Saturday, April 11, 2026

ਯੂਨੀਵਰਸਿਟੀ ਵਿਚ ਸਰਦਾਰ ਬਿਸ਼ਨ ਸਿਘ ਸਮੁਦਰੀ ਮੈਮੋਰੀਅਲ ਲੈਕਚਰਸ਼ਿਪ ਅਵਾਰਡ ਲੈਕਚਰ ਦਾ ਆਯੋਜਨ

ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਐਂਡ ਇਨਵਾਇਰਨਮੈਂਟਲ ਸਾਇਸਜ਼ ਵਿਭਾਗ ਵਲੋਂ ਸਰਦਾਰ ਬਿਸ਼ਨ ਸਿਘ ਸਮੁਦਰੀ ਮੈਮੋਰੀਅਲ ਲੈਕਚਰਸ਼ਿਪ ਅਵਾਰਡ ਲੈਕਚਰ ਦਾ ਆਯੋਜਨ ਵਿਭਾਗ ਦੇ ਸੈਮੀਨਾਰ ਹਾਲ ਵਿਖੇ ਕੀਤਾ ਗਿਆ। ਇਹ ਲੈਕਚਰ ਯੂਨੀਵਰਸਿਟੀ ਦੇ ਸਸਥਾਪਕ ਵਾਈਸ-ਚਾਂਸਲਰ, ਸਰਦਾਰ ਬਿਸ਼ਨ ਸਿਘ ਸਮੁਦਰੀ ਦੀ ਯਾਦ ਵਿਚ ਸਰਦਾਰ ਜਸਵਤ ਸਿਘ ਮੈਮੋਰੀਅਲ ਐਜੂਕੇਸ਼ਨ ਟ੍ਰਸਟ, ਜਲਧਰ ਵਲੋਂ ਆਯੋਜਿਤ ਕੀਤਾ ਗਿਆ।
ਪ੍ਰਸਿੱਧ ਆਲੂ ਬ੍ਰੀਡਰ, ਸ. ਜੰਗਬਹਾਦਰ ਸਿੰਘ ਸੰਘਾ ਨੇ ਇਹ ਯਾਦਗਾਰੀ ਭਾਸ਼ਣ ਖੇਤੀਬਾੜੀ ਵਿਚ ਨਵੀਆਂ ਖੋਜਾਂ ਵਿਸ਼ੇ ‘ਤੇ ਦਿੱਤਾ। ਡਾਇਰੈਕਟਰ ਖੋਜ, ਡਾ. ਟੀ.ਐਸ. ਬੇਨੀਪਾਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਵਿਭਾਗ ਦੇ ਮੁਖੀ, ਡਾ. ਸਤਵਿੰਦਰਜੀਤ ਕੌਰ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆਂ ਆਖਿਆ। ਕੋਆਰਡੀਨੇਟਰ ਡਾ. ਆਦਰਸ਼ਪਾਲ ਵਿਗ ਨੇ ਸ. ਸੰਘਾ ਬਾਰੇ ਜਾਣ ਪਛਾਣ ਕਰਾਈ। ਡਾ. ਅਵਿਨਾਸ਼ ਕੌਰ ਨਾਗਪਾਲ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਨੋਟਰ ਡੇਮ ਦੇ ਪ੍ਰੋਫੈਸਰ ਐਮਰੀਟਸ ਡਾ. ਕੇ.ਐਸ. ਰਾਏ ਨੇ ਸਰਦਾਰ ਜਸਵਤ ਸਿਘ ਮੈਮੋਰੀਅਲ ਐਜੂਕੇਸ਼ਨ ਟ੍ਰਸਟ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸ. ਸੰਘਾ ਨੂੰ ਬਿਸ਼ਨ ਸਿੰਘ ਸਮੁੰਦਰੀ ਐਵਾਰਡ (ਪੰਝੀ ਹਜ਼ਾਰ ਨਗਦਫ਼ਮੀਮੈਂਟੋਫ਼ਸਰਟੀਫਿਕੇਟ) ਨਾਲ ਸਨਮਾਨਿਤ ਕੀਤਾ ਗਿਆ, ਜਿਹੜਾ ਕਿ ਉਨ੍ਹਾਂ ਨੇ ਐਮ.ਐਸ.ਸੀ. ਕੋਰਸ ਵਿਚ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਸਮਰਪਿਤ ਕਰ ਦਿੱਤਾ। ਡਾ. ਰੇਣੂ ਭਾਰਦਵਾਜ, ਡਾ. ਸਰੋਜ ਅਰੋੜਾ, ਡਾ. ਅਮਰਜੀਤ ਸਿਘ ਸੂਦਨ; ਡਾ. ਰਾਜਿਦਰ ਕੌਰ, ਡਾ. ਐਮ.ਐਸ. ਭੱਟੀ., ਇੰਜੀ. ਭੁਪਿੰਦਰਪਾਲ ਸਿੰਘ, ਡਾ. ਡੀ.ਐਸ. ਸੋਗੀ, ਡਾ. ਪੀ.ਕੇ. ਪਤੀ, ਡਾ. ਪੀ.ਕੇ. ਵਰਮਾ ਅਤੇ ਹੋਰ ਪਤਵੰਤਿਆਂ ਤੋਂ ਇਲਾਵਾ ਰਿਸਰਚ ਸਕਾਲਰ ਅਤੇ ਵਿਦਿਆਰਥੀ ਹਾਜ਼ਰ ਸਨ।
ਸ. ਸੰਘਾ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਭਾਰਤ ਵਿਚ ਖੇਤੀਬਾੜੀ ਢੰਗਾਂ ਵਿਚ ਸੁਧਾਰ ਦੀ ਬਹੁਤ ਲੋੜ ਹੈ ਤਾਂ ਜੋ ਭਾਰਤ ਵਿਚ ਖੇਤੀਬਾੜੀ ਪ੍ਰਣਾਲੀ ਵਿਚ ਹੋਰ ਸੁਧਾਰ ਆ ਸਕੇ।ਇਸ ਮੌਕੇ ਉਨ੍ਹਾਂ ਨੇ ਆਲੂ ਦੀਆਂ ਵੱਖ-ਵੱਖ ਕਿਸਮਾਂ ਬਾਰੇ ਜਾਣਕਾਰੀਆਂ ਦਿੰਦਿਆਂ ਆਲੂ ਦੀ ਪੈਦਾਵਾਰ ਵਧਾਉਣ ਬਾਰੇ ਸੁਝਾਅ ਪੇਸ਼ ਕੀਤੇ। ਉਨ੍ਹਾਂ ਬਦਲ ਰਹੇ ਵਿਸ਼ਵੀ ਵਾਤਾਵਰਣ ਦਾ ਖੇਤੀਬਾੜੀ ‘ਤੇ ਪ੍ਰਭਾਵ ਬਾਰੇ ਵੀ ਜਾਣਕਾਰੀ ਦਿੱਤੀ। ਭਾਸ਼ਣ ਉਪਰੰਤ ਇਸ ਵਿਸ਼ੇ ‘ਤੇ ਭਰਪੂਰ ਚਰਚਾ ਵੀ ਹੋਈ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply