Friday, March 6, 2026

ਪ੍ਰਾਈਵੇਟ ਕੰਨਸਟ੍ਰਕਸ਼ਨ ਲੇਬਰ ਐਂਡ ਕੰਟਰੈਕਟਰ ਯੂਨੀਅਨ ਵਲੋਂ ਗੁਰਮਤਿ ਸਮਾਗਮ

PPN1211201509

ਅੰਮ੍ਰਿਤਸਰ, 12 (ਜਸਬੀਰ ਸਿੰਘ ਸੱਗੂ) – ਪ੍ਰਾਈਵੇਟ ਕੰਨਸਟ੍ਰਕਸ਼ਨ ਲੇਬਰ ਐਂਡ ਕੰਟਰੈਕਟਰ ਯੂਨੀਅਨ ਵੱਲੋਂ ਸਥਾਨਕ ਘਿਓ ਮੰਡੀ ਵਿਖੇ ਵਿਸ਼ਵਕਰਮਾ ਦਿਵਸ ਮੌਕੇ ਗੁਰਮਤਿ ਸਮਾਗਮ ਕਰਵਾਇਆ ਗਿਆ।ਜਿਸ ਦੌਰਾਨ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਕੀਰਤਨ ਦੀ ਛਹਿਬਰ ਲਾਈ ਗਈ ਅਤੇ ਢਾਡੀ ਭਾਈ ਗੁਰਚਰਨ ਸਿੰਘ ਦੇ ਜੱਥੇ ਨੇ ਇਤਿਹਾਸਕ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਵਿੱਚ ਉਘੇ ਕਾਂਗਰਸੀ ਆਗੂ ਤੇ ਵਿਧਾਇਕ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਕਿਰਤੀ ਭਾਈਚਾਰੇ ਵੱਲੋਂ ਸਮਾਜ ਦੀ ਤਰੱਕੀ ਅਤੇ ਵਿਕਾਸ ਵਿੱਚ ਪਾਏ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ, ਜਦਕਿ ਯੂਨੀਅਨ ਪ੍ਰਧਾਨ ਠੇਕੇਦਾਰ ਜਗਤਾਰ ਸਿੰਘ ਵਿਰਦੀ ਨੇ ਠੇਕੇਦਾਰਾਂ, ਕਾਰਗੀਰਾਂ ਤੇਸੰਗਤਾਂ ਨੂੰ ਵਿਸ਼ਕਰਮਾ ਦਿਵਸ ਦੀ ਵਧਾਈ ਦਿੱਤੀ।ਸ੍ਰੀ ਸੋਨੀ ਨੂੰ ਪ੍ਰਧਾਨ ਜਗਤਾਰ ਸਿੰਘ ਵਿਰਦੀ, ਸਰਪ੍ਰਸਤ ਠੇਕੇਦਾਰ ਦਿਆ ਸਿੰਘ, ਜਨਰਲ ਸਕੱਤਰ ਜਸਪਾਲ ਸਿੰਘ ਭੁੱਲਰ ਤੇ ਹੋਰਨਾਂ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੀ: ਮੀਤ ਪ੍ਰਧਾਨ ਰਛਪਾਲ ਸਿੰਘ ਪੱਪੂ, ਮੀਤ ਪ੍ਰਧਾਨ ਸੁਖਵੰਤ ਸਿੰਘ ਨਾਗੀ, ਖ਼ਜਾਨਚੀ ਗੁਲਜ਼ਾਰ ਸਿੰਘ, ਠੇਕੇਦਾਰ ਗੁਰਦਿਆਲ ਸਿੰਘ ਵਿਰਦੀ, ਜਸਪਾਲ ਸਿੰਘ ਬਮਰਾ, ਕਸ਼ਮੀਰ ਸਿੰਘ, ਠੇਕੇਦਾਰ ਗੁਰਸ਼ਰਨ ਸਿੰਘ ਹਨੀ, ਬਲਦੇਵ ਸਿੰਘ, ਸੁਖਜੀਤ ਸਿੰਘ ਛੇਹਰਟਾ, ਮਨਮੀਤ ਸਿੰਘ ਵਿਰਦੀ, ਗੁਰਮੀਤ ਸਿੰਘ, ਰਣਜੋਧ ਸਿੰਘ ਦਲਬੀਰ ਸਿੰਘ ਤੇ ਬਲਕਾਰ ਸਿੰਘ ਠੇਕੇਦਾਰ, ਪ੍ਰਦੀਪ ਸਿੰਘ ਨਾਗੀ ਆਦਿ ਮੌਜੂਦ ਸਨ।ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਿਆ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply