘ ਨੂੰ ਦਸਤਾਰ ਅਤੇ ਸਿਰੋਪਾਓ ਬਖਸ਼ਿਸ਼ ਕੀਤੇ ਗਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੇਵਕ ਜਥਾ ਇਸ਼ਨਾਨ ਦੇ ਮੈਬਰ ਸਵਰਨ ਸਿੰਘ ਭਾਟੀਆ ਪ੍ਰਧਾਨ, ਮਹਿੰਦਰ ਸਿੰਘ ਪ੍ਰਧਾਨ, ਅਮਰੀਕ ਸਿੰਘ ਫਰਾਂਸ ਅਰਦਾਸੀਏ, ਚਾਨਣ ਸਿੰਘ, ਹਰਜਿੰਦਰ ਸਿੰਘ ਪ੍ਰਧਾਨ ਬੈਂਕ ਵਾਲੇ, ਹਰਿੰਦਰ ਸਿੰਘ ਹੀਰਾ, ਗੁਰਜੀਤ ਸਿੰਘ ਹਲਦੀ ਵਾਲੇ, ਮਨਜੀਤ ਸਿੰਘ, ਰਛਪਾਲ ਸਿੰਘ ਹੈਪੀ, ਸਤਨਾਮ ਸਿੰਘ, ਮਨਦੀਪ ਸਿੰਘ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਬਾਬਾ ਕੁਲਵੰਤ ਸਿੰਘ ਖੁਰਮਨੀਆ ਵਾਲੇ, ਜਸਕੀਰਤ ਸਿੰਘ ਕੌਂਸਲਰ ਸੁਲਤਾਨਵਿੰਡ ਆਦਿ ਹਾਜ਼ਰ ਸਨ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply