
ਪੱਟੀ, 4 ਨਵੰਬਰ (ਅਵਤਾਰ ਸਿੰਘ)- ਮਾਸ ਕੋਸਲਿੰਗ ਬਾਰਡਰ ਏਰੀਏ ਦੇ ਨਿਹਕਲੰਕ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਘਰਿਆਲਾ ਵਿਖੇ ਸਰਕਾਰੀ ਸੈਕੰਡਰੀ ਸਕੂਲ ਘਰਿਆਲਾ ਤੇ ਸਰਕਾਰੀ ਸੈਕੰਡਰੀ ਸਕੂਲ ਵਰਨਾਲਾ ਦੇ ਕਰੀਬ 800 ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਦਿਲਬਾਗ ਸਿੰਘ ਜਿਲ੍ਹਾ ਟਰੇਨਿੰਗ ਅਫਸਰ ਨੇ ਕਿਹਾ ਕਿ ਦੁਨੀਆਂ ਦੇ ਅਰਥ ਵਿਵਸਥਾ ਅਨੁਸਾਰ ਸਾਨੂੰ ਕੋਰਸ ਤੇ ਵਿਸੇ ਚੁਨਣ ਦੀ ਸਖਤ ਜਰੂਰਤ ਹੈ। ਕਿਉ ਕਿ ਇਕ ਗਲਤ ਕਦਮ ਜਿੰਦਗੀ ਲਈ ਵਿਨਾਸ਼ਕਾਰੀ ਹੋ ਸਕਦਾ ਹੈ। ਮੁੱਖ ਮਹਿਮਾਨ ਪਰਮਜੀਤ ਸਿੰਘ ਡੀ ਈ ਉ ਨੇ ਕਿਹਾ ਸਾਨੂੰ ਹੱਥੀ ਕੰਮ ਕਰਨ ਤੇ ਪੜ੍ਹਾਈ ਵਲ ਵਿਸ਼ੇਸ਼ ਧਿਆਨ ਦੇਣ ਦੀ ਸਖਤ ਜਰੂਰਤ ਹੈ।ਬਾਗਬਾਨੀ ਅਫਸਰ ਤੇਜਿੰਦਰ ਸਿੰਘ ਨੇ ਕਿਹਾ ਕਿ ਅੇਗਰੀਕਲਚਰ ਸਬੰਧੀ ਪੜ੍ਹਾਈ ਕਰਕੇ ਨੌਕਰੀ ਹਾਸਲ ਕਰ ਸਕਦਾ ਹੈ। ਇਸ ਮੌਕੇ ਗੁਰਸੇਵਕ ਸਿੰਘ ਪੰਨੂ ਨੇ ਬੱਚਿਆਂ ਦੇ ਮਾਪਿਆਂ ਨੂੰ ਵਿਸੇਸ਼ ਰੁਚੀ ਲੈ ਕੇ ਕੈਰੀਅਰ ਗਾਈਡੈਸ਼ ਕੇਦਰਾਂ ਨਾਲ ਸੰਪਰਕ ਕਰਨ ਪ੍ਰੇਰਿਤ ਕੀਤਾ। ਇਸ ਮੌਕੇ ਵਕੀਲ ਸਦਾ, ਸੁਰਿੰਦਰ ਸਿੰਘ ਭਾਟੀਆ, ਪਲਵਿੰਦਰ ਕੌਰ, ਗੁਰਵਿੰਦਰ ਸਿੰਘ, ਸਵਰਨਜੀਤ ਸਿੰਘ, ਨਿਰਵੈਲ ਸਿੰਘ, ਹਰਮਨਪ੍ਰੀਤ ਸਿੰਂਘ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media