Friday, March 6, 2026

ਚੱਬਾ ਦੇ ਸਰਬਤ ਖਾਲਸਾ ‘ਚ ਵੱਖ-ਵੱਖ ਸਿੱਖ ਜਥੇਬੰਦੀਆਂ ਧਾਰਮਿਕ ਤੇ ਰਾਜਸੀ ਆਗੂ ਹੋਏ ਸ਼ਾਮਲ

PPN1011201507

ਅੰਮ੍ਰਿਤਸਰ, 10 ਨਵੰਬਰ (ਪੰਜਾਬ ਪੋਸਟ ਬਿਊਰੋ)- ਪਿੰਡ ਚੱਬਾ ਵਿਖੇ ਖਾਲਸਾਈ ਸ਼ਾਨੋ ਸ਼ੌਕਤ ਅਤੇ ਜਾਹੋ ਜਲਾਲ ਨਾਲ ਹੋਏ ਸਰਬੱੱਤ ਖਾਲਸਾ ਦੌਰਾਨ ਜਿਥੇ ਵੱਖ ਵੱਖ ਬੁਲਾਰਿਆਂ ਨੇ ਸਿੱਖ ਕੌਮ ਦੇ ਸਿਧਾਤਾਂ ਪ੍ਰੰਪਰਾਵਾਂ ਨੂੰ ਬਾਦਲ ਪ੍ਰੀਵਾਰ ਵਲੋਂ ਲਗਾਏ ਜਾ ਰਹੇ ਖੋਰੇ ਤੇ ਚਿੰਤਾ ਦਾ ਇਜ਼ਹਾਰ ਕੀਤਾ ਉਥੇ ਇਸ ਸਿੱਖ ਵਿਰੋਧੀ ਨਿਜ਼ਾਮ ਖਿਲਾਫ ਜੰਗ ਦਾ ਐਲਾਨ ਵੀ ਕੀਤਾ।ਬੁਲਾਰਿਆਂ ਨੇ ਵਾਰ ਵਾਰ ਦੁਹਰਾਇਆ ਕਿ ਕੌਮੀ ਅਜਾਦੀ ਤੋਂ ਬਿਨ੍ਹਾ ਕੌਮ ਦੇ ਸਿਕੇ ਵੀ ਮਸਲੇ ਦਾ ਹੱਲ ਨਹੀ ਲੱਭਿਆ ਜਾ ਸਕਦਾ। ਪਿੰਡ ਚੱਬਾ ਨੇੜੇ ਵਿਸ਼ਾਲ ਪੰਡਾਲ ਵਿੱਚ ਜੁੜ ਬੈਠੇ ਸੰਗਤਾਂ ਦੇ ਠਾਠਾਂ ਮਾਰਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਹੁੰਦਿਆ ਬਾਬਾ ਈਸ਼ਰ ਸਿੰਘ ਹੈਦਰਾਬਾਦ ਵਾਲਿਆਂ ਨੇ ਕਿਹਾ ਕਿ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਸਿੱਖ ਕੌਮ ਦੇ ਪੰਜ ਤਖਤ ਸਾਹਿਬਾਨ ਦੀ ਮਰਿਆਦਾ ਹੀ ਇੱਕ ਨਹੀ ਹੋਣ ਦਿੱਤੀ ਗਈ ਕਿਉਂਕਿ ਸਿੱਖ ਕੌਮ ਨੂੰ ਖੇਰੂੰ ਖੇਰੂੰ ਕਰਕੇ ਰੱਖਣ ਦੀ ਕੋਸ਼ਿਸ਼ ਅਜੇ ਵੀ ਜਾਰੀ ਹੈ ।ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਨੇ ਕਿਹਾ ਕਿ ਸੰਤ ਸਮਾਜ ਦੇ ਮਹਾਂ ਪੁਰਸ਼ ਬਾਬਾ ਲਖਬੀਰ ਸਿੰਘ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਦੀ ਅਗਵਾਈ ਵਿੱਚ 200-250 ਸੰਤਾਂ-ਮਹਾਂ ਪੁਰਸ਼ਾਂ ਦੀ ਅਗਵਾਈ ਵਿੱਚ ਇਹ ਫੈਸਲਾ ਲਿਆ ਹੈ ਕਿ ਅੱਜ ਦਾ ਇਹ ਸਰਬੱਤ ਖਾਲਸਾ ਕੌਮੀ ਏਕਤਾ ਦਾ ਸਬੂਤ ਦੇਣ ਲਈ ਹੈ ਜੋ ਕਿ 1986 ਤੋਂ ਬਾਅਦ ਦੂਸਰੀ ਵਾਰ ਸੰਭਵ ਹੋਇਆ ਹੈ।ਪੰਥਕ ਮੈਗਜੀਨ ਵੰਗਾਰ ਦੇ ਸੰਪਾਦਕ ਬਲਜੀਤ ਸਿੰਘ ਖਾਲਸਾ ਨੇ ਕਿਹਾ ਕਿ ਸ੍ਰ. ਪਰਕਾਸ਼ ਸਿੰਘ ਬਾਦਲ ਦੇ ਸਿੱਖਾਂ ਉਪਰ ਕੀਤੇ ਹਮਲਿਆਂ ਨੇ ਇੰਦਰਾ ਨੂੰ ਵੀ ਮਾਤ ਦੇ ਦਿੱਤੀ ਹੈ।ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਭਾਈ ਹਰਪਾਲ ਸਿੰਘ ਨੇ ਮੰਗ ਕੀਤੀ ਕਿ ਫੈਸਲੇ ਲੈਣ ਲੱਗਿਆ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਸਿੱਖਾਂ ਦੇ ਹਿੱਤ ਜਰੂਰ ਵਾਚੇ ਜਾਣ।ਰੋਜਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਕਿਹਾ ਕਿ ਅੱਜ ਦਾ ਇਹ ਇਕੱਠ ਇਹ ਸੁਨੇਹਾ ਦੇਣ ਲਈ ਕਾਫੀ ਹੈ ਆਪਣੇ ਕੇਂਦਰੀ ਅਸਥਾਨ ਨੂੰ ਬਚਾਉਣ ਲਈ ਅਨਗਿਣਤ ਯੋਧਿਆਂ ਨੇ ਬਾਬਾ ਦੀਪ ਸਿੰਘ ਦੀ ਅਗਵਾਈ ਵਿੱਚ ਸ਼ਹੀਦੀਆਂ ਪਾਈਆਂ।ਉਨ੍ਹਾਂ ਕਿਹਾ ਕਿ ਸਿੱਖ ਲੀਡਰਸ਼ਿਪ ਵੀ ਇੱਕ ਨਿਸ਼ਾਨ ਹੇਠ ਇੱਕਤਰ ਹੋਵੇ ਤਾਂ ਹੀ ਕੌਮੀ ਨਿਸ਼ਾਨੇ ਸਰ ਕੀਤੇ ਜਾ ਸਕਦੇ ਹਨ ।ਰਾਜਸਥਾਨ ਤੋਂ ਪੁਜੇ ਸਿੱਖ ਚਿੰਤਕ ਭਾਈ ਹਰਦੀਪ ਸ਼ਿੰਘ ਡਿੱਬਡਿੱਬਾ ਨੇ ਕਿਹਾ ਕਿ ਜਿਹੜੇ ਲੋਕ ਕੱਲ੍ਹ ਤੀਕ ਕਹਿੰਦੇ ਸੀ ਕਿ ਸਰਬੱਤ ਖਾਲਸਾ ਕੌਣ ਬੁਲਾ ਸਕਦਾ ਹੈ, ਉਹ ਟੀ.ਵੀ ਚੈਨਲਾਂ ‘ਤੇ ਵੇਖ ਲੈਣ ਕਿ ਸਰਬੱਤ ਖਾਲਸਾ ਗੁਰੂ ਸੰਗਤ ਤੇ ਗੁਰੂ ਪੰਥ ਬੁਲਾ ਸਕਦਾ ਹੈ।ਉਨ੍ਹਾਂ ਕਿਹਾ ਕਿ ਅਸੀਂ ਬੁੱਢਾ ਜੋਹੜ ਦੇ ਉਸ ਇਤਿਹਾਸਕ ਅਸਥਾਨ ਤੋਂ ਆਏ ਹਾਂ ਜਿਥੋਂ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਮੱਸਾ ਰੰਘੜ ਦਾ ਸਿਰ ਲਾਹੁਣ ਆਏ ਸਨ ਤੇ ਲਾਹ ਕੇ ਲੈ ਗਏ ਸਨ।
ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਗਿਆਨੀ ਰਾਮ ਸਿੰਘ ਖਾਲਸਾ ਨੇ ਜੋਰ ਦਿੱਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਕਾਇਮ ਰੱਖਣ ਲਈ ਸਮੁੱਚੀ ਲੀਡਰਸ਼ਿਪ ਇੱਕ ਮੰਚ ਤੇ ਇੱਕਠੀ ਹੋਵੇ ।ਬਹੁਜਨ ਸਮਾਜ ਪਾਰਟੀ ਦੇ ਸੁਬਾਈ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਦੇ ਮਾਮਲੇ ‘ਤੇ ਸਿੱਖ ਜਗਤ ਦੇ ਨਾਲ ਖੜੀ ਹੈ।ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਐਨਾ ਨੁਕਸਾਨ ਤਾਂ ਔਰੰਗਜੇਬ ਵੀ ਨਹੀ ਕਰ ਸਕਿਆ ਜਿੰਨਾ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਕਰ ਦਿੱਤਾ ਹੈ ।ਅਕਾਲੀ ਦਲ 1920 ਦੇ ਜਨਰਲ ਸਕੱਤਰ ਬੂਟਾ ਸਿੰਘ ਰਣਸ਼ੀਂਹ ਨੇ ਕਿਹਾ ਕਿ ਜਦੋਂ ਵੀ ਸਰਬੱੱਤ ਖਾਲਸਾ ਹੋਇਆ ਹੈ ਉਦੋਂ ਹੀ ਜਾਲਮਾਂ ਦਾ ਰਾਜ ਪਲਟਿਆ ਹੈ ਭਲੇ ਹੀ ਉਹ 1920 ਹੋਵੇ ਜਾਂ 1986। ਪ੍ਰਸਿੱਧ ਕਥਾਵਾਚਕ ਭਾਈ ਪਰਮਜੀਤ ਸਿੰਘ ਖਾਲਸਾ ਅਨੰਦਪੁਰ ਸਾਹਿਬ ਵਾਲਿਆਂ ਨੇ ਜੋਰ ਦਿੱਤਾ ਕਿ ਸ਼ਸ਼ਤਰਧਾਰੀ ਹੋਣ ਤੋਂ ਬਿਨ੍ਹਾਂ ਅਸੀਂ ਨਾ ਤਾਂ ਆਪਣੇ ਗੁਰੂ ਦੀ ਰਾਖੀ ਕਰ ਸਕਾਂਗੇ ਤੇ ਨਾ ਹੀ ਆਪਣੇ ਸਿਧਾਤਾਂ ਦੀ। ਇਸ ਮੌਕੇ ਬਾਬਾ ਨਰਿੰਦਰ ਸਿੰਘ ਹਜੂਰ ਸਾਹਿਬ (ਲੰਗਰਾਂ ਵਾਲੇ), ਭਾਈ ਮਹਿੰਦਰਪਾਲ ਸਿੰਘ ਮਾਨ ਦਲ, ਬਾਬਾ ਸ਼ਿੰਦਰ ਸਿੰਘ ਸਭਰਾਵਾਂ, ਭਾਈ ਬਲਜਿੰਦਰ ਸਿੰਘ ਏਕਨੂਰ, ਹਰਬੀਰ ਸਿੰਘ ਸੰਧੂ, ਸਰਵਨ ਸਿੰਘ ਧੁੰਨ, ਭਾਈ ਜੀਵਨ ਸਿੰਘ ਹਾਂਗਕਾਂਗ, ਨਵਤੇਜ ਸਿੰਘ ਗੁਗੂ (ਬਾਬਾ ਪੂਹਲਾ ਕਾਂਡ), ਬਲਵਿੰਦਰ ਸਿਮਘ ਸੁਲਤਾਨਪੁਰ, ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ, ਭਾਈ ਸੁਰਿੰਦਰ ਸਿੰਘ ਠੀਕਰੀਵਾਲ, ਭਾਈ ਮਲਕੀਅਤ ਸਿੰਘ ਮੰਡ, ਭਾਈ ਬਲਵੰਤ ਸਿੰਘ ਗੋਪਾਲਾ, ਸੁਰਿੰਦਰ ਸਿੰਘ ਘਰਿਆਲਾ, ਬਾਬਾ ਪ੍ਰਦੀਪ ਸਿੰਘ ਚਾਂਦਪੁਰੀ, ਬਾਬਾ ਮਾਨ ਸਿੰਘ ਮੜ੍ਹੀਆ ਵਾਲੇ, ਭਾਈ ਮਨਦੀਪ ਸਿੰਘ ਕੁੱਬੇ, ਮਨਜੀਤ ਸਿੰਘ ਝਬਾਲ, ਭਾਈ ਹਰਪ੍ਰੀਤ ਸਿੰਘ ਮੱਖੂ, ਬਾਬਾ ਪਰੇਮ ਸਿੰਘ ਬੁੱਢਾ ਦਲ, ਬਾਪੂ ਸੂਰਤ ਸਿੰਘ ਖਾਲਸਾ ਦੇ ਸਪੁੱਤਰ ਸਰਵਿੰਦਰ ਸਿੰਘ, ਪਰਨਾਮਜੀਤ ਸਿੰਘ ਸਹੋਲੀ, ਭਾਈ ਅਮਰਜੀਤ ਸਿੰਘ ਮੰਡਿਆਲਾ, ਜੋਗਾ ਸਿੰਘ ਮੋਹਲੇਕੇ, ਗਿਆਨੀ ਨਵਤੇਜ ਸਿੰਘ, ਬੀਬੀ ਪ੍ਰੀਤਮ ਕੌਰ, ਕੰਵਲਜੀਤ ਸਿੰਘ ਵਨਚਿੜੀ ਸਤਨਾਮ ਸਿੰਘ ਕਾਹਲੋਂ ਸੁਭਾ ਸਿੰਘ ਸਤਿਕਾਰ ਕਮੇਟੀ, ਭਾਈ ਪ੍ਰੀਤਮ ਸਿੰਘ ਅਮਰੀਕਾ,, ਬੀਬੀ ਸੰਦੀਪ ਕੌਰ, ਕੁਲਬੀਰ ਸਿੰਘ ਗੰਡੀਵਿੰਡ, ਲਖਵਿੰਦਰ ਸਿੰਘ ੲੁੇਕਨੂਰ ਖਾਲਸਾ, ਪਰਮਿੰਦਰਪਾਲ ਸ਼ੁਕਰਦੀਨੀ, ਪਰਮਜੀਤ ਸਿੰਘ ਜੱਜੇਆਣੀ, ਜਸਬੀਰ ਸਿਮਘ ਮੰਡਿਆਲਾ, ਦਿਲਬਾਗ ਸਿੰਘ, ਗੁਰਮੁੱਖ ਸਿੰਘ ਜਲੰਧਰੀ, ਬਾਬਾ ਬਲਜੀਤ ਸਿੰਘ ਤਲਵਾੜੇ ਵਾਲੇ, ਜਗਬੀਰ ਸਿੰਘ ਫਤਹਿ ਅਕੈਡਮੀ, ਜਸਜੀਤ ਸਿੰਘ, ਭਾਈ ਵੱਸਣ ਸਿੰਘ ਜਫਰਵਾਲ, ਭਾਈ ਰਣਜੀਤ ਸਿੰਘ ਭਿੰਡਰਾਂਵਾਲਾ ਸਿੱਖ ਯੂਥ ਫੈਡਰੇਸ਼ਨ, ਬਾਬਾ ਚਮਕੌਰ ਸਾਹਿਬ ਭਾਈ ਰੂਪਾ, ਬਾਬਾ ਰਾਜ ਸਿਮਘ, ਸੰਤ ਬਾਬਾ ਸੁਰਿੰਦਰ ਸਿੰਘ ਆਦਿ ਨੇ ਵੀ ਹਾਜਰੀ ਭਰੀ ਤੇ ਵਿਚਾਰ ਰੱਖੇ । ਬਾਈ ਬਲਦੇਵ ਸਿੰਘ ਰਾਹੀਂ ਇੰਗਲੈਂਡ ਤੇ ਯੂਰਪ ਦੀ ਸੰਗਤ ਨੇ 1000 ਪੌਂਡ ਦੀ ਸਰਬਤ ਖਾਲਸਾ ਦੇ ਖਰਚੇ ਲਈ ਮਾਇਆ ਭੇਜੀ।ਸੰਤ ਬਾਬਾ ਜੀਤ ਸਿੰਘ ਜੰਡ ਸਾਹਿਬ ਲੰਗਰ ਵਾਲੇ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵਾਲੇ, ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਵਲੋਂ ਲੰਗਰ ਅਤੇ ਪੀਣ ਵਾਲੇ ਪਾਣੀ ਦੀ ਸੇਵਾ ਕੀਤੀ ਗਈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply