
ਅੰਮ੍ਰਿਤਸਰ, 12 (ਜਗਦੀਪ ਸਿੰਘ ਸੱਗੂ) – ਇਮਾਰਤੀ ਕਾਰਕੁੰਨ (ਬਿਲਡਰਜ਼) ਕਮੇਟੀ (ਰਜਿ:), ਰਾਮਗੜ੍ਹੀਆ ਭਾਈਚਾਰਾ ਅੰਮ੍ਰਿਤਸਰ ਤੇ ਆਲ ਇੰਡੀਆ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਵੱਲੋਂ ਵਿਸ਼ਵਕਰਮਾ ਦਿਵਸ ਮੌਕੇ ਇਕ ਪ੍ਰਭਾਵਸ਼ਾਲੀ ਸਮਾਰੋਹ ਦਾ ਅਯੋਜਨ ਕੀਤਾ ਗਿਆ।
ਵੱਖ-ਵੱਖ ਬੁਲਾਰਿਆਂ ਨੇ ਸਮਾਰੋਹ ਦੌਰਾਨ ਬਾਬਾ ਵਿਸ਼ਕਰਮਾ ਜੀ ਦੀ ਸਿਫਤ ਸਲਾਹ ਕੀਤੀ।ਅਕਾਲੀ ਆਗੂ ਸ੍ਰੀ ਗੋਲਡੀ ਨੇ ਭਗਵਾਨ ਵਿਸ਼ਵਕਰਮਾ ਨੂੰ ਕਿਰਤ ਦੇ ਦੇਵਤਾ ਦੱਸਦਿਆਂ ਕਿਹਾ ਕਿ ਚਾਟੀਵਿੰਡ ਚੌਕ ਵਿਖੇ ਬਣ ਰਹੇ ਰਾਮਗੜੀਆ ਦਰਵਾਜੇ ਲਈ ਉਨਾਂ ਨੇ 10 ਲੱਖ ਸਰਕਾਰ ਪਾਸੋਂ ਮਨਜ਼ੂਰ ਕਰਵਾਇਆ ਹੈ, ਜਿਸ ਦਾ ਟੈਂਡਰ ਹੋ ਚੁੱਕਾ ਹੈ ।ਕੌਂਸਲਰ ਸੁਰਿੰਦਰ ਸਿੰਘ ਸੁਲਤਾਨਵਿੰਡੇ ਨੇ ਕਿਹਾ ਕਿ ਬਾਬਾ ਜੀ ਦਾ ਦਿਹਾੜਾ ਹਰੇਕ ਖੇਤਰ ਵਿੱਚ ਕੰਮ ਕਰ ਰਹੇ ਕਿਰਤੀਆਂ ਵਲੋਂ ਮਿਲ ਕੇ ਮਨਾਇਆ ਜਾਣਾ ਚਾਹੀਦਾ ਹੈ।ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਨੇ ਵੀ ਕਿਰਤੀ ਭਾਈਚਾਰੇ ਦੀਆਂ ਮੁਸ਼ਕਲਾਂ ਦੇ ਹੱਲ ਲਈ ਕਾਰਕੁੰਨ ਕਮੇਟੀ ਨੂੰ ਹਰ ਤਰਾਂ ਦੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਅਜੀਤ ਸਿੰਘ ਹਰਜੀਤ ਪੈਲਸ ਸਾਬਕਾ ਕੌਂਸਲਰ, ਮਨਜੀਤ ਸਿੰਘ ਮੰਜ਼ਲ, ਨਿਊਜ਼ ਰੀਡਰ ਅਰਵਿੰਦਰ ਭੱਟੀ, ਗਿਆਨ ਸਿੰਘ ਬਮਰਾਹ, ਗੁਰਦੇਵ ਸਿੰਘ ਬਾਊ, ਸਰਦਾਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।
ਕਮੇਟੀ ਦੇ ਅਹੁੱਦੇਦਾਰਾਂ ਵੱਲੋਂ ਨਵਦੀਪ ਸਿੰਘ ਗੋਲਡੀ ਅਤੇ ਕੌਸਲਰ ਸz. ਸੁਰਿੰਦਰ ਸਿੰਘ ਸੁਲਤਾਨਵਿੰਡ, ਹਰਜਿੰਦਰ ਸਿੰਘ ਠੇਕੇਦਾਰ ਤੇ ਹੋਰ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਇਮਾਰਤੀ ਕਾਰਕੁੰਨ ਬਿਲਡਰਜ਼ ਕਮੇਟੀ (ਰਜਿ:) ਦੇ ਪ੍ਰਧਾਨ ਸz. ਜਗਜੀਤ ਸਿੰਘ, ਜਨਰਲ ਸਕੱਤਰ ਸz: ਅਮਰ ਸਿੰਘ ਸੋਖੀ, ਭਗਵੰਤ ਸਿੰਘ ਸਕੱਤਰ, ਖਜਾਨਚੀ ਸz: ਰਣਬੀਰ ਸਿੰਘ, ਹਰਜਿੰਦਰ ਸਿੰਘ, ਤਰਲੋਕ ਸਿੰਘ, ਰਾਮਗੜ੍ਹੀਆ ਭਾਈਚਾਰਾ ਦੇ ਪ੍ਰਧਾਨ ਖੁਸ਼ਵਿੰਦਰ ਸਿੰਘ ਸੰਧੂ, ਜਨ: ਸਕੱਤਰ ਮਨਜੀਤ ਸਿੰਘ ਮੰਜਲ, ਪਿਆਰਾ ਸਿੰਘ ਮਠਾੜੂ, ਜਸਵਿੰਦਰ ਸਿੰਘ, ਹਰਪਾਲ ਸਿੰਘ, ਸੁਰਿੰਦਰ ਸਿੰਘ ਸਹਿਮੀ, ਗਿਆਨ ਸਿੰਘ ਬਮਰਾਹ, ਰਜਿੰਦਰ ਸਿੰਘ ਭੁੱਲਰ, ਸਤਿੰਦਰ ਸਿੰਘ ਵਿਰਦੀ, ਗੁਰਦੀਪ ਸਿੰਘ ਸੈਹਮੀ, ਅਜੀਤ ਸਿੰਘ ਹਰਜੀਤ ਪੈਲਸ ਸਾਬਕਾ ਕੌਂਸਲਰ, ਧਰਮਪਾਲ ਸਿੰਘ ਬਮਰਾਹ, ਹਰਪਿੰਦਰ ਸਿੰਘ, ਕੁਲਦੀਪ ਸਿੰਘ ਲਾਡੀ, ਪਿਆਰਾ ਸਿੰਘ ਮਠਾਰੂ, ਹਰਸ਼ਪ੍ਰੀਤ ਸਿੰਘ ਸੰਧੂ ਸਮੇਤ ਇਮਾਰਤੀ ਕਾਰਕੁੰਨ ਕਮੇਟੀ ਦੇ ਮੈਂਬਰ ਭਾਰੀ ਗਿਣਤੀ ਵਿਚ ਹਾਜਰ ਸਨ।
Punjab Post Daily Online Newspaper & Print Media