ਨਵੀ ਦਿੱਲੀ, 6 ਨਵੰਬਰ (ਅੰਮ੍ਰਿਤ ਲਾਲ ਮੰਨਣ)- ਪਰਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਕੌਮ ਵੱਲੋ ਨਕਾਰੇ ਗਏ ਜਥੇਦਾਰ ਨੂੰ ਬੰਦੀ ਛੋਡ ਦਿਵਸ ਤੇ ਕੌਮ ਦੇ ਨਾਮ ਸੰਦੇਸ਼ ਦੇਣ ਦਾ ਕੋਈ ਅਧਿਕਾਰ ਨਹੀ ਹੈ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋ ਉਹ ਮੰਗ ਕਰਦੇ ਹਨ ਕਿ ਜਥੇਦਾਰਾਂ ਨੂੰ ਬਿਨਾਂ ਕਿਸੇ ਦੇਰੀ ਤੋ ਬਦਲਿਆ ਜਾਵੇ ਜਾਂ ਫਿਰ ਕੌਮ ਦੇ ਨਾਮ ਸੰਦੇਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਕੋਲੋ ਪੜਵਾਇਆ ਜਾਵੇ।
ਜਾਰੀ ਇੱਕ ਬਿਆਨ ਰਾਹੀ ਉਹਨਾਂ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਸਮੇਂ ਵੱਖ ਵੱਖ ਥਾਵਾਂ ਤੇ ਵਾਪਰ ਰਹੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੀ ਘਟਨਾਵਾ ਜਿਥੇ ਚਿੰਤਾ ਦਾ ਵਿਸ਼ਾ ਹਨ ਉਥੇ ਜਥੇਦਾਰਾਂ ਦਾ ਰੋਲ ਵੀ ਕੋਈ ਦਰੁਸਤ ਨਹੀ ਹੈ ਕਿਉਕਿ ਜਥੇਦਾਰ ਜਨਤਾ ਦੀ ਕਰੋਪੀ ਤੋ ਡਰਦਿਆ ਬਾਹਰ ਨਿਕਲਣ ਦੇ ਵੀ ਸਮੱਰਥ ਨਹੀ ਹਨ। ਉਹਨਾਂ ਕਿਹਾ ਕਿ ਸਰਬੱਤ ਖਾਲਸਾ ਸਮੇਂ ਦੀ ਲੋੜ ਸੀ ਤੇ ਪੰਥਕ ਜਥੇਬੰਦੀਆ ਨੇ ਸਰਬੱਤ ਖਾਲਸਾ ਬੁਲਾ ਕੇ ਪੰਥ ਦੀ ਰਮਜ਼ ਨੂੰ ਪਛਾਣਿਆ ਹੈ। ਉਹਨਾਂ ਕਿਹਾ ਕਿ ਕੁਝ ਲੋਕ ਇਹ ਰਹਿ ਰਹੇ ਹਨ ਕਿ ਸਰਬੱਤ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਜਾਵੇ ਜਦ ਕਿ ਇਸ ਤੋ ਪਹਿਲਾਂ ਕਈ ਵਾਰੀ ਸਰਬੱਤ ਖਾਲਸਾ ਬਾਹਰ ਵੀ ਬੁਲਾਏ ਗਏ ਹਨ। ਸ਼੍ਰੋਮਣੀ ਕਮੇਟੀ ਤੇ ਜਥੇਦਾਰ ਅਕਾਲ ਤਖਤ ਨੇ 16 ਫਰਵਰੀ 1986 ਨੂੰ ਸਰਬੱਤ ਖਾਲਸਾ ਅਨੰਦਪੁਰ ਸਾਹਿਬ ਵਿਖੇ ਕੀਤਾ ਸੀ। ਉਹਨਾਂ ਕਿਹਾ ਕਿ ਇਸੇ ਤਰ੍ਵਾ ਇਹ ਵੀ ਸਰੋਤ ਮਿਲਦੇ ਹਨ ਕਿ ਸਰਬੱਤ ਖਾਲਸੇ ਤਾਂ ਕਾਹਨੂੰਵਾਲ ਦੇ ਜੰਗਲਾਂ ਵਿੱਚ ਵੀ ਹੋਏ ਹਨ ਪਰ ਪੰਥ ਵੱਲੋ ਨਕਾਰੇ ਹੋਏ ਜਥੇਦਾਰ ਅੱਜ ਵੀ ਸਿਆਸੀ ਇਸ਼ਾਰਿਆ ‘ਤੇ ਸਰਬੱਤ ਖਾਲਸੇ ਦਾ ਵਿਰੋਧ ਕਰ ਰਹੇ ਹਨ। ਉਹਨਾਂ ਕਿਹਾ ਕਿ ਜਥੇਦਾਰ ਕੌਮ ਦਾ ਨੁੰਮਾਇਦਾ ਹੁੰਦਾ ਹੈ ਪਰ ਜਦੋਂ ਜਥੇਦਾਰ ਆਪਣਾ ਜਨਤਕ ਤੇ ਧਾਰਮਿਕ ਆਧਾਰ ਗੁਆ ਬੈਠਦਾ ਹੈ ਤਾਂ ਉਸ ਵੇਲੇ ਕੌਮ ਦੇ ਰਹਿਬਰਾਂ ਨੂੰ ਆਪਣੇ ਫੈਸਲੇ ਆਪ ਲੈਣ ਦਾ ਅਧਿਕਾਰ ਹੁੰਦਾ ਹੈ। ਉਹਨਾਂ ਕਿਹਾ ਕਿ ਜਥੇਦਾਰਾਂ ਨੂੰ ਆਪਣੇ ਆਹੁਦਿਆ ਤੋ ਤੁਰੰਤ ਅਸਤੀਫੇ ਦੇ ਕੇ ਘਰ ਨੂੰ ਚਲੇ ਜਾਣਾ ਚਾਹੀਦਾ ਹੈ ਨਹੀ ਤਾਂ ਫਿਰ ਸਰਬੱਤ ਖਾਲਸੇ ਤੇ ਬਾਅਦ ਸੰਗਤਾਂ ਇਹਨਾਂ ਨੂੰ ਧੂਹ ਲਾਂਭੇ ਕਰਨ ਲਈ ਮਜਬੂਰ ਹੋਣਗੀਆ।
ਜਿਹੜਾ ਜਥੇਦਾਰ ਸੰਗਤਾਂ ਵੱਲੋ ਨਕਾਰ ਦਿੱਤਾ ਗਿਆ ਹੋਵੇ ਉਸ ਨੂੰ ਕੋਈ ਅਧਿਕਾਰ ਨਹੀ ਹੈ ਕਿ ਉਹ ਕੌਮ ਦੇ ਨਾਮ ਸੰਦੇਸ਼ ਪੜੇ ਇਸ ਲਈ ਉਹ ਮੰਗ ਕਰਦੇ ਹਨ ਕਿ ਬੰਦੀ ਛੋੜ ਦਿਵਸ ਕੇ ਕੌਮ ਦੇ ਨਾਮ ਸੰਦੇਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਤੋ ਪੜਾਇਆ ਜਾਵੇ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਪਦਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲੋ ਸੁਪਰੀਮ ਮੰਨੀ ਗਈ ਹੈ ਕਿਉਕਿ ਜਿੰਨਾ ਚਿਰ ਤੱਕ ਸ੍ਰੀ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਕਿਸੇ ਵੀ ਜਥੇਦਾਰ ਨੂੰ ਸਿਰੋਪਾ ਦੇ ਕੇ ਪ੍ਰਵਨਾਗੀ ਨਹੀ ਦਿੰਦਾ ਉਨਾ ਚਿਰ ਤੱਕ ਉਹ ਜਥੇਦਾਰ ਨਹੀ ਮੰਨਿਆ ਜਾ ਸਕਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਛੇਵੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਪ੍ਰਕਾਰ ਦੀ ਕੀਤੀ ਹੈ ਕਿ ਅਕਾਲ ਤਖਤ ਸਾਹਿਬ ਤੇ ਬੈਠੇ ਜਥੇਦਾਰ ਨੂੰ ਸ੍ਰੀ ਦਰਬਾਰ ਸਾਹਿਬ ਵਿੱਚ ਬੈਠਾ ਗ੍ਰੰਥੀ ਦਿਖਾਈ ਦਿੰਦਾ ਹੈ ਪਰ ਗ੍ਰੰਥੀ ਨੂੰ ਅਕਾਲ ਤਖਤ ਸਾਹਿਬ ਤੇ ਬੈਠਾ ਜਥੇਦਾਰ ਦਿਖਾਈ ਨਹੀ ਦਿੰਦਾ ਜਿਸ ਦਾ ਭਾਵ ਇਹ ਮਿਲਦਾ ਹੈ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਜਥੇਦਾਰ ਅਕਾਲ ਤਖਤ ਨਾਲੇ ਸੁਪਰੀਮ ਮੰਨਿਆ ਜਾਂਦਾ ਹੈ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media