Friday, March 6, 2026

ਸੰਤ ਸਮਾਜ ਵਲੋਂ ਕਾਲੀ ਦੀਵਾਲੀ ਮਨਾਉਣ ਦੀ ਅਪੀਲ

ਆਪਣੇ ਆਪ ਨੂੰ ਪੰਥ ਰਤਨ ਅਖਵਾਉਣਾ ਬਾਦਲ ਦਲ ਦਾ ਅਤਿ ਨਿੰਦਨਯੋਗ ਕਾਰਜ – ਬਾਬਾ ਦਲੇਰ ਸਿੰਘ ਖਾਲਸਾ

PPN0711201506

ਸੰਦੌੜ, 7 ਨਵੰਬਰ (ਹਰਮਿੰਦਰ ਸਿੰਘ ਭੱਟ)- ਸਰਬ ਧਰਮਾਂ ਦੇ ਸਾਂਝੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖੀ ਸਿਧਾਂਤਾਂ ਦੀਆਂ ਨਿਰੰਤਰ ਹੋ ਰਹੀਆਂ ਬੇਕਦਰੀਆਂ ਕਰ ਕੇ ਹਿਰਦੇਵੇਧਕ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਅਨਸਰ ਸ਼ਰੇਆਮ ਸਿੱਖ ਹਿਰਦਿਆਂ ਤੇ ਠੇਸ ਪਹੁੰਚਾ ਕੇ ਡੂੰਘੇ ਜ਼ਖ਼ਮਾਂ ਬਣਾਉਂਦੇ ਜਾ ਰਹੇ ਹਨ, ਪਰ ਕੌਮ ਦੇ ਇਹ ਦੁਸ਼ਮਨ ਭੁੱਲ ਗਏ ਹਨ ਕਿ ਸਿੱਖੀ ਇਤਿਹਾਸ ਵਿਚ ਸਿੰਘ ਸੁਰਮਿਆਂ ਦੀਆਂ ਅਣਖੀ ਜੀਵਨੀਆਂ ਦਾ ਲਮੇਰਾ ਵੇਰਵਾ ਦਰਜ ਹੈ। ਇਸੇ ਕਰ ਕੇ ਉਹ ਦਿਨ ਦੂਰ ਨਹੀਂ ਜਦ ਸੰਗਤ ਵੱਲੋਂ ਇਹ ਪੰਥ ਦੋਖੀ ਜਲਦ ਕਾਬੂ ਕੀਤੇ ਜਾਣਗੇ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਖੇੜੀ ਦੇ ਮੁੱਖ ਸੇਵਾਦਾਰ ਬਾਬਾ ਦਲੇਰ ਸਿੰਘ ਖ਼ਾਲਸਾ ਖੇੜੀ ਵਾਲਿਆਂ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ ।ਉਨਾਂ ਵਿਸ਼ੇਸ ਕਰ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੀਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਦੁਖਦਾਈ ਸਮੇਂ ਵਿਚ ਦੀਵਾਲੀ ਦੇ ਤਿਉਹਾਰ ਵਿਚ ਖ਼ਾਸਕਰ ਧਾਰਮਿਕ ਅਸਥਾਨਾਂ ਤੇ ਦੀਵਿਆਂ ਆਦਿ ਹੋਰ ਕੋਈ ਵੀ ਵਸਤੂ ਨੂੰ ਨਾ ਲਗਾ ਕੇ ਦੀਵਾਲੀ ਦੇ ਰੌਸ਼ਨੀ ਦੇ ਤਿਉਹਾਰ ਨੂੰ ਕਾਲੀ ਦੀਵਾਲੀ ਵਜੋਂ ਮਨਾਇਆ ਜਾਵੇ ਅਤੇ ਇਨਾਂ ਦਿਨਾਂ ਦੌਰਾਨ ਮਿਠਾਈਆਂ ਵਾਲੇ ਮਿੱਠੇ ਭੋਜਨਾਂ ਨੂੰ ਤਿਆਗ ਕੇ ਘਰਾਂ ਦੁਕਾਨਾਂ ਅਤੇ ਸੜਕਾਂ ਦੇ ਆਲੇ ਦੁਆਲੇ ਕਾਲੇ ਝੰਡਿਆਂ ਨਾਲ ਪੁਰਜ਼ੋਰ ਵਿਰੋਧ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਦਿਨ ਪਰ ਦਿਨ ਵਿਗੜ ਰਹੇ ਅਮਨ ਸ਼ਾਂਤੀ ਤੇ ਗੁਰੂਆਂ ਪੀਰਾਂ ਦੀ ਪਵਿਤਰ ਧਰਤੀ ਦੇ ਨਾਮ ਨਾਲ ਮਸ਼ਹੂਰ ਪੰਜਾਬ ਸੂਬਾ ਹੁਣ ਹਿੰਸਕ ਹੁੰਦਾ ਜਾ ਰਿਹਾ ਹੈ ਕਿਉਂ ਕਿ ਆਪਣੇ ਆਪ ਨੂੰ ਪੰਥ ਦੀ ਹਿਮਾਇਤੀ ਕਹਾਉਣ ਵਾਲੀ ਸਰਕਾਰ ਵੱਲੋਂ ਵੀ ਪੰਜਾਬ ਭਰ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿਚੋਂ ਉੱਠੀ ਪੰਥ ਨੂੰ ਇਨਸਾਫ਼ ਦਿਵਾਉਣ ਵਾਲੀ ਆਵਾਜ਼ ਨੂੰ ਅਣਗੌਲਿਆ ਕੀਤਾ ਗਿਆ ਹੈ । ਉਹਨਾਂ ਅੱਗੇ ਗੱਲ ਕਰਦਿਆਂ ਕਿਹਾ ਕਿ ਸਰਕਾਰਾਂ ਵੱਲੋਂ ਤਾਂ ਤੁਰੰਤ ਕੋਈ ਇਹੋ ਜਿਹੇ ਨਿਰਦੇਸ਼ ਜਾਰੀ ਕਰ ਦਿੱਤੇ ਜਾਣੇ ਚਾਹੀਦੇ ਸੀ, ਜਿਸ ਤਹਿਤ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਠੀਕਰੀ ਪਹਿਰੇ ਅਤੇ ਕਿਸੇ ਵੀ ਧਰਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਅਨਸਰਾਂ ਖ਼ਿਲਾਫ਼ ਕੋਈ ਸਖ਼ਤ ਕਾਨੂੰਨ ਬਣਾ ਕੇ ਪਹਿਲ ਕਦਮੀ ਕੀਤੀ ਜਾਂਦੀ ਜਿਵੇਂ ਵੋਟਾਂ ਜਾਂ ਕਿਸੇ ਵੀ ਲੀਡਰਾਂ ਦੇ ਸਮਾਗਮਾਂ ਵਿਚ ਆਉਣ ਤੋਂ ਪਹਿਲਾਂ ਵਾਹਨਾਂ ਦੀਆਂ ਚੈਕਿੰਗਾਂ ਕੀਤੀਆਂ ਜਾਂਦੀਆਂ ਹਨ, ਪਰ ਹੁਣ ਇਹਨਾਂ ਚੈਕਿੰਗਾਂ ਨੂੰ ਕਿਉ ਅੱਖੋਂ ਪਰੇ ਕੀਤਾ ਜਾ ਰਿਹਾ ਹੈ ਅਤੇ ਵਿਸ਼ੇਸ਼ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਿਕ ਕਮੇਟੀ ਮੈਂਬਰਾਂ ਨੂੰ ਆਪਣੇ ਨਿੱਜੀ ਵਿਵਾਦਾਂ ਤੋਂ ਪਰੇ ਹੋ ਕੇ ਗੁਰੂ ਸਾਹਿਬ ਦੇ ਸਤਿਕਾਰ ਨੂੰ ਬਰਕਰਾਰ ਰੱਖਣ ਲਈ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਕੈਮਰੇ ਲਗਵਾਉਣ ਦੀ ਹਦਾਇਤਾਂ ਨੂੰ ਜਾਰੀ ਕਿਉ ਨਹੀਂ ਕੀਤਾ ਜਾ ਰਿਹਾ।ਉਨਾਂ ਅੰਤ ਵਿਚ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਸਰਕਾਰਾਂ ਤੇ ਉਨ੍ਹਾਂ ਜਮੀਰਾਂ ਵੇਚ ਚੁੱਕੇ ਕੌਮ ਦੇ ਦਲਾਲ ਬਣੇ ਪੁਲਿਸ ਮਹਿਕਮਿਆਂ ਵੱਲੋਂ ਤਾਂ ਰੋਸ ਕਰ ਰਹੀ ਸੰਗਤ ਅਤੇ ਬੇਕਸੂਰ ਸਿੰਘਾਂ ਤੇ ਤਸ਼ੱਦਦ ਗੋਲੀ ਬਾਰੀ ਅਤੇ ਹਿਰਾਸਤ ਵਿਚ ਲੈ ਕੇ ਬਾਬਰੀ ਰਾਜ ਵਰਗੇ ਹੁਕਮਾਂ ਨੂੰ ਲਾਗੂ ਕਰਨਾ ਹੀ ਅਹਿਮੀਅਤ ਵਿਚ ਸੀ, ਪਰ ਹੁਣ ਵੀ ਹੋ ਰਹੀਆਂ ਵਾਰਦਾਤਾਂ ਨੂੰ ਰੋਕਣਾ ਕਿਉ ਕੋਈ ਅਹਿਮੀਅਤ ਨਹੀਂ ਰੱਖਦਾ ਉਨਾਂ ਕਿਹਾ ਕਿ ਸਰਕਾਰਾਂ ਨੂੰ ਹੁਣ ਪੰਥਕ ਅਖਵਾਉਣ ਅਤੇ ਕਹਿਣ ਦਾ ਕੋਈ ਅਧਿਕਾਰ ਨਹੀਂ ।ਪੰਥ ਰਤਨ ਨਾਲ ਨਿਵਾਜੇ ਗਏ ਸਨਮਾਨ ਵੀ ਪੰਥ ਦੁਆਰਾ ਹੀ ਦਿਤੇ ਜਾਂਦੇ ਹਨ ਜੋ ਕਿ ਪੰਥ ਨੂੰ ਰੱਦ ਕਰਨ ਦਾ ਵੀ ਅਧਿਕਾਰ ਹੈ, ਇਹਨਾਂ ਹਾਲਤਾਂ ਵਿੱਚ ਤਾਂ ਪੰਥ ਰਤਨ ਅਖਵਾਉਣਾ ਵੀ ਬਾਦਲ ਦਲ ਦਾ ਅਤਿ ਨਿੰਦਨਯੋਗ ਕਾਰਜ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply