ਸੰਦੌੜ, 10 ਨਵੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਤਰ ਕਾਲਜ ਰੈਸਲਿੰਗ ਮੁਕਾਬਲੇ ਨੈਸ਼ਨਲ ਕਾਲਜ, ਭਿੱਖੀ ਵਿਖੇ ਕਰਵਾਏ ਗਏ। ਜਿਸ ਵਿੱਚ 20 ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ। ਜਿਸ ਵਿੱਚ ਸਰਕਾਰੀ ਕਾਲਜ, ਮਾਲੇਰਕੋਟਲਾ ਦੀ ਟੀਮ ਦੇ ਪਹਿਲਵਾਨ ਮੁਹੰਮਦ ਰਿਜ਼ਵਾਨ 97 ਕਿਲੋ ਦੇ ਵਰਗ ਵਿੱਚ, ਮੁਹੰਮਦ ਆਸਿਫ 125 ਕਿਲੋ ਦੇ ਵਰਗ ਵਿੱਚ ਚਾਂਦੀ ਦਾ ਮੈਡਲ ਪ੍ਰਾਪਤ ਕੀਤਾ ਅਤੇ ਅਬਦੁੱਲ ਰਹਿਮਾਨ ਨੇ 70 ਕਿਲੋ ਦੇ ਵਰਗ ਵਿੱਚੋਂ ਕਾਂਸੀ ਦਾ ਮੈਡਲ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਅਜ਼ਹਰ ਆਲਮ 61 ਕਿਲੋ ਦੇ ਵਰਗ ਵਿੱਚ, ਮੁਹੰਮਦ ਕਾਸਿਮ 65 ਕਿਲੋ ਦੇ ਵਰਗ ਵਿੱਚ, ਬਰਿੰਦਰ ਸਿੰਘ 74 ਕਿਲੋ ਦੇ ਵਰਗ ਵਿੱਚ ਅਤੇ ਅਵੈਸ ਕਰਨੀ 86 ਕਿਲੋ ਦੇ ਵਰਗ ਵਿੱਚ ਭਾਗ ਲਿਆ। ਇਸ ਟੀਮ ਦੀ ਅਗਵਾਈ ਪ੍ਰੋ.ਹਾਰੂਨ ਸ਼ਫੀਕ (ਪਹਿਲਵਾਨ), ਮਨੋਵਿਗਿਆਨ ਵਿਭਾਗ ਨੇ ਕੀਤੀ। ਪ੍ਰਿੰਸੀਪਲ ਡਾ.ਮੁਹੰਮਦ ਜਮੀਲ, ਪ੍ਰੋ.ਤਨਵੀਰ ਅਲੀ ਖਾਨ, ਪ੍ਰੋ.ਮਨਪ੍ਰੀਤ ਸਿੰਘ ਅਤੇ ਪ੍ਰੋ.ਕੁਲਦੀਪ ਸਿੰਘ ਨੇ ਸਮੂਚੀ ਟੀਮ, ਕੋਚ ਮੁਹੰਮਦ ਸ਼ਫੀਕ ਅਤੇ ਇੰਚਾਰਜ ਪ੍ਰੋ.ਹਾਰੂਨ ਸ਼ਫੀਕ ਨੂੰ ਵਧਾਈ ਦਿੱਤੀ, ਅਤੇ ਅੱਗੇ ਤੋਂ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਤ ਕੀਤਾ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media