Friday, August 28, 2026

ਦਿਵਾਲੀ ਦੇ ਤਿਉਹਾਰ ਸਬੰਧੀ ਰੰਗੋਲੀ ਮੁਕਾਬਲੇ ਅਤੇ ਸਭਿਆਚਾਰਕ ਸਮਾਗਮ ਦਾ ਆਯੋਜਨ

PPN1411201522

ACD Systems Digital Imaging
ACD Systems Digital Imaging

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ ਸੱਗੂ) – ਕੰਪਿਊਟਰ ਟਰੇਨਿੰਗ ਦੀ ਉੱਘੀ ਸੰਸਥਾ ਐਨ.ਆਈ.ਆਈ.ਟੀ ਦੇ ਅੰਮ੍ਰਿਤਸਰ ਸੈਂਟਰ ਵਲੋਂ ਦਿਵਾਲੀ ਦੇ ਤਿਉਹਾਰ ਸਬੰਧੀ ਰੰਗੋਲੀ ਮੁਕਾਬਲੇ ਅਤੇ ਸਭਿਆਚਾਰਕ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਰੰਗੋਲੀ ਮੁਕਾਬਲੇ ਵਿੱਚ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ ਅਤੇ ਆਪਣੀ ਕਲਾ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਭਗਵਾਨ ਸ੍ਰੀ ਕ੍ਰਿਸ਼ਨ, ਸ੍ਰੀ ਗਣੇਸ਼ ਜੀ, ਦੀਪਾਵਲੀ ਅਤੇ ਹੋਰ ਆਕਰਸ਼ਕ ਡਿਜ਼ਾਇਨਾਂ ਵਿੱਚ ਰੰਗੋਲੀ ਸਜਾਈ। ਰੰਗੋਲੀ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਪਹਿਲੀਆਂ ਤਿੰਨ ਪੁਜੀਸ਼ਨਾਂ ਤੋਂ ਇਲਾਵਾ ਉਤਸ਼ਾਹ ਵਧਾਊ ਇਨਾਮ ਅੰਮ੍ਰਿਤਸਰ ਸੈਂਟਰ ਦੇ ਮੁੱਖੀ ਤੇ ਪਾਸਟ ਗਵਰਨਰ ਰੋਟਰੀ ਗੁਰਜੀਤ ਸਿੰਘ ਸੇਖੋਂ ਵੱਲੋਂ ਦਿੱਤੇ ਗਏ। ਰੰਗੋਲੀ ਤੋਂ ਇਲਾਵਾ ਦੀਵੇ ਅਤੇ ਥਾਲੀਆਂ ਸਜਾਉਣ ਵਿੱਚ ਬਿਹਤਰੀਨ ਕਲਾਕਾਰੀ ਦਿਖਾਉਣ ਵਾਲਿਆਂ ਨੂੰ ਇਨਾਮ ਦਿੱਤੇ ਗਏ।
ਸਭਿਆਚਾਰਕ ਪ੍ਰੋਗਰਾਮ ਦੌਰਾਨ ਸਿਖਿਆਰਥੀਆਂ ਨੇ ਪੰਜਾਬੀ ਗੀਤਾਂ ਦੀਆਂ ਧੁੰਨਾਂ ‘ਤੇ ਡਾਂਸ ਕੀਤਾ ਅਤੇ ਗਿੱਧੇ ਤੇ ਭੰਗੜੇ ਦੀਆਂ ਧਮਾਲਾਂ ਵੀ ਪਾਈਆਂ।ਇਸ ਮੌਕੇ ਰਾਜੇਸ਼ ਥਾਥੂ, ਨੀਰੂ ਬੱਗਾ, ਰੀਮਾ ਕਲਹਨ, ਸਿੰਧੂ ਭਾਟੀਆ, ਈਸ਼ਾ ਅਨੰਦ, ਹਰਪ੍ਰੀਤ ਸਿੰਘ, ਵੈਸ਼ਾਲੀ, ਗਾਇਤਰੀ, ਸਿਮਰਨਜੀਤ ਸਿੰਘ, ਅੰਕੁਰ ਆਦਿ ਮੌਜੂਦ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply