Saturday, November 7, 2026

ਸਮਰਾਲਾ ਵਿਖੇ ਆਮ ਆਦਮੀ ਨੇ ਕੀਤਾ ‘ਆਪ’ ਦੇ ਦਫ਼ਤਰ ਦਾ ਉਦਘਾਟਨ

PPN0211201515

ਸਮਰਾਲਾ 2 ਨਵੰਬਰ (ਪ. ਪ.) – ਸਮਰਾਲਾ ਵਿਖੇ ਖੰਨਾ ਰੋਡ ਤੇ ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ, ਜਿਸ ਵਿਚ ਉਚੇਚੇ ਤੌਰ ਤੇ ਦਿੱਲੀ ਤੋਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਇੰਨਚਾਰਜ ਅਲੋਕ ਵਰਮਾ ਖਾਸ ਤੌਰ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਅਮਿਤ ਤਵਰ, ਓਮੇਸ਼ ਗੋਇਲ, ਗੁਲਸ਼ਨ ਛਾਬੜਾ ਆਦਿ ਨੇ ਵੀ ਸ਼ਿਰਕਤ ਕੀਤੀ। ਇੱਥੇ ਇਹ ਵੀ ਜਿਕਰਯੋਗ ਹੈ ਕਿ ਦਫ਼ਤਰ ਦਾ ਉਦਘਾਟਨ ਇੱਕ ਆਮ ਆਦਮੀ ਤੋਂ ਕਰਵਾਇਆ ਗਿਆ ਜੋ ਕਿ ਸਮਰਾਲਾ ਵਿਖੇ ਗੋਲ ਗੱਪਿਆ ਦੀ ਰੇਹੜੀ ਲਗਾਉਂਦਾ ਹੈ। ਦਫ਼ਤਰ ਦੇ ਖੁੱਲਣ ਦਾ ਲੋਕਾਂ ਵਿੱਚ ਭਾਰੀ ਉਤਸਾਹ ਪਾਇਆ ਗਿਆ ਅਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਪਾਰਟੀ ਵਰਕਰ ਅਤੇ ਸਮੱਰਥਕ ਹੁੰਮ-ਹੰਮਾ ਕੇ ਪਹੁੰਚੇ। ਇਸ ਮੌਕੇ ਆਪਣੇ ਭਾਸ਼ਣ ਵਿੱਚ ਸੰਬੋਧਨ ਕਰਦਿਆਂ ਅਲੋਕ ਵਰਮਾ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਬੋਲਦੇ ਹੋਏ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੇ ਸੌੜੇ ਮੰਤਵਾਂ ਦੀ ਪੂਰਤੀ ਲਈ ਸਿੱਖ ਪੰਥ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਤੇ ਪੰਜਾਬ ਦਾ ਕਿਸਾਨ ਜੋ ਕਿ ਪੂਰੇ ਭਾਰਤ ਦੇ ਅੰਨਦਾਤੇ ਵਜੋਂ ਜਾਣਿਆਂ ਜਾਂਦਾ ਸੀ, ਅੱਜ ਉਸਨੂੰ ਕਿਸਾਨਾਂ ਦੇ ਹਤੈਸ਼ੀ ਅਖਵਾਉਣ ਵਾਲੇ ਬਾਦਲ ਨੇ ਕੰਗਾਲ ਕਰਕੇ ਰੱਖ ਦਿੱਤਾ ਹੈ। ਹੁਣ ਕਾਂਗਰਸ ਅਤੇ ਅਕਾਲੀ ਦਲ ਆਪਣਾ ਪਤਨ ਦੇਖਦੇ ਹੋਏ ਘਟੀਆ ਰਾਜਨੀਤੀ ਤੇ ਉਤਰ ਆਏ ਹਨ ਅਤੇ ਸੰਗਰੂਰ ਤੋਂ ਚੁਣੇ ਐਮ. ਪੀ. ਭਗਵੰਤ ਮਾਨ ਤੇ ਤੱਥਹੀਣ ਇਲਜ਼ਾਮ ਲਗਾ ਕੇ ਪਾਰਟੀ ਦੀ ਸਾਖ ਨੂੰ ਡੇਗਣਾ ਚਾਹੁੰਦੇ ਹਨ, ਪਰ ਪਾਰਟੀ ਅਜਿਹੇ ਇਲਜ਼ਾਮਾਂ ਦਾ ਪਾਜ ਉਗਾੜੇਗੀ ਅਤੇ ਭਗਵੰਤ ਮਾਨ ਦੀ ਸਾਫ ਛਵੀ ਤੇ ਕੋਈ ਦਾਗ ਨਹੀਂ ਲੱਗਣ ਦੇਵੇਗੀ ਅਤੇ ਦੂਜੀਆਂ ਪਾਰਟੀਆਂ ਵੱਲੋਂ ਜੋ ਘਟੀਆ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਤੈਸ਼ ਵਿੱਚ ਆਕੇ ਭਗਵੰਤ ਮਾਨ ਵਿਰੁਧ ਜੋ ਕੂੜ ਪ੍ਰਚਾਰ ਕੀਤਾ ਜਾ ਰਿਹਾ, ਉਸਦਾ ਜਵਾਬ ਪੰਜਾਬ ਦੇ ਲੋਕ 2017 ਦੀਆਂ ਚੋਣਾਂ ਦੌਰਾਨ ਇਨ੍ਹਾਂ ਨੂੰ ਜਰੂਰ ਦੇਣਗੇ।  ਇਸ ਮੌਕੇ ਤੇ ਮੇਵਾ ਸਿੰਘ ਬੌਂਦਲੀ, ਕਸਮੀਰੀ ਲਾਲ, ਜਥੇਦਾਰ ਸੁਜਾਨ ਸਿੰਘ ਮੰਜਾਲੀ ਕਲਾਂ, ਸੰਤੋਖ ਸਿੰਘ ਨਾਗਰਾ, ਦਲਜੀਤ ਸਿੰਘ ਸ਼ਾਹੀ, ਐਡਵੋਕੇਟ ਸਾਹਿਲ, ਹਰਪ੍ਰੀਤ ਬਾਜਵਾ, ਨਰੇਸ਼ ਵਾਲੀਆ, ਰਿੰਪੀ ਬਰਮਾ, ਕੇਵਲ ਸਿੰਘ ਹੇਡੋਂ ਬੇਟ, ਸੁਖਵਿੰਦਰ ਸਿੰਘ ਗਿੱਲ, ਦਲਵੀਰ ਸਿੰਘ ਗਗੜਾ, ਟੈਣੂ ਬੇਦੀ, ਹਰਪ੍ਰੀਤ ਸਿੰਘ, ਨਰਿੰਦਰਪਾਲ ਸਿੰਘ ਬਾਜਵਾ ਅਤੇ ਡਾ. ਹਰਬੰਸ ਲਾਲ ਵਰਮਾ ਆਦਿ ਤੋਂ ਇਲਾਵਾ ਇਲਾਕੇ ਦੇ ਸੈਂਕੜੇ ਦੀ ਗਿਣਤੀ ਵਿੱਚ ਵਰਕਰ ਤੇ ਲੋਕ ਹਾਜ਼ਰ ਸਨ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply