Thursday, April 16, 2026

17ਵੀਆਂ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਖੇਡਾਂ ਦਾ ਸਮਾਪਨ ਸਮਾਰੋਹ ਆਯੋਜਿਤ

PPN0411201516

ਅੰਮ੍ਰਿਤਸਰ, 4 ਨਵੰਬਰ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਐਜੂਕੇਸ਼ਨਲ ਕਮੇਟੀ ਵੱਲੋਂ ਆਯੋਜਿਤ 17ਵੀਂਆਂ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਖੇਡ ਪ੍ਰਤਿਯੋਗਤਾਵਾਂ ਦੀ ਅੱਜ ਜਿੱਤ ਦੇ ਸ਼ਾਨਦਾਰ ਸਾਮਰੋਹ ਨਾਲ ਸਮਾਪਤੀ ਹੋਈ । ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਟੇਬਲ ਟੈਨਿਸ, ਰੋਪ ਸਕਿਪਿੰਗ, ਤਾਈਕਵਾਂਡੋ, ਬੈਟਮਿੰਟਨ ਅਤੇ ਸ਼ਤਰੰਜ ਖੇਡਾਂ ਦੇ ਸਮਾਪਤੀ ਸਮਾਰੋਹ ਵਿੱਚ ਦੀਵਾਨ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਸਕੂਲ ਦੇ ਮੈਂਬਰ ਇੰਚਾਰਜ ਸ. ਹਰਿਮੰਦਰ ਸਿੰਘ ਨੇ ਮਹਿਮਾਨਾਂ ਅਤੇ ਆਏ ਹੋਏ ਖਿਡਾਰੀਆਂ ਨੂੰ ‘ਜੀ ਆਇਆਂ’ ਆਖਿਆ। ਤਿੰਨ ਦਿਨਾ ਖੇਡ ਮੁਕਾਬਲਿਆਂ ਵਿੱਚ 15 ਸਕੂਲਾਂ ਦੇ 708 ਖਿਡਾਰੀਆਂ ਨੇ ਅੰਡਰ-14, ਅੰਡਰ-17 ਅਤੇ ਅੰਡਰੁ-19 ਗਰੁੱਪਾਂ ਵਿੱਚ ਭਾਗ ਲਿਆ ਅਤੇ ਪੂਰੀ ਯੋਗਤਾ ਅਤੇ ਇਮਾਨਦਾਰੀ ਦੀ ਖੇਡ ਭਾਵਨਾ ਨਾਲ ਖੇਡਦੇ ਹੋਏ ਖੇਡਾਂ ਦੀ ਮਹਿਮਾ ਬਰਕਰਾਰ ਰੱਖੀ । ਇਨਾਮ ਵੰਡ ਸਮਾਰੋਹ ਦੇ ਮੌਕੇ ਤੇ ਇੱਕ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ । ਜੀ. ਟੀ. ਰੋਡ ਦੇ ਬੱਚਿਆ ਦੁਆਰਾ ਪੇਸ਼ ਰੱਸਾ ਟੱਪਣ ਦਾ ਸਟੇਜ ਸ਼ੋਅ ਹਰ ਇੱਕ ਦੀ ਖਿੱਚ ਦਾ ਕੇਂਦ ਬਣਿਆ । ਸਮਾਰੋਹ ਵਿੱਚ ਮੁੱਖ ਮਹਿਮਾਨ ਸ. ਚਰਨਜੀਤ ਸਿੰਘ ਚੱਢਾ, ਆਨਰੇਰੀ ਸੱਕਤਰ ਸ. ਨਰਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਸ. ਧਨਰਾਜ ਸਿੰਘ, ਮੈਂਬਰ ਇੰਚਾਰਜ ਸ. ਹਰਮਿੰਦਰ ਸਿੰਘ, ਸ. ਸੰਤੋਖ ਸਿੰਘ ਸੇਠੀ, ਸ. ਪ੍ਰਿਤਪਾਲ ਸਿੰਘ ਸੇਠੀ, ਸ. ਰਣਬੀਰ ਸਿੰਘ ਚੋਪੜਾ, ਸ. ਮਨਜੀਤ ਸਿੰਘ ਮੰਜਲ, ਸ. ਮਨਮੋਹਨ ਸਿੰਘ, ਸ. ਨਿਰੰਜਨ ਸਿੰਘ ਸ. ਰਣਮੀਤ ਸਿੰਘ ਡਾ: ਸ਼੍ਰੀਮਤੀ ਅਮਰਪਾਲੀ ਅਤੇ ਸ. ਅਜੀਤ ਸਿੰਘ ਅਧੀਨ ਸੱਕਤਰ ਮੈਂਬਰ ਇੰਚਾਰਜ ਸ. ਹਰਮਿੰਦਰ ਸਿੰਘ, ਸਕੂਲ ਦੇ ਪ੍ਰਿੰਸੀਪਲ ਡਾ: ਧਰਮਵੀਰ ਸਿੰਘ, ਖੇਡ ਇੰਚਾਰਜ ਸ਼੍ਰੀਮਤੀ ਅੰਮ੍ਰਿਤਪਾਲ ਕੌਰ ਅਤੇ ਸ. ਅਜੀਤ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਸਫਲਤਾ ਤੇ ਵਧਾਈ ਦਿੰਦੇ ਹੋਏ ਇਨਾਮ ਵੰਡੇ । ਮੁ’ਖ ਮਹਿਮਾਨ ਸ. ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਚੰਗੀ ਖੇਡ ਭਾਵਨਾ ਨਾਲ ਖੇਡਣ ਵਾਲਾ ਹਰ ਖਿਡਾਰੀ ਜੇਤੂ ਹੁੰਦਾ ਹੈ ਇਸਲਈ ਸਾਰੇ ਖਿਡਾਰੀ ਹੀ ਵਧਾਈ ਦੇ ਪਾਤਰ ਹਨ । ਅੱਜ ਦੇ ਪ੍ਰੋਗਰਾਮ ਦੌਰਾਨ ਸਕੂਲ ਵਿੱਚ ਨਵੀਆਂ ਬਣੀਆਂ ਫਿਜੀਕਸ, ਕਮਿਸਟਰੀ ਲੈਬਜ਼ ਅਤੇ ਫਾਈਨ ਆਰਟਸ ਰੂਮ ਦਾ ਉਦਘਾਟਨ ਵੀ ਕੀਤਾ ਗਿਆ । ਇਹ ਲੈਬਾਰਟਰੀਜ਼ ਵਿੱਚ ਆਧੁਨਿਕ ਸਮੇਂ ਦੀਆਂ ਲੋੜਾਂ ਮੁਤਾਬਕ ਸਾਰੇ ਓਤੁਪਿਮੲਨਟਸ ਲਗਾਏ ਗਏ ਹਨ । ਸਕੂਲ ਵਿਚ ਕਰਵਾਏ ਗਏ ਖੇਡ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ ਲੜਕਿਆਂ ਦੇ ਤਾਈਕਵਾਂਡੋ ਅੰਡਰ-14 ਖੇਡ ਮੁਕਾਬਲੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਨੇ ਪਹਿਲਾ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ ਨੇ ਦੂਜਾ, ਭਗਤਾਂਵਲਾ ਸਕੂਲ ਨੇ ਤੀਸਰਾ ਸਥਾਨ ਹਾਸਲ ਕੀਤਾ ਜਦਕਿ ਮਜੀਠਾ ਬਾਈੁਪਾਸ ਸਕੂਲ ਚੌਥੇ ਸਥਾਨ ਤੇ ਰਿਹਾ । ਅੰਡਰ-17 ਖੇਡ ਮੁਕਾਬਲੇ ਵਿੱਚ ਪਹਿਲ ਸਥਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ, ਦੂਜਾ ਸਥਾਨ ਜੀ.ਟੀ.ਰੋਡ ਸਕੂਲ ਅਤੇ ਤੀਸਰਾ ਤਰਨਤਾਰਨ ਨੇ ਹਾਸਲ ਕੀਤਾ ਜਦਕਿ ਚੰਡੀਗੜ੍ਹ ਸਕੂਲ ਚੌਥੇ ਸਥਾਨ ਤੇ ਰਿਹਾ । ਅੰਡਰ-19 ਮੁਕਾਬਲਿਆਂ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਮਜੀਠਾ ਬਾਈਪਾਸ ਪਹਿਲੇ, ਜੀ. ਟੀ. ਰੋਡ ਸਕੂਲ ਦੂਜੇ ਅਤੇ ਤਰਨਤਾਰਨ ਅਤੇ ਸੁਲਤਾਨਵਿੰਡ ਲਿੰਕ ਰੋਡ ਤੀਸਰੇ ਸਥਾਨ ਤੇ ਰਹੇ । ਰੱਸਾ ਟੱਪਣ ਦੀ ਪ੍ਰਤੀਯੋਗਤਾ ਵਿੱਚ ਲੜਕੀਆਂ ਦੇ ਅੰਡਰ-14 ਮੁਕਾਬਲਿਆਂ ਵਿੱਚ ਜੀ. ਟੀ. ਰੋਡ ਸਕੂਲ ਨੇ ਪਹਿਲਾ, ਬਸੰਤ ਐਵੀਨਿਊ ਨੇ ਦੂਜਾ, ਰਣਜੀਤ ਐੇਵੀਨਿਊ ਨੇ ਤੀਜਾ ਅਤੇ ਗੋਲਡਨ ਐਵੀਨਿਊ ਨੇ ਚੌਥਾ ਸਥਾਨ ਹਾਸਲ ਕੀਤਾ ।ਅੰਡਰ-17 ਮੁਕਾਬਲਿਆਂ ਵਿੱਚ ਜੀ. ਟੀ. ਰੋਡ ਸਕੂਲ ਨੇ ਪਹਿਲਾ, ਗੋਲਡਨ ਐਵੀਨਿਊ ਨੇ ਦੂਜਾ, ਬਸੰਤ ਐਵੀਨਿਊ ਨੇ ਤੀਸਰਾ ਅਤੇ ਰਣਜੀਤ ਐਵੀਨਿਊ ਦੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ । ਲੜਕਿਆਂ ਦੇ ਅੰਡਰ-14 ਮੁਕਾਬਲੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵੀਨਿਊ ਪਹਿਲੇ, ਰਣਜੀਤ ਐਵੀਨਿਊ ਦੂਜੇ, ਜੀ. ਟੀ. ਰੋਡ ਤੀਸਰੇ ਅਤੇ ਮਜੀਠਾ ਬਾਈ ਪਾਸ ਸਕੂਲ ਚੌਥੇ ਸਥਾਨ ਤੇ ਰਹੇ । ਅੰਡਰੁ-17 ਮੁਕਾਬਲੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਪਹਿਲੇ, ਬਸੰਤ ਐਵੀਨਿਊ ਦੂਜੇ, ਗੋਲਡਨ ਐਵੀਨਿਊ ਤੀਸਰੇ ਅਤੇ ਰਣਜੀਤ ਐਵੀਨਿਊ ਸਕੂਲ ਚੌਥੇ ਸਥਾਨ ਤੇ ਰਹੇ । ਟੇਬਲ ਟੈਨਿਸ ਦੇ ਲੜਕੀਆਂ ਦੇ ਅੰਡਰੁ੧੪ ਮੁਕਾਬਲੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਪਹਿਲੇ, ਭਗਤਾਂਵਾਲਾ ਸਕੂਲ ਦੂਸਰੇ, ਬਸੰਤ ਐਵੀਨਿਊ ਤੀਸਰੇ ਅਤੇ ਸੁਲਤਾਨਵਿੰਡ ਲਿੰਕ ਰੋਡ ਚੌਥੇ ਨੰਬਰ ਤੇ ਰਹੇ ਜਦਕਿ ਅੰਡਰ-17 ਮੁਕਾਬਲੇ ਵਿੱਚ ਜੀ. ਟੀ. ਰੋਡ ਪਹਿਲੇ, ਭਗਤਾਂਵਾਲਾ ਦੂਜੇ ਅਤੇ ਗੋਲਡਨ ਐਵੀਨਿਊ ਤੀਸਰੇ ਸਥਾਨ ਤੇ ਰਹੇ । ਅੰਡਰ-19 ਮੁਕਾਬਲੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਮਜੀਠਾ ਬਾਈ ਪਾਸ ਪਹਿਲੇ, ਜੀ. ਟੀ. ਰੋਡ ਦੂਸਰੇ ਅਤੇ ਸੁਲਤਾਨਵਿੰਡ ਲਿੰਕ ਰੋਡ ਤੀਸਰੇ ਸਥਾਨ ਤੇ ਰਹੇ । ਲੜਕਿਆਂ ਦੇ ਟੇਬਲ ਟੈਨਿਸ ਦੇ ਅੰਡਰ-14 ਮੁਕਾਬਲੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਮਜੀਠਾ ਬਾਈਪਾਸ ਨੇ ਪਹਿਲਾ, ਚੌਂਕ ਪਰਾਗਦਾਸ ਨੇ ਦੂਸਰਾ, ਜੀ. ਟੀ. ਰੋਡ ਸਕੂਲ ਨੇ ਤੀਸਰਾ ਅਤੇ ਬਸੰਤ ਐਵੀਨਿਊ ਨੇ ਚੌਥਾ ਸਥਾਨ ਹਾਸਲ ਕੀਤਾ । ਅੰਡਰ-17 ਮੁਕਾਬਲੇ ਵਿੱਚ ਪਹਿਲਾ ਸਥਾਨ ਜੀ. ਟੀ. ਰੋਡ ਸਕੂਲ, ਦੂਜਾ ਬਸੰਤ ਐਵੀਨਿਊ, ਤੀਸਰਾ ਸਥਾਨ ਗੋਲਡਨ ਐਵੀਨਿਊ ਅਤੇ ਚੌਥਾ ਸਥਾਨ ਪਰਾਗਦਾਸ ਚੌਂਕ ਸਕੂਲ ਨੇ ਹਾਸਲ ਕੀਤਾ ।ਅੰਡਰ-19 ਮੁਕਾਬਲੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਮਜੀਠਾ ਬਾਈਪਾਸ ਪਹਿਲੇ, ਜੀ.ਟੀ.ਰੋਡ ਦੂਜੇ, ਰਣਜੀਤ ਐਵਿਿਨਊ ਸਕੂਲ ਤੀਸਰੇ ਅਤੇ ਸੁਲਤਾਨਵਿੰਡ ਲਿੰਕ ਰੋਡ ਚੌਥੇ ਸਥਾਨ ਤੇ ਰਹੇ । ਬੈਡਮਿੰਟਨ ਦੇ ਲੜਕੀਆਂ ਦੇ ਅੰਡਰ-14 ਮੁਕਾਬਲੇ ਵਿੱਚ ਜੀ. ਟੀ. ਰੋਡ ਪਹਿਲੇ, ਭਗਤਾਂਵਾਲਾ ਦੂਸਰੇ, ਬਸੰਤ ਐਵੀਨਿਊ ਤੀਸਰੇ ਅਤੇ ਸੁਲਤਾਨਵਿੰਡ ਚੌਥੇ ਸਥਾਨ ਤੇ ਰਹੇ ਜਦਕਿ ਅੰਡਰ-17 ਮੁਕਾਬਲੇ ਵਿੱਚ ਮਜੀਠਾ ਬਾਈਪਾਸ ਪਹਿਲੇ, ਭਗਤਾਂਵਾਲਾ ਦੂਜੇ, ਬਸੰਤ ਐਵੀਨਿਊ ਤੀਜੇ ਅਤੇ ਜੀ. ਟੀ. ਰੋਡ ਸਕੂਲ ਚੌਥੇ ਸਥਾਨ ਤੇ ਰਹੇ । ਅੰਡਰ-19 ਮੁਕਾਬਲੇ ਵਿੱਚ ਜੀ. ਟੀ. ਰੋਡ ਪਹਿਲੇ, ਸੁਲਤਾਨਵਿੰਡ ਲਿੰਕ ਰੋਡ ਦੂਜੇ, ਮਜੀਠਾ ਬਾਈਪਾਸ ਤੀਜੇ ਅਤੇ ਆਸਲ ਉਤਾਰ ਚੌਥੇ ਸਥਾਨ ਤੇ ਰਹੇ । ਲੜਕਿਆਂ ਦੇ ਅੰਡਰ-14 ਮੁਕਾਬਲੇ ਵਿੱਚ ਗੋਲਡਨ ਐਵੀਨਿਊ ਪਹਿਲੇ, ਜੀ. ਟੀ. ਰੋਡ ਦੂਜੇ, ਬਸੰਤ ਐਵੀਨਿਊ ਤੀਜੇ ਅਤੇ ਤਰਨਤਾਰਨ ਚੌਥੇ ਸਥਾਨ ਤੇ ਰਹੇ ।ਅੰਡਰ-17 ਮੁਕਾਬਲੇ ਵਿੱਚ ਜੀ. ਟੀ. ਰੋਡ ਪਹਿਲੇ, ਮਜੀਠਾ ਬਾਈਪਾਸ ਦੂਸਰੇ, ਭਗਤਾਂਵਲਾ ਤੀਸਰੇ ਅਤੇ ਤਰਨਤਾਰਨ ਚੌਥੇ ਸਥਾਨ ਤੇ ਰਹੇ ਜਦਕਿ ਅੰਡਰ-19 ਮੁਕਾਬਲੇ ਵਿੱਚ ਜੀ. ਟੀ. ਰੋਡ ਸਕੂਲ ਪਹਿਲੇ, ਸੁਲਤਾਨਵਿੰਡ ਲਿੰਕ ਰੋਡ ਦੂਜੇ, ਪੱਟੀ ਤੀਸਰੇ ਅਤੇ ਮਜੀਠਾ ਬਾਈਪਾਸ ਚੌਥੇ ਸਥਾਨ ਤੇ ਰਹੇ । ਸ਼ਤਰੰਜ ਦੇ ਲੜਕੀਆਂ ਦੇ ਅੰਡਰ-14 ਮੁਕਾਬਲੇ ਵਿੱਚ ਜੀ. ਟੀ. ਰੋਡ ਪਹਿਲੇ, ਬਸੰਤ ਐਵੀਨਿਊ ਦੂਸਰੇ ਅਤੇ ਗੋਲਡਨ ਐਵੀਨਿਊ ਤੀਸਰੇ ਸਥਾਨ ਤੇ ਰਹੇ ਜਦਕਿ ਅੰਡਰ-17 ਮੁਕਾਬਲੇ ਵਿੱਚ ਜੀ. ਟੀ. ਰੋਡ ਪਹਿਲੇ, ਬਸੰਤ ਐਵੀਨਿਊ ਦੂਸਰੇ ਅਤੇ ਗੋਲਡਨ ਐਵੀਨਿਊ ਤੀਸਰੇ ਸਥਾਨ ਤੇ ਰਹੇ । ਲੜਕਿਆਂ ਦੇ ਅੰਡਰ-14 ਮੁਕਾਬਲੇ ਵਿੱਚ ਬਸੰਤ ਐਵੀਨਿਊ ਪਹਿਲੇ, ਜੀ. ਟੀ. ਰੋਡ ਦੂਸਰੇ ਅਤੇ ਗੋਲਡਨ ਐਵੀਨਿਊ ਤੀਸਰੇ ਸਥਾਨ ਰਹੇ ਜਦਕਿ ਅੰਡਰ-17 ਮੁਕਾਬਲੇ ਵਿੱਚ ਜੀ. ਟੀ. ਰੋਡ ਪਹਿਲੇ, ਬਸੰਤ ਐਵੀਨਿਊ ਦੂਸਰੇ, ਗੋਲਡਨ ਐਵੀਨਿਊ ਤੀਸਰੇ ਅਤੇ ਚੰਡੀਗੜ੍ਹ ਚੌਥੇ ਸਥਾਨ ਤੇ ਰਹੇ ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply