ਬਠਿੰਡਾ, 7 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸੰਤ ਸ੍ਰੋਮਣੀ ਭਗਤ ਨਾਮਦੇਵ ਜੀ ਦੇ 745 ਵੇਂ ਜਨਮ ਦਿਵਸ ਨੂੰ ਸਮਰਪਿਤ ਮਹਾਨ ਸਮਾਗਮ 21 /22 ਨਵੰਬਰ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਜਿਸ ਦੇ ਸਬੰਧਤ ਪੰਜਾਬ ਦੇ ਘੁਮਾਣ ਸਾਹਿਬ ‘ਚ ਮਹਾਂਰਾਸ਼ਟਰਾਂ ਦੀਆਂ ਸੰਗਤਾਂ ਵਲੋਂ ਮਹਾਨ ਯਾਤਰਾ 16 ਨਵੰਬਰ ਤੋ ਆਯੋਜਿਤ ਕੀਤੀ ਜਾ ਰਹੀ ਹੈ ਇਸ ਯਾਤਰਾ ਦੇ ਪੂਰਨ ਸਹਿਯੋਗ ਅਤੇ ਅਸ਼ੀਰਵਾਦ ਦੇਣ ਵਾਲੇ ਮਹਾਂਪੁਰਖਾਂ ਵਿੱਚ ਸੰਤ ਬਾਬਾ ਨਰਿੰਦਰ ਸਿੰਘ ਜੀ ਮੁਖੀ ਬਾਬਾ ਨਿਧਾਨ ਸਿੰਘ ਲੰਗਰ ਸਾਹਿਬ, ਸੰਤ ਬਾਬਾ ਬਲਵਿੰਦਰ ਸਿੰਘ ਜੀ, ਸੰਤ ਬਾਬਾ ਸਤਨਾਮ ਸਿੰਘ ਜੀ ਪਿੱਪਲੀਵਾਲੇ, ਸੰਤ ਬਾਬਾ ਕਸਮੀਰਾ ਸਿੰਘ ਜੀ ਭੂਰੀ ਵਾਲੇ ਅਤੇ ਸਟੇਟ ਪ੍ਰਧਾਨ ਜੱਸਾ ਸਿੰਘ ਸਿੰਧੂ ਸਰਬੱਤ ਦਾ ਭਲਾ ਚੈਰੀਟਰੇਬਲ ਟਰੱਸਟ, ਐਸ ਪੀ ਸਿੰਘ ਓਬਰਾਏ ਆਦਿ ਹਨ।
ਚੇਅਰਮੈਨ ਪੰਡਾਰੀ ਨਾਥ ਬੋਕਾਰੇ ਨਾਨਕ ਸਾਈ ਫਾਊਡੇਸ਼ਨ ਨੇ ਦੱਸਿਆ ਕਿ ਇਸ ਯਾਤਰਾ ਨਾਲ ਪੰਜਾਬ ਅਤੇ ਮਹਾਂਰਾਸ਼ਟਰ ਦਾ ਆਪਸੀ ਭਾਈਚਾਰਾ ਹੋਰ ਮਜਬੂਤ ਹੋਵੇਗਾ।ਫਾਉਂਡੇਸ਼ਨ ਦੇ ਉੱਦਮ ਸਦਕਾ 125 ਮੈਂਬਰਾਂ ਦਾ ਜੱਥਾ ਸਿੱਖਾਂ ਦੇ 5ਵੇਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਪੰਜਾਬ ਦਰਸ਼ਨ ਯਾਤਰਾ ਕੱਢੀ ਜਾ ਰਹੀ ਹੈ।ਇਹ ਯਾਤਰਾ 16 ਨਵੰਬਰ ਤੋਂ ਸ੍ਰੀ ਹਜ਼ੂਰ ਸਾਹਿਬ ਤੋਂ ਗੰਗਾਨਗਰ ਐਕਸਪ੍ਰੈਸ਼ ਟਰੇਨ ਰਾਹੀਂ 17 ਨਵੰਬਰ ਨੂੰ ਦਿੱਲੀ ਪੁੱਜੇਗੀ, ਯਾਤਰਾ ਵਿੱਚ ਸ਼ਾਮਲ ਸੰਗਤ ਦਿੱਲੀ ਦੇ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਵਿਖੇ ਸ਼ੀਸ਼ ਨਿਵਾਉਣ ਤੋਂ ਬਾਅਦ ਪਾਣੀਪਤ ,ਕਰਨਾਲ, ਕੁਰੂਕਸ਼ੇਤਰ ਤੋਂ ਹੁੰਦੇ ਹੋਏ ਗੁਰਦੁਆਰਾ ਪਿਪਲੀ ਸਾਹਿਬ ਵਿੱਚ ਵਿਸ਼ਰਾਮ ਕਰੇਗੀ, 18 ਨਵੰਬਰ ਨੂੰ ਪੰਜਾਬ ਦੇ ਪਟਿਆਲਾ, ਫਤਿਹਗੜ੍ਹ ਸਾਹਿਬ , ਗੋਬਿੰਦਗੜ੍ਹ ਖੰਨਾ ਹੁੰਦੇ ਹੋਏ ਸਾਹਨੇਵਾਲ ਰਾਤ ਦੇ ਆਰਾਮ ਉਪਰੰਤ 19 ਨਵੰਬਰ ਨੂੰ ਲੁਧਿਆਣਾ, ਜਲੰਧਰ ਹੋ ਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਪੁੱਜ ਕੇ ਦਰਸ਼ਨ ਦੀਦਾਰ ਤੋਂ ਬਾਅਦ 21 ਨਵੰਬਰ ਨੂੰ ਘੁਮਾਨ ਸਾਹਿਬ ਪਹੁੰਚ ਕੇ 22 ਨਵੰਬਰ ਤੱਕ ਪ੍ਰੋਗਰਾਮ ਦੀ ਸਪੰਨਤਾ ਤੋਂ ਬਾਅਦ ਬਠਿੰਡਾ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜੇਗੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਯਾਤਰਾ ਦੌਰਾਨ ਆਪਸੀ ਭਾਈਚਾਰਾ ਵੱਧਣ ਦੇ ਨਾਨ ਨਾਲ ਵਿਸ਼ਵਸ਼ਾਤੀ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਵੇਗੀ। ਬਠਿੰਡਾ ਵਿਖੇ ਸੰਗਤਾਂ ਦਾ ਪੂਰਜੋਰ ਸੁਆਗਤ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਕੀਤਾ ਜਾ ਰਿਹਾ ਹੈ।ਜਿਨ੍ਹਾਂ ਵਿੱਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ, ਭਾਈ ਘਨੱਈਆਂ ਜੀ ਸੇਵਕ ਦਲ ਆਦਿ ਸ਼ਾਮਲ ਹਨ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media