Saturday, April 18, 2026

ਪਿੰਡ ਅਲਗੋ ਕਲਾਂ ਦੇ ਗਰੀਬ ਸਰਵਨ ਸਿੰਘ ਨੇ ਲੜਕੀ ਦੇ ਇਲਾਜ਼ ਲਈ ਕੀਤੀ ਮਦਦ ਦੀ ਗੁਹਾਰ

PPN0511201504

ਅਲਗੋਂ ਕੋਠੀ, 5 ਨਵੰਬਰ (ਹਰਦਿਆਲ ਸਿੰਘ ਭੇਣੀ, ਦਲਜਿੰਦਰ ਰਾਜਪੁਤ, ਐਸ.ਕੇ ਸ਼ਰਮਾ) ਪਿੰਡ ਅਲਗੋ ਕਲਾਂ ਦੇ ਗਰੀਬ ਸਰਵਨ ਸਿੰਘ ਨੇ ਲੜਕੀ ਦੇ ਇਲਾਜ਼ ਲਈ ਗੁਹਾਰ ਲਗਾਈ ਹੈ।ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਰੀਬ ਸਵਰਨ ਸਿੰਘ ਨੇ ਦੱਸਿਆ ਕਿ ਉਹ ਦਿਹਾੜੀ ਦੱਪਾ ਕਰਦਾ ਹੈ ਅਤੇ ਉਸ ਦੀ ਪਤਨੀ ਵੀ ਲੋਕਾਂ ਦੇ ਘਰ ਝਾੜੁ ਪੋਚੇ ਦਾ ਕੰਮ ਕਰਦੀ ਹੈ, ਜਿਸ ਨਾਲ ਤਿਨ ਬਚਿਆਂ ਦਾ ਪਾਲਣ ਪੋਸ਼ਣ ਬੜੀ ਮੁਸ਼ਕਲ ਦੇ ਨਾਲ ਹੁੰਦਾ ਹੈ। ਉਸ ਨੇ ਕਿਹਾ ਕਿ ਉਸ ਦੀ 14 ਸਾਲਾਂ ਦੀ ਲੜਕੀ ਜੋ ਸਰਕਾਰੀ ਕਨਿਆ ਹਾਈ ਸਕੂਲ ਅਲਗੋ ਕੋਠੀ ਵਿਖੇ ਅਠਵੀਂ ਕਲਾਸ ਵਿਚ ਪੜਦੀ ਹੈ, ਕੁਝ ਦਿਨਾਂ ਤੋ ਬਿਮਾਰ ਰਹਿਣ ਲੱਗ ਪਈ ਅਤੇ ਉਸ ਨੁੰ ਡਾਕਟਰਾਂ ਵਲੋਂ ਬਲੱਡ ਸ਼ੂਗਰ ਹੋਣ ਬਾਰੇ ਦੱਸਿਆ ਹੈ।ਪਰ ਘਰ ਦੀ ਮਾਲੀ ਹਾਲਤ ਬਹੁਤ ਨਾਜ਼ੁਕ ਹੋਣ ਕਰਕੇ ਉਹ ਆਪਣੀ ਬੇਟੀ ਦਾ ਇਲਾਜ਼ ਨਹੀ ਕਰਵਾ ਸਕਦੇ।ਸਰਵਨ ਸਿੰਘ ਤੇ ਉਸ ਦੀ ਪਤਨੀ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਲੜਕੀ ਦੇ ਇਲਾਜ਼ ਲਈ ਮਦਦ ਕੀਤੀ ਜਾਵੇ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply