ਅੰਮ੍ਰਿਤਸਰ, 5 ਨਵੰਬਰ (ਗੁਰਚਰਨ ਸਿੰਘ)- 23ਵਾਂ ਨੈਸ਼ਨਲ ਚਿਲਡਰਨ ਸਾਇੰਸ ਕਾਂਗਰਸ ਪੰਜਾਬ ਸਟੇਟ ਸਾਇੰਸ ਡੇ ਟੈਕਨਾਲੋਜੀ ਦੀ ਅਗਵਾਈ ਹੇਠ ਡੀ.ਐਸ.ਐਸ.. ਅੰਮ੍ਰਿਤਸਰ ਵੱਲੋਂ ਆਯੋਜਿਤ ਕੀਤਾ ਗਿਆ । ਇਹ ਜ਼ਿਲ੍ਹਾ ਪੱਧਰ ਦਾ ਮੁਕਾਬਲਾ ਐਸ. ਐਲ. ਭਵਨਜ਼ ਸਕੂਲ ਅੰਮ੍ਰਿਤਸਰ ਵਿੱਚ ਹੋਇਆ ਜਿਸ ਵਿੱਚ ਲੱਗਭੱਗ 18 ਟੀਮਾਂ ਨੇ ਹਿੱਸਾ ਲਿਆ । ਸਕੂਲ ਦੀ ਟੀਮ ਵਿੱਚ ਸੁਰਅੰਸ਼ ਸੈਣੀ, ਸੰਯਮ, ਵਿਨਾਇਕ, ਸ਼ਾਂਤਨੂੰ ਅਤੇ ਮਨਕੀਰਤ (ਜਮਾਤ ਦੱਸਵੀਂ) ਨੇ ਭਾਗ ਲਿਆ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ । ਸ਼zzੀਮਤੀ ਗੁਰਵਿੰਦਰਪਾਲ ਕੌਰ ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਸਨ । ਸ਼੍ਰੀਮਤੀ ਭਾਰਤੀ ਅਤੇ ਪ੍ਰੌ: ਸ਼੍ਰੀਮਾਨ ਅੰਮ੍ਰਿਤ ਸਿੰਘ ਇਸ ਮੌਕੇ ਤੇ ਬਤੌਰ ਜੱਜ ਹਾਜ਼ਰ ਸਨ । ਵਿਦਿਆਰਥੀਆਂ ਦੁਆਰਾ ਵਿਸ਼ਾ :ਸ਼ ਂਵੈਦਰ, ਕਲਾਈਮੈਟ ਤੇ ਐਗਰੀਕਲਚਰਂ ਉਪਰ ਕੀਤੀ ਪੇਸ਼ਕਾਰੀ ਨੂੰ ਜੱਜਾਂ ਦੁਆਰਾ ਬਹੁਤ ਸਲਾਹਿਆ ਗਿਆ । ਸਕੂਲ ਦੇ ਵਿਦਿਆਰਥੀਆਂ ਨੂੰ ਨਕਦ 750/- ਰੁਪਏ ਦਾ ਇਨਾਮ ਮਿਲਿਆ ਤੇ ਟੀਮ ਨੂੰ ਦਸੰਬਰ ਵਿੱਚ ਹੋਣ ਵਾਲੇ ਰਾਜਸ਼ਪੱਧਰੀ ਮੁਕਾਬਲੇ ਲਈ ਚੁਣਿਆ ਗਿਆ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਜੀ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਜੀ, ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਉਨ੍ਹਾਂ ਦੀ ਇਸ ਵਿਲੱਖਣ ਪ੍ਰਾਪਤੀ ਲਈ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਜੀ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਦੁਆਰਾ ਮਿਲ ਕੇ ਕੀਤੇ ਗਏ ਉਪਰਾਲੇ ਦੀ ਬਹੁਤ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਸਾਡੇ ਲਈ ਵਾਤਾਵਰਣ ਦੀ ਸਾਂਭਸ਼ਸੰਭਾਲ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੇ ਬੁਰੇ ਪ੍ਰਭਾਵਾਂ ਤੋਂ ਬਚਾ ਸਕੀਏ । ਉਨ੍ਹਾਂ ਨੇ ਇਹ ਵੀ ਕਿਹਾ ਕਿ ਮਨੁੱਖ ਦੀਆਂ ਗਲਤੀਆਂ ਕਰਕੇ ਮੌਸਮੀ ਤਬਦੀਲੀ ਆਈ ਹੈ ਸਾਨੂੰ ਇਸ ਨੂੰ ਸੁਧਾਰਨ ਦਾ ਯਤਨ ਕਰਨਾ ਚਾਹੀਦਾ ਹੈ ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media