Friday, April 24, 2026

ਡੀ.ਏ.ਵੀ ਕਾਲਜ ਦੇ ਸਟਾਫ ਨੇ ਦੁਰਲੱਭ ਜੰਗਲੀ ਜੀਵ ਪੈਂਗੋਲੀਨ ਵਣ ਮੰਡਲ ਵਿਭਾਗ ਨੂੰ ਸੋਂਪਿਆ

PPN0411201509

ਹੁਸ਼ਿਆਰਪੁਰ, 4 ਨਵੰਬਰ (ਸਤਵਿੰਦਰ ਸਿੰਘ)- ਬੀਤੀ ਰਾਤ ਡੀ.ਏ.ਵੀ ਕਾਲਜ ਦੇ ਅੰਦਰ ਇਕ ਅਜੀਬ ਜੰਗਲੀ ਜਾਨਵਰ ਦੇਖਿਆ ਗਿਆ ਜਿਸ ਤੇ ਕਾਲਜ ਦੇ ਸਟਾਫ ਮੈਂਬਰਾਂ ਦਇਆ ਰਾਮ, ਮੁਕੇਸ਼ ਨੇ ਹੋਸਟਲ ਦੇ ਵਿਦਿਆਰਥੀਆਂ ਦੀ ਸਹਾਇਤਾ ਨਾਲ ਇਸ ਜੰਗਲੀ ਜੀਵ ਨੂੰ ਫੜਨ ਉਪਰੰਤ ਕਾਲਜ ਦੇ ਕਮਰੇ ਵਿਚ ਰੱਖਿਆ ਅਤੇ ਅੱਜ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਵਣ ਮੰਡਲ ਅਫਸਰ ਪਰਮਿੰਦਰ ਸਿੰਘ ਨੂੰ ਸੂਚਿਤ ਕੀਤਾ ਗਿਆ ਜਿਸ ਤੇ ਉਹਨਾਂ ਨੇ ਆਪਣੇ ਸਟਾਫ ਦੀ ਸਹਾਇਤਾ ਨਾਲ ਪਿੰਜਰੇ ਵਿਚ ਬੰਦ ਕੀਤਾ। ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਇਸ ਮੌਕੇ ਤੇ ਦਸਿਆ ਕਿ ਇਸ ਦੁਰਲੱਭ ਜੰਗਲੀ ਜੀਵ ਨੂੰ ਡੀ.ਏ.ਵੀ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਵਲੋਂ ਪਕੜਨ ਉਪਰੰਤ ਜੰਗਲੀ ਜੀਵ ਵਿਭਾਗ ਨੂੰ ਸੋਂਪ ਕੇ ਬਹੁਤ ਹੀ ਸ਼ਲਾਘਾ ਯੋਗ ਕੰਮ ਕੀਤਾ ਹੈ। ਉਹਨਾਂ ਦੱਸਿਆ ਕਿ ਲੋਕਾ ਵਲੋਂ ਜੰਗਲਾ ਵਿਚੋਂ ਰੁੱਖਾਂ ਨੂੰ ਕੱਟਣ ਕਾਰਨ ਜੰਗਲਾਂ ਦਾ ਰਕਬਾ ਬਹੁਤ ਘੱਟ ਰਿਹਾ ਹੈ ਜਿਸ ਕਾਰਨ ਇਸ ਤਰਾਂ ਦੇ ਦੁਰਲੱਭ ਜੰਗਲੀ ਜੀਵ ਆਪਣਾ ਰਸਤਾ ਭਟਕ ਕੇ ਸ਼ਹਿਰਾਂ ਵੱਲ ਆ ਰਹੇ ਹਨ।ਉਹਨਾਂ ਕਿਹਾ ਕਿ ਇਹਨਾਂ ਜੰਗਲੀ ਜੀਵਾਂ ਦੀ ਰੱਖਿਆ ਕਰਨਾ ਸਾਡਾ ਸਾਰਿਆਂ ਦਾ ਫਰਜ ਹੈ।ਵਣ ਮੰਡਲ ਅਫਸਰ ਜੰਗਲੀ ਜੀਵ ਪਰਮਿੰਦਰ ਸਿੰਘ ਨੇ ਇਸ ਮੌਕੇ ਤੇ ਇਸ ਜੰਗਲੀ ਜੀਵ ਦੀ ਪਹਿਚਾਣ ਕਰਨ ਉਪਰੰਤ ਦੱਸਿਆ ਕਿ ਇਹ ਇਕ ਬਹੁਤ ਹੀ ਦੁਰਲੱਭ ਜੰਗਲੀ ਜੀਵ ਹੈ ਜਿਸ ਦਾ ਨਾਮ ਪੈਂਗੋਲੀਨ (ਸਲਗਰ) ਹੈ ਅਤੇ ਇਹ ਜੰਗਲ ਵਿਚ ਬਹੁਤ ਹੀ ਘੱਟ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਨੂੰ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਤਕਨੀਕੀ ਕਰਮਚਾਰੀਆਂ ਦੀ ਸਹਾਇਤਾ ਨਾਲ ਜੰਗਲ ਵਿਚ ਲਿਜਾ ਕੇ ਛੱਡਿਆ ਜਾਵੇਗਾ। ਉਹਨਾਂ ਦੱਸਿਆ ਕਿ ਲੋਕ ਇਸੇ ਤਰਾਂ ਜੰਗਲੀ ਜੀਵਾ ਦੀ ਰੱਖਿਆ ਕਰਨ ਵਿਚ ਆਪਣਾ ਸਹਿਯੋਗ ਦੇਣ। ਨਗਰ ਨਿਗਮ ਦੇ ਕੌਂਸਲਰ ਅਸ਼ੋਕ ਕੁਮਾਰ, ਰਾਮਦੇਵ ਯਾਦਵ, ਸਵਿੰਦਰ ਸਿੰਘ, ਕੰਨਵ ਸਿੰਘ, ਰਿਸ਼ਵ ਸਿੰਘ ਅਤੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ/ਕਰਮਚਾਰੀ ਵੀ ਇਸ ਮੌਕੇ ਤੇ ਹਾਜਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply