
ਸਮਰਾਲਾ, 2 ਨਵੰਬਰ (ਪ. ਪ.) – 31ਵੀਂ ਬਲਾਕ ਪੱਧਰੀ ਖੇਡਾਂ ਜੋ ਕਿ ਪਿਛਲੇ ਦਿਨੀਂ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਸ੍ਰੀ ਭੂਸ਼ਣ ਲਾਲ ਖੰਨਾ ਬੀ.ਪੀ.ਈ ਓ. ਸਮਰਾਲਾ-2 ਦੀ ਅਗਵਾਈ ਹੇਠ ਸ਼ਾਨੋ ਸ਼ੌਕਤ ਨਾਲ ਸੰਪਨ ਹੋਈਆਂ। ਇਸ ਮੌਕੇ ਕਰਵਾਏ ਸਮਾਗਮ ਦੌਰਾਨ ਗੁਰਜੋਤ ਸਿੰਘ ਡੀ. ਈ. ਓ. (ਐਲੀ:) ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਹੁਣ ਪੰਜਾਬ ਅੰਦਰ ਪ੍ਰਾਇਮਰੀ ਸਿੱਖਿਆ ਦਾ ਮਿਆਰ ਬਹੁਤ ਹੀ ਮਿਆਰੀ ਹੋ ਰਿਹਾ ਹੈ ਅਤੇ ਅਧਿਆਪਕ ਪੂਰੀ ਮਿਹਨਤ ਅਤੇ ਲਗਨ ਨਾਲ ਬੱਚਿਆਂ ਵਿੱਚ ਰੁਚੀ ਲੈ ਕੇ ਪੜ੍ਹਾ ਰਹੇ ਹਨ। ਉਨ੍ਹਾਂ ਘੁਲਾਲ ਵਿੱਚ ਸੇਵਾ ਨਿਭਾ ਰਹੇ ਮਾਸਟਰ ਸੰਜੀਵ ਕੁਮਾਰ ਕਲਿਆਣ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਜਿਸ ਮਿਹਨਤ ਅਤੇ ਲਗਨ ਨਾਲ ਸੰਜੀਵ ਕਲਿਆਣ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਦਿਲਚਸਪੀ ਲੈ ਰਹੇ ਹਨ, ਇੱਕ ਨਾ ਇੱਕ ਦਿਨ ਇਨ੍ਹਾਂ ਦੀ ਮਿਹਨਤ ਜਰੂਰ ਰੰਗ ਲਿਆਵੇਗੀ। ਇਸ ਸਮਾਗਮ ਦੌਰਾਨ ਗੁਰਜੋਤ ਸਿੰਘ ਡੀ. ਈ. ਓ. (ਐਲੀ:) ਵੱਲੋਂ ਅਧਿਆਪਕ ਸੰਜੀਵ ਕੁਮਾਰ ਕਲਿਆਣ ਵੱਲੋਂ ਕੀਤੇ ਜਾ ਰਹੇ ਵਿੱਦਿਆ ਖੇਤਰ, ਖੇਡਾਂ ਅਤੇ ਹੋਰ ਸਮਾਜਿਕ ਗਤੀਵਿਧੀਆ ਵਿੱਚ ਹਿੱਸਾ ਲੈਣ ਲਈ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸਮੂਹ ਸੀ.ਐਚ.ਟੀ ਸਮਰਾਲਾ 2, ਹਰਵਿੰਦਰ ਸਿੰਘ ਬਲਾਕ ਕੋਆਰਡੀਨੇਟਰ, ਨਰਿੰਦਰ ਸਿੰਘ ਸਟੇਟ ਐਵਾਰਡੀ, ਸਮੂਹ ਗਰਾਮ ਪੰਚਾਇਤ ਘਲਾਲ, ਜੀਤ ਸਿੰਘ ਸਰਪੰਚ, ਗੁਰਜੀਤ ਸਿੰਘ, ਗੁਰਮੇਲ ਸਿੰਘ, ਮਾ. ਨਛੱਤਰ ਸਿੰਘ, ਮਾ. ਰੁਲਦਾ ਸਿੰਘ, ਅਵਤਾਰ ਸਿੰਘ, ਮਨਜੀਤ ਕੌਰ, ਪਰਮਿੰਦਰ ਕੌਰ, ਸੁਖਰਾਜ ਸਿੰਘ, ਨਰਿੰਦਰ ਸਿੰਘ ਭੜੀ, ਰਾਏ ਸਿੰਘ ਬਾਲੀ, ਪਰਵਿੰਦਰ ਸਿੰਘ ਬੱਲੀ, ਦਰਪਨ ਸਰਮਾ, ਗੁਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਣਬੀਰ ਕੌਰ ਕੰਗ, ਇੰਦਰਜੀਤ ਸਿੰਘ, ਟਹਿਲ ਸਿੰਘ, ਕੁਲਵੀਰ ਸਿੰਘ, ਸੁਖਦੇਵਜੀਤ ਸਿੰਘ, ਪਵਨ ਕੁਮਾਰ, ਪੁਸ਼ਪਿੰਦਰ ਸਿੰਘ, ਅਮਨਦੀਪ ਸਿੰਘ ਘੁਲਾਲ ਆਦਿ ਹਾਜਰ ਸਨ।
Punjab Post Daily Online Newspaper & Print Media