
ਪੱਟੀ, 5 ਨਵੰਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਪਿਛਲੇ ਦਿਨੀ ਸਤਲੁਜ ਪਬਲਿਕ ਸਕੂਲ ਪੱਟੀ ਵਿਖੇ ਕਰਵਾਏ ਗਏ ਤਹਿਸੀਲ ਪੱਧਰੀ ਸਾਇੰਸ ਅਤੇ ਕਿਸ਼ੋਰ ਮੁਕਾਬਲਿਆਂ ਵਿਚ ਕੰਨਿਆਂ ਸਕੂਲ ਪੱਟੀ ਦੀਆਂ ਵਿਦਿਆਰਥਣਾਂ ਨੇ 13 ਵਿਚੋਂ 12 ਪੁਜੀਸਨਾਂ ਪ੍ਰਾਪਤ ਕੀਤੀਆਂ। ਸਕੂਲ ਪ੍ਰਿੰਸ਼ੀਪਲ ਮੁਕੇਸ਼ ਚੰਦਰ ਜੋਸ਼ੀ ਨੇ ਦਸਿੱਆ ਕਿ ਸਕੂਲ ਦੀਆਂ ਸੈਕੰਡਰੀ ਪੱਧਰ ਤੇ ਵਿਦਿਆਰਥਣ ਮੁਸਕਾਨ ਪਹਿਲਾ ਸਥਾਨ,ਮਨਪ੍ਰੀਤ ਕੋਰ ਦੂਸਰਾ ਸਥਾਨ, ਜਸਪ੍ਰੀਤ ਕੋਰ,ਹਰਜੋਬਨਪ੍ਰੀਤ ਕੋਰ,ਮਨਪ੍ਰੀਤ ਕੋਰ ਵਲੋਂ ਤੀਸਰਾ ਸਥਾਨ,ਸੀਨੀਅਰ ਸੈਕੰਡਰੀ ਪੱਧਰ ਤੇ ਆਸਿਮਾ ਸਭਰਵਾਲ,ਨਵਜੋਤ ਕੋਰ,ਮਨਦੀਪ ਕੋਰ ਵਲੋਂ ਪਹਿਲਾ ਸਥਾਨ,ਹਰਮਨਜੀਤ ਕੋਰ,ਪੂਨਮ ਰਾਣੀ ਦੂਸਰਾ ਸਥਾਨ ਅਤੇ ਹਿਮਾਸ਼ੀ ਵਲੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਗਿਆ। ਮਨਦੀਪ ਕੋਰ ਸਾਇੰਸ ਅਧਿਆਪਕਾਂ ਦੀ ਯੋਗ ਅਗਵਾਈ ਹੇਠ ਸਕੂਲ ਵਿਦਿਆਰਥਣਾਂ ਵਲੋਂ ਤਹਿਸੀਲ ਪੱਧਰੀ ਮੁਕਾਬਲਿਆਂ ਵਿਚ 13 ਵਿਚੋਂ 12 ਪੁਜੀਸ਼ਨਾ ਹਾਸ਼ਿਲ ਕਰਕੇ ਆਪਣੇ ਸਕੂਲ ਮਾਪੇ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ।ਉਨ੍ਹਾਂ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਸਿੱਖਿਆ ਵਿਭਾਗ ਦੇ ਉਚ-ਅਧਿਕਾਰੀਆਂ ਪਾਸੋਂ ਸਕੂਲ ਲਈ ਸਾਇੰਸ ਲੈਬਾਂ ਦੀ ਮੰਗ ਕੀਤੀ ਤਾਂ ਜੋ ਇਹ ਵਿਦਿਆਰਥੀ ਸਾਇੰਸ ਲੈਬਾਂ ਵਿਚ ਹੋਰ ਵੀ ਵਧੀਆਂ ਢੰਗ ਨਾਲ ਆਪਣੀ ਪੜ੍ਹਾਈ ਕਰ ਸਕਣ। ਇਸ ਮੋਕੇ ਸੁਖਜਿੰਦਰਪਾਲ ਸਿੰਘ,ਰਵੀ ਪ੍ਰਕਾਸ਼ਰਮਾ,ਅਨੀਤਾ ਕੁਮਾਰੀ,ਮਨਜੀਤ ਕੋਰ,ਜਸਬੀਰ ਕੋਰ, ਨਵਪ੍ਰੀਤ ਕੋਰ ਸਮੇਤ ਸਮੂਹ ਸਕੂਲ ਸਟਾਫ ਖਾਸ ਤੋਰ ਤੇ ਹਾਜ਼ਰ ਸਨ।
Punjab Post Daily Online Newspaper & Print Media