ਬਠਿੰਡਾ, 9 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:), ਬਠਿੰਡਾ ਨੂੰ ਸੂਚਨਾ ਮਿਲਣ ‘ਤੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਮਰੀਜ਼ ਸਰੀਤਾ ਬਾਂਸਲ ਉਮਰ 45 ਵਾਸੀ ਬਠਿੰਡਾ ਜਿਸ ਨੂੰ ਡਂੇਗੂ ਹੋਣ ਕਾਰਨ ਪਲੈਲਟ ਘੱਟ ਗਏ ਸਨ। ਸੁਸਾਇਟੀ ਨਾਲ ਸੰਪਰਕ ਕਰਨ’ਤੇੇ ਮਰੀਜ ਨੂੰ 2 ਯੂਨਿਟਾਂ ਪੀ.ਆਰ.ਪੀ ਏ ਬੀ ਪੋਜੀਟਿਵ ਬਲੱਡ ਦਿੱਤਾ ਗਿਆ। ਦੁਸਰੇ ਪਾਸੇ ਹੋਰ ਹਸਪਤਾਲ ਵਿੱਚ ਦਾਖਲ ਮਰੀਜ ਮਨਿੰਦਰ ਕੌਰ ਉਮਰ 20 ਸਾਲ ਵਾਸੀ ਲਾਲ ਸਿੰਘ ਬਸਤੀ, ਬਠਿੰਡਾ ਨੂੰ ਵੀ ਡੇਂਗੂ ਹੋਣ ਕਾਰਨ ਪਲੈਲਟ ਘੱਟਣ ਤੇ 2 ਯੂਨਿਟਾਂ ਪੀ.ਆਰ.ਪੀ ਏ ਬੀ ਪੌਜੀਟਿਵ ਬਲੱਡ ਦਿੱਤਾ ਗਿਆ। ਤੀਸਰੇ ਪਾਸੇ ਸਿਵਲ ਹਸਪਤਾਲ ਵਿੱਚ ਦਾਖਲ ਮਰੀਜ ਗੁਰਪ੍ਰੀਤ ਕੌਰ ਉਮਰ 50 ਸਾਲ ਵਾਸੀ ਬਠਿੰਡਾ ਬਲੱਡ ਘੱਟ ਹੋਣ ਤੇ ਇੱਕ ਯੂਨਿਟ ਬੀ ਪੌਜੀਟਿਵ ਬਲੱਡ ਦਿੱਤਾ ਗਿਆ। ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਕਿ ਬਲੱਡ ਦੇਣ ਦੀ ਸੇਵਾ ਬੌਬੀ, ਭਗਵਾਨ ਸਿੰਘ ਬਂੈਕ ਵਾਲੇ, ਹੈਪੀ, ਸੁਖਜੀਵਨ ਸਿੰਘ ਵੱਲੋ ਕੀਤੀ ਗਈ। ਮਰੀਜਾਂ ਦੇ ਪਰਿਵਾਰ ਵੱਲੋ ਸੁਸਾਇਟੀ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media