Friday, August 14, 2026

ਐਸ.ਐਚ.ਓ ਨੇ ਅਹੁਦਾ ਸੰਭਾਲਦਿਆਂ ਹੀ ਕੀਤੀ ਪਬਲਿਕ ਮੀਟਿੰਗ

PPN0411201502

ਸੰਦੌੜ, ਨਥਾਣਾ,4 ਨਵੰਬਰ (ਹਰਮਿੰਦਰ ਸਿੰਘ ਭੱਟ, ਗੁਰ ਜੀਵਨ ਸਿੱਧੂ) – ਥਾਣਾ ਨਥਾਣਾ ਦੇ ਬਦਲ ਕੇ ਨਵੇਂ ਆਏ ਐਸ.ਐਚ.ਓ ਹਰਬੰਸ ਸਿੰਘ ਆਪਣਾ ਅਹੁਦਾ ਸੰਭਾਲਦਿਆਂ ਹੀ ਕੀਤੀ ਲੋਕਾਂ ਦੇ ਚੁਣੇ ਨੁਮਾਇੰਦਿਆਂ ਅਤੇ ਪ੍ਰੈਸ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।ਮੀਟਿੰਗ ਦੌਰਾਨ ਪਬਲਿਕ ਦੇ ਨੁਮਾਇੰਦਿਆਂ ਨੇ ਜਨਤਕ ਥਾਵਾਂ ‘ਤੇ ਹੁੰਦੀ ਗੁੰਡਾਗਰਦੀ ਅਤੇ ਟ੍ਰੈਫਿਕ ਜਾਮ ਹੋਣ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ।ਹਰਬੰਸ ਸਿੰਘ ਨੇ ਪੁਲਿਸ ਪਬਲਿਕ ਅਤੇ ਪ੍ਰੈਸ ਦੇ ਆਪਸੀ ਤਾਲਮੇਲ ਉੱਪਰ ਜ਼ੋਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਅਸੀ ਮਿਲ ਕੇ ਚੰਗੇ ਢੰਗ ਨਾਲ ਸਮਾਜ ਦੀ ਸੇਵਾ ਕਰ ਸਕਦੇ ਹਾਂ ਤੇ ਮਾੜੇ ਅਨਸਰਾਂ ਨਾਲ ਕਾਨੂੰਨ ਅਨੁਸਾਰ ਨਜਿਠਿਆਂ ਜਾ ਸਕੇਗਾ। ਉਨ੍ਹਾਂ ਨਸ਼ਿਆਂ ਦੀ ਰੋਕਥਾਮ ਲਈ ਸਾਰੀਆਂ ਧਿਰਾਂ ਤੋਂ ਸਹਿਯੋਗ ਮੰਗਿਆ ਅਤੇ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਇੰਨੀ ਦਿਨੀਂ ਵਿਸ਼ੇਸ਼ ਤੌਰ ਤੇ ਚੌਕਸੀ ਰੱਖਣ ਲਈ ਕਿਹਾ, ਤਾਂ ਜੋ ਕੋਈ ਸ਼ਰਾਰਤੀ ਅਨਸਰ ਆਪਣੇ ਮਾੜੇ ਮਨਸੂਬਿਆਂ ਨੂੰ ਅੰਜਾਮ ਨਾ ਦੇ ਸਕੇ। ਕਸਬੇ ਅੰਦਰ ਟ੍ਰੈਫਿਕ ਨੂੰ ਸੰਚਾਰ ਢੰਗ ਨਾਲ ਚਲਾਉਣ ਲਈ ਉਨ੍ਹਾਂ ਕੁੱਝ ਪੁਲਿਸ ਮੁਲਾਜ਼ਮਾਂ ਦੀ ਤੁਰੰਤ ਹੀ ਡਿਊਟੀ ਲਗਾ ਦਿੱਤੀ ਗਈ ਹੈ। ਮੀਟਿੰਗ ‘ਚ ਦਿਲਬਾਗ ਸਿੰਘ ਨਗਰ ਪੰਚਾਇਤ ਪ੍ਰਧਾਨ, ਜਰਨੈਲ ਸਿੰਘ ਡਾਇਰੈਕਟਰ ਮਿਲਕ ਪਲਾਂਟ ਬਠਿੰਡਾ, ਕੌਂਸਲਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply