Friday, September 18, 2026

ਜਿਲਾ ਪੱਧਰੀ ਫੁੱਟਬਾਲ ਟੈਨਿਸ ਤੇ ਜੋਨ ਪੱਧਰੀ ਐਥਲੈਟਿਕਸ ‘ਚ ਸਰਕਾਰੀ ਕੰਨਿਆਂ ਸਕੂਲ ਓਵਰਆਲ ਚੈਂਪੀਅਨ

PPN1011201503

ਸੰਦੌੜ, 10 ਨਵੰਬਰ (ਹਰਮਿੰਦਰ ਸਿੰਘ ਭੱਟ)- ਸਥਾਨਕ ਡਾ. ਜਾਕਿਰ ਹੁਸੈਨ ਸਟੇਡੀਅਮ ਵਿਖੇ ਸਮਾਪਤ ਹੋਈਆਂ ਜਿਲਾ ਪੱਧਰੀ ਫੁੱਟਬਾਲ ਟੈਨਿਸ ਅਤੇ ਜੋਨ ਪੱਧਰੀ ਐਥਲੈਟਿਕਸ ਵਿੱਚ ਸਰਕਾਰੀ ਕੰਨਿਆ ਸਕੂਲ ਦੀਆਂ ਖਿਡਾਰਣਾਂ ਨੇ 14, 17 ਅਤੇ 19 ਸਾਲ ਵਰਗ ਵਿੱਚ 21 ਪੁਜੀਸ਼ਨਾਂ ਪ੍ਰਾਪਤ ਕਰਕੇ 14 ਅਤੇ 19 ਸਾਲ ਵਰਗ ਵਿੱਚ ਓਵਰਆਲ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਖਿਡਾਰਨ ਸੁਮਈਆ, ਆਲੀਆ, ਸਨਾ ਫਾਰੁਕੀ, ਕੁਲਵੰਤ ਕੌਰ, ਜੋਤੀ, ਪਾਰਵਤੀ, ਸੋਨੀਆ, ਚਾਂਦਨੀ, ਸੁਨੀਤਾ, ਮਹਿਰੂਨ ਨਿਸ਼ਾ ਨੇ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਨਾਲ ਹੀ ਸਮਾਪਤ ਹੋਈ ਜਿਲਾ ਫੁੱਟਬਾਲ ਟੈਨਿਸ ਵਿੱਚ ਵੀ ਇਸ ਸਕੁਲ਼ ਦੀਆਂ ਖਿਡਾਰਨਾਂ ਸੁਮਈਆ ਅਤੇ ਬੁਸ਼ਰਾ ਨੇ ਸਿੰਗਲ ਅਤੇ ਡਬਲ ਵਿੱਚ ਜਿੱਤ ਪ੍ਰਾਪਤ ਕਰਕੇ ਜਿਲਾ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਖੇਡਾਂ ਉਪਰੰਤ ਸਕੂਲ ਪ੍ਰਿੰਸੀਪਲ ਸ. ਹਰਜਿੰਦਰ ਸਿੰਘ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸ਼੍ਰੀ ਮੁਹੰਮਦ ਰਫੀਕ ਲੈਕ. ਅਤੇ ਡੀ.ਪੀ.ਈ. ਸ਼੍ਰੀ ਮੁਹੰਮਦ ਯਾਸੀਨ ਦੀ ਮਿਹਨਤ ਸਦਕਾ ਸਕੂਲ ਦੀਆਂ ਖਿਡਾਰਨਾਂ ਨੇ ਜਿਲਾ ਪੱਧਰ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਪ੍ਰਿੰਸੀਪਲ ਨੇ ਦੱਸਿਆ ਕਿ ਦੀਵਾਲੀ ਤੋਂ ਬਾਅਦ ਸਕੂਲ ਵਿਖੇ ਵਿਸ਼ੇਸ਼ ਸਮਾਗਮ ਕਰਕੇ ਪੁੁਜੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਖਿਡਾਰਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਵਾਇਸ ਪ੍ਰਿੰਸੀਪਲ ਸ. ਜਸਵੀਰ ਸਿੰਘ, ਸਕੂਲ ਇੰਚਾਰਜ ਡੇ-ਸ਼ਿਫਟ ਸ਼੍ਰੀਮਤੀ ਪੁਨਮ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Check Also

ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …

Leave a Reply