Saturday, June 27, 2026

ਸਰਬਤ ਖਾਲਸਾ ਬਾਰੇ ਦਿੱਤੇ ਬਿਆਨ ਤੋਂ ਲੱਗਦਾ ਹੈ ਕਿ ਗਿ: ਗੁਰਬਚਨ ਸਿੰਘ ਸਿੱਖ ਪਰੰਪਰਾਵਾਂ ਤੇ ਇਤਿਹਾਸ ਤੋਂ ਜਾਣੂ ਨਹੀ- ਪੰਥਕ ਤਾਲਮੇਲ ਸੰਗਠਨ

PPN0611201518ਅੰਮ੍ਰਿਤਸਰ 6 ਨਵੰਬਰ (ਪੰਜਾਬ ਪੋਸਟ ਬਿਊਰੋ)- ਅੱਜ ਅਖਬਾਰਾਂ ਵਿਚ ਛਪੀ ਖ਼ਬਰ ਜਿਸ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਸਕੱਤਰੇਤ ਵਿੱਚ ਪ੍ਰੈਸ ਕਾਨਫਰੰਸ ਬੁਲਾ ਕੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੀ ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰ ਰੱਖਦਾ ਹੈ।ਉਹਨਾਂ ਨੇ ਸਰਬੱਤ ਖ਼ਾਲਸਾ ਦੇ ਨਾਮ ਹੇਠ 10 ਨਵੰਬਰ 2015 ਨੂੰ ਪੰਥਕ ਇਕਠ ਬੁਲਾਉਣ ਵਾਲੇ ਪ੍ਰਬੰਧਕਾਂ ਨੂੰ ਚਿਤਾਵਨੀ ਵੀ ਦਿਤੀ ਕਿ ਜੇਕਰ ਉਹ ਪੰਥਕ ਇਕੱਠ (ਸਰਬੱਤ ਖ਼ਾਲਸਾ) ਬੁਲਾਉਣ ਲਈ ਦ੍ਰਿੜ ਰਹਿੰਦੇ ਹਨ ਤਾਂ ਜਥੇਦਾਰਾਂ ਦੀ ਮੀਟਿੰਗ ਵਿਚ ਵਿਚਾਰ ਕਰਕੇ ੳਨਾਂ੍ਹ ਦੇ ਵਿਰੁੱਧ ਮਰਯਾਦਾ ਅਨੁਸਾਰ ਕਾਰਵਾਈ ਵੀ ਕਰ ਸਕਦੇ ਹਨ।ਇਸ ਖਬਰ ‘ਤੇ ਆਪਣਾ ਪ੍ਰਤੀਕਰਮ ਦੇਂਦਿਆਂ ਗਿ. ਕੇਵਲ ਸਿੰਘ ਕਨਵੀਨਰ ਅਤੇ
ਜਸਵਿੰਦਰ ਸਿੰਘ ਐਡਵੋਕੇਟ ਮੈਂਬਰ ਕੋਰ ਕਮੇਟੀ ਪੰਥਕ ਤਾਲਮੇਲ ਸੰਗਠਨ ਨੇ ਕਿਹਾ ਹੈ ਕਿ ਗਿਆਨੀ ਗੁਰਬਚਨ ਸਿੰਘ ਦੇ ਬਿਆਨ ਤੋਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹਨਾਂ ਨੂੰ ਸਿੱਖ ਪਰੰਪਰਾਵਾਂ ਅਤੇ ਇਤਿਹਾਸ ਦੀ ਜਾਣਕਾਰੀ ਨਹੀ ਹੈ।18ਵੀਂ ਸਦੀ ਵਿੱਚ ਸਿੱਖ ਕੌਮ ਵਿੱਚ ਜੋ ਸਰਬੱਤ ਖ਼ਾਲਸਾ ਉਸ ਸਮੇਂ ਦੇ ਆਗੂਆਂ ਨੇ ਬੁਲਾਏ ਸਨ ਉਹ ਕਿਹੜੇ ਜਥੇਦਾਰ ਨੇ ਬੁਲਾਏ ਸਨ? 20ਵੀਂ ਸਦੀ ਦੇ ਅਰੰਭ ਸੰਨ 1920 ਵਿੱਚ ਜੋ ਪੰਥਕ ਰਵਾਇਤਾਂ ਅਨੁਸਾਰ ਸਰਬੱਤ ਖ਼ਾਲਸਾ ਹੋਇਆ ਉਹ ਕਿਹੜੇ ਜੱਥੇਦਾਰ ਨੇ ਬੁਲਾਇਆ ਸੀ? ਉਸ ਸਮੇਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕੋਈ ਅਹੁੱਦਾ ਹੀ ਨਹੀ ਸੀ।ਗਿਆਨੀ ਗੁਰਬਚਨ ਸਿੰਘ ਨੂੰ ਅਜਿਹੇ ਬਿਆਨ ਦੇ ਕੇ ਕੌਮ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ ਕਿਉਂਕਿ ਕੌਮ ਉਹਨਾਂ ਅਤੇ ਉਹਨਾਂ ਦੇ ਸਾਥੀ ਜਥੇਦਾਰਾਂ ਨੂੰ ਪਹਿਲਾਂ ਹੀ ਨਕਾਰ ਚੁੱਕੀ ਹੈ।
ਉਨਾਂ ਕਿਹਾ ਕਿ ਦਰ-ਅਸਲ ਗੁਰੂ ਗ੍ਰੰਥ, ਗੁਰੂ ਪੰਥ ਤੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਤੇ ਪਹਿਰਾ ਦੇਣ ਵਾਲੀਆਂ ਜੱਥੇਬੰਦੀਆਂ ਦੇ ਪ੍ਰਤੀਨਿਧ ਜਾਂ ਵਿਅਕਤੀ ਕੌਮ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲੱਭਣ ਲਈ ਇਕੱੱਠੇ ਹੋ ਕੇ ਸਰਬੱਤ ਖ਼ਾਲਸਾ ਕਰ ਸਕਦੇ ਹਨ ਪਰ ਉਸ ਲਈ ਵੀ ਉਸ ਦਾ ਇਕ ਵਿਧਾਨ, ਰੂਪ ਰੇਖਾ ਅਤੇ ਸਿਧਾਂਤਕ ਪਹਿਲੂ ਤੈਅ ਕਰਨਾ ਅਤਿ ਜਰੂਰੀ ਹੈ। ਪੰਥਕ ਤਾਲਮੇਲ ਸੰਗਠਨ 10 ਨਵੰਬਰ 2015 ਨੂੰ ਬੁਲਾਏ ਜਾਣ ਵਾਲੇ ਇਕੱਠ ਦੇ ਆਗੂਆਂ ਨੂੰ ਸਨਿਮਰ ਬੇਨਤੀ ਕਰਦਾ ਹੈ ਕਿ ਇਸ ਇਕੱਠ ਦਾ ਕੋਈ ਹੋਰ ਨਾਮ ਰੱਖ ਲਿਆ ਜਾਵੇ ਤਾਂ ਕਿ ਪੰਥ ਦੀ ਸਤਿਕਾਰਿਤ ਸੰਸਥਾ ਸਰਬੱਤ ਖ਼ਾਲਸਾ ਦੇ ਸਿਧਾਂਤ ਦੇ ਨਾਲ ਨਾਲ ਕੌਮੀ ਪਰੰਪਰਾਵਾਂ ਨੂੰ ਵੀ ਬਚਾਇਆ ਜਾ ਸਕੇ।
ਉਕਤ ਆਗਅੂਾਂ ਨੇ ਦੱਸਿਆ ਕਿ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਅਕਾਲ ਪੁਰਖ ਕੀ ਫ਼ੌਜ ਅੰਮ੍ਰਿਤਸਰ, ਸ਼ੁਭ ਕਰਮਨ ਸੁਸਾਇਟੀ ਹੁਸ਼ਿਆਰਪੁਰ, ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਰੋਪੜ, ਸਿੱਖ ਸੇਵਕ ਇੰਟਰਨੈਸ਼ਨਲ ਦੇ ਨੁਮਾਂਇਦਿਆਂ ਅਤੇ ਸਿੱਖ ਵਿਦਿਆਨਾ ਵਲੋਂ ਕਲ ਅੰਮ੍ਰਿਤਸਰ ਵਿਚ ਕੀਤੇ ਗਏ ਇਕੱਠ ਵਿਚ ਵੀ ਉਕਤ ਵੀਚਾਰਾਂ ਦਾ ਸਮਰਥਨ ਕੀਤਾ ਗਿਆ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply