ਗਾਈਡ ਅਧਿਆਪਕਾ ਹਰਜਿੰਦਰ ਕੌਰ ਨੂੰ ਦਿਤੀ ਗਈ ਵਧਾਈ, ਜਿਲੇ ਭਰ ਦੇ 70 ਮਾਲਡਾ ਵਿਚੋਂ ਜੈਤੋਸਰਜਾ ਸਕੂਲ ਮੋਹਰੀ
ਬਟਾਲਾ, 9 ਨਵੰਬਰ (ਨਰਿੰਦਰ ਸਿੰਘ ਬਰਨਾਲ)- ਰਾਜ ਸਾਇੰਸ ਖੋਜ ਅਤੇ ਸਿਖਿਆ ਸੰਸਥਾ ਪੰਜਾਬਦੇ ਦਿਸ਼ਾ ਨਿਰਦੇਸਾਂ ਅਤੇ ਜਿਲ੍ਹਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ , ਰਵਿੰਦਰਪਾਲ ਸਿੰਘ ਚਾਹਲ ਡੀ ਐਸ ਐਸ ਗੁਰਦਾਸਪੁਰ ਦੀ ਅਗਵਾਈ ਵਿਚ ਜਿਲ੍ਹਾਂ ਪੱਧਰੀ ਵਿਗਿਆਨ ਪ੍ਰਦਰਸ਼ਨ ਲਗਾਈ ਗਈ , ਜਿਸ ਵਿਚ ਜਿਲੇ ਦੇ ਵੱਖ ਵੱਖ ਸਕੂਲਾਂ ਤੋ 70 ਮਾਡਲ ਸਕੂਲਾਂ ਦੇ ਅਧਿਆਪਕਾਂ ਵੱਲੋ ਪ੍ਰਦਰਸ਼ਤ ਕੀਤੇ ਗਏ। ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਦੀ ਪ੍ਰਿੰਸੀਪਲ ਜਸਬੀਰ ਕੌਰ ਤੇ ਸਾਇੰਸ ਅਧਿਆਪਕਾ ਸ੍ਰੀ ਮਤੀ ਹਰਜਿੰਦਰ ਕੌਰ ਵੱਲੋ ਵੀ ਕੁਦਰਤੀ ਆਫਤਾ,ਸਿਹਤ ਪੋਸ਼ਣ ਤੇ ਸਾਫ ਸਫਾਈ ਤੇ ਮਾਡਲ ਤਿਆਰ ਕੀਤਾ ਗਿਆ ਸੀ। ਇਸ ਮਾਡਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਸਕੂਲ ਪਹੁੰਚਣ ਤੇ ਪ੍ਰਿੰਸੀਪਲ ਤੇ ਸਟਾਫ ਵੱਲੋ ਅਧਿਆਪਕਾ ਹਰਜਿੰਦਰ ਕੌਰ ਤੇ ਬੱਚਿਆਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸ੍ਰੀ ਸਾਮ ਕੁਮਾਰ,ਸੁਖਬੀਰ ਕੌਰ,ਨੀਰੂ ਬਾਲਾ, ਸੰਪੂਰਨ ਸਿੰਘ , ਪਰਦੀਪ ਕੌਰ, ਰਜਵੰਤ ਕੌਰ , ਹਰਪ੍ਰੀਤ ਸਿੰਘ, ਗੁਰਭੇਜ ਸਿੰਘ,ਮਨਦੀਪ ਕੌਰ, ਨੀਲਮ , ਮਨਦੀਪ ਕੌਰ, ਰਜਿੰਦਰ ਕੌਰ, ਜੁਗਲ ਕਿਸ਼ੋਰ, ਨਰਿੰਦਰ ਸਿੰਘ, ਸੁਖਦੇਵ ਸਿੰਘ, ਮਨਦੀਪ ਕੌਰ ਆਦਿ ਸਮੂਹ ਸਟਾਫ ਮੈਬਰ ਹਾਜ਼ਰ ਸਨ।
Punjab Post Daily Online Newspaper & Print Media