Friday, April 24, 2026

ਖ਼ਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ 24 ਤਮਗੇ ਪਾਏ ਝੋਲੀ ਵਿੱਚ

ਇੰਟਰ ਕਾਲਜ ਮੁਕਾਬਲੇ ਵਿੱਚ 9 ਸੋਨੇ, 8 ਚਾਂਦੀ ਅਤੇ 7 ਕਾਂਸੇ ਦੇ ਤਮਗੇ ਕੀਤੇ ਹਾਸਲ

PPN0411201510

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਐਥਲੈਟਿਕਸ ਦੀ ਟੀਮ ਨੇ ਆਪਣੀ ਖੇਡ ਦਾ ਸ਼ਾਨਦਾਰ ਦਾ ਪ੍ਰਦਰਸ਼ਨ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ’46ਵੀਂ ਇੰਟਰ ਕਾਲਜ ਮੁਕਾਬਲੇ ਵਿੱਚ 80-44 ਅੰਕਾਂ ਦੇ ਫ਼ਰਕ ਨਾਲ ਜੇਤੂ ਰਹਿ ਕੇ ਪਹਿਲਾ ਸਥਾਨ ਹਾਸਲ ਕੀਤਾ। ਖ਼ਾਲਸਾ ਕਾਲਜ ਵੂਮੈਨ ਦੀ ਇਹ ਲਗਾਤਾਰ ਤੀਸਰੀ ਜਿੱਤੀ ਹੈ। ਕਾਲਜ ਦੀ ਉਕਤ ਟੀਮ ਨੇ ਇਸ ਮੁਕਾਬਲੇ ਵਿੱਚ 9 ਸੋਨੇ, 8 ਚਾਂਦੀ ਅਤੇ 7 ਕਾਂਸੇ ਦੇ ਤਮਗੇ ਜਿੱਤਕੇ ਪਹਿਲਾ ਸਥਾਨ ਹਾਸਲ ਕਰਦਿਆ ਕਾਲਜ ਦਾ ਨਾਂਅ ਰੌਸ਼ਨ ਕੀਤਾ।
ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਇਸ ਸਫ਼ਲਤਾ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਾਲਜ ਦੀਆਂ ਖਿਡਾਰਣਾਂ ਨੇ ਹੰਸ ਰਾਜ ਮਹਾਵਿਦਿਆਲਯ, ਜਲੰਧਰ ਨੂੰ ਹਰਾ ਕੇ ਆਪਣਾ ਸਿੱਕਾ ਜਮਾਇਆ ਹੈ। ਉਨ੍ਹਾਂ ਕਿਹਾ ਕਿ ਟੀਮ ਦੀਆਂ ਵਿਦਿਆਰਥਣਾਂ ਅਮਰਬੀਰ ਕੌਰ, ਨਵਜੀਤ ਕੌਰ, ਗਗਨਦੀਪ ਕੌਰ ਅਤੇ ਜਸ਼ਨਪ੍ਰੀਤ ਪਟਿਆਲਾ ਵਿਖੇ ਹੋਣ ਜਾ ਰਹੇ ‘ਆਲ ਇੰਡੀਆ ਇੰਟਰਵਰਸਿਟੀ ਕੈਂਪ’ ਲਈ ਚੁਣੀਆਂ ਗਈਆਂ ਹਨ।  ਡਾ. ਮਾਹਲ ਨੇ ਇਸ ਮੌਕੇ ਕਾਲਜ ਦੇ ਅਧਿਆਪਕ ਮੁੱਖੀ ਸੁਖਦੀਪ ਕੌਰ, ਕੋਚ ਸ: ਰਣਕੀਰਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਵੀ ਇਸ ਉਪਲਬੱਧੀ ‘ਤੇ ਮੁਬਾਰਕਬਾਦ ਦਿੱਤੀ ਅਤੇ ਵਿਦਿਆਰਥਣਾਂ ਨੂੰ ਅਗਾਂਹ ਭਵਿੱਖ ਵਿੱਚ ਵੀ ਵੱਡੇ ਪੱਧਰ ਦੀਆਂ ਉਪਲਬੱਧੀਆਂ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply