Thursday, April 23, 2026

ਜਥੇ: ਅਵਤਾਰ ਸਿੰਘ ਨੇ ਗੁਰਬਾਣੀ ਦੇ ਗੁਟਕਾ ਸਾਹਿਬ ਤੇ ਪੋਥੀਆਂ ਦੀ ਬੇਅਦਬੀ ‘ਤੇ ਰੋਸ ਪ੍ਰਗਟਾਇਆ

Makkar

ਅੰਮ੍ਰਿਤਸਰ, 13 ਨਵੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੋਗਾ ਦੇ ਪਿੰਡ ਜਨੇਰ ਵਿੱਚ ਗੁਰਦੁਆਰਾ ਡੇਰਾ ਬਾਬਾ ਮੱਲ ਸਿੰਘ ਲਾਗੇ, ਤਲਵੰਡੀ ਸਾਬੋ ਦੇ ਪਿੰਡ ਨੰਗਲਾ, ਬਰੇਟਾ ਦੇ ਗੋਬਿੰਦਪੁਰਾ ਸਥਿਤ ਨੌਵੇਂ ਅਤੇ ਦਸਵੇਂ ਗੁਰੂ ਸਾਹਬਿ ਦੀ ਚਰਨੁਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਗੇਟ ਨੇੜਿਓਂ ਅਤੇ ਰਾਮਪੁਰਾ ਫੂਲ ਦੇ ਪਿੰਡ ਚਾਉਕੇ ਵਿਖੇ ਗੁਰਬਾਣੀ ਦੇ ਪਾਵਨ ਗੁਟਕਿਆਂ ਤੇ ਧਾਰਮਿਕ ਪੋਥੀਆਂ ਦੀ ਹੋਈ ਘੋਰ ਬੇਅਦਬੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ।
ਉਨ੍ਹਾਂ ਕਿਹਾ ਕਿ ਬਾਰੁਬਾਰ ਐਸੀਆਂ ਘਟਨਾਵਾਂ ਨੂੰ ਅੰਜ਼ਾਮ ਦੇਣਾ ਦੇਸ਼ ਦੀ ਅਮਨੁਸ਼ਾਂਤੀ ਦੀ ਸਥਿਤੀ ਨੂੰ ਖਤਰੇ ਵਿੱਚ ਪਾਉਣਾ ਹੈ।ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਹਿਰਦੇ ਪਹਿਲਾਂ ਹੀ ਸੁਲਘ ਰਹੇ ਨੇ, ਪਰ ਸ਼ਰਾਰਤੀ ਅਨਸਰ ਸ਼ਰੇਆਮ ਐਸੀਆਂ ਘਿਨਾਉਣੀਆਂ ਘਟਨਾਵਾਂ ਕਰਕੇ ਪਤਾ ਨਹੀਂ ਕੀ ਦੱਸਣਾ ਚਾਹੁੰਦੇ ਹਨ।ਉਨ੍ਹਾਂ ਕਿਹਾ ਕਿ ਜੇ ਪੁਲੀਸ ਪ੍ਰਸ਼ਾਸਨ ਸਖ਼ਤੀ ਨਾਲ ਨਿਪਟੇ ਤਾਂ ਇਹ ਹਿਰਦੁੇਵੇਦਕ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਬਹੁਤ ਜਲਦ ਫੜ੍ਹ ਕੇ ਕਾਨੂੰਨ ਅਨੁਸਾਰ ਸਜ਼ਾ ਦੇ ਸਕਦੀ ਹੈ।ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਬਾਣੀ ਦੇ ਪਾਵਨ ਗੁਟਕਿਆਂ ਤੇ ਪੋਥੀਆਂ ਦੀ ਨਿੱਤ ਦਿਨ ਹੋ ਰਹੀ ਬੇਅਦਬੀ ਨੂੰ ਤੁਰੰਤ ਰੋਕੇ ਤੇ ਦੋਸ਼ੀਆਂ ਨੂੰ ਫੜ੍ਹ ਕੇ ਸਖ਼ਤ ਸਜ਼ਾਵਾਂ ਦੇਵੇ।ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਕਿ ਉਹ ਵਾਰੀ ਸਿਰ ੨੪ ਘੰਟੇ ਉਨ੍ਹਾਂ ਇਕੱਲੀਆਂ ਦੁਕੱਲੀਆਂ ਥਾਵਾਂ ਤੇ ਪਹਿਰਾ ਦੇਣ ਜਿੱਥੁੇਜਿੱਥੇ ਇਹ ਘਟਨਾਵਾਂ ਵਾਪਰਨ ਦਾ ਖਦਸ਼ਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਹਰ ਗੁਰਸਿੱਖ ਮਾਈ, ਭਾਈ ਅਤੇ ਨੌਜਵਾਨ ਆਪਣੇ ਘਰਾਂ ਵਿੱਚ ਰੱਖੇ ਗੁਰਬਾਣੀ ਦੇ ਗੁਟਕਾ ਸਾਹਿਬ ਤੇ ਪੋਥੀਆਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣ ਤਾਂ ਕਿ ਉਹ ਅਨਜਾਣੇ ਵਿੱਚ ਉਨ੍ਹਾਂ ਦੀ ਬੇਅਦਬੀ ਨਾ ਕਰਨ।ਪਿੰਡਾਂ, ਸ਼ਹਿਰਾਂ ਦੀਆਂ ਸੇਵਾੁਸੁਸਾਇਟੀਆਂ ਇਸ ਕਾਰਜ ਲਈ ਅ’ਗੇ ਆਉਣ ਅਤੇ ਗੁਰੂੁਘਰਾਂ ਦੀ ਨਿਗਰਾਨੀ ਲਾਜ਼ਮੀ ਬਣਾਉਣ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply