Wednesday, September 2, 2026

ਗੁਰੁ ਹਰਿਕ੍ਰਿਸਨ ਪਬਲਿਕ ਸਕੂਲ ਫੱਲੇਵਾਲ ਖੁਰਦ ਵਿਖੇ ਬਾਲ ਦਿਵਸ ਧੂਮਧਾਮ ਨਾਲ ਮਨਾਇਆ

PPN1411201512ਸੰਦੌੜ, 14 ਨਵੰਬਰ (ਹਰਮਿੰਦਰ ਸਿੰਘ ਭੱਟ)- ਇਲਾਕੇ ਦੀ ਨਾਮਵਰ ਸੰਸਥਾ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ ਫੱਲੇਵਾਲ ਖੁਰਦ ਵਿਖੇ ਬਾਲ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਵਿਚ ਛੋਟੇ ਬੱਚਿਆਂ ਦੇ ਪੇਂਟਿਗ ਮੁਕਾਬਲੇ ਕਰਵਾਏ ਗਏ ਅਤੇ ਸਕੂਲ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਕ੍ਰਿਕਟ ਮੈਚ ਵੀ ਕਰਵਾਇਆ ਗਿਆ, ਜਿਸ ਵਿਚ ਅਧਿਆਪਕ ਜੇਤੂ ਰਹੇ।ਇਸ ਮੌਕੇ ਸਕੂਲ ਦੀ ਮਨੇਜਮੈਟ, ਡਾਇਰੈਕਟਰ ਮੈਡਮ ਰੀਤੂ ਠਾਕੁਰ ਅਤੇ ਸਮੂਹ ਸਟਾਫ ਨੇ ਬੱਚਿਆਂ ਦਾ ਲੂੱਡਆ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਮੈਡਮ ਰੀਤੂ ਠਾਕੁਰ ਨੇ ਬੱਚਿਆਂ ਨੂੰ ਸਬੋਧਨ ਕਰਦੇ ਹੋਏ ਚਾਚਾ ਨਹਿਰੂ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਉਨ੍ਹਾਂ ਦੇ ਯਤਨਾਂ ਦੀ ਸਲਾਘਾ ਕੀਤੀ ਅਤੇ ਉਨ੍ਹਾਂ ਦੇ ਜੀਵਨ ਤੋਂ ਪ੍ਰਰੇਨਾ ਲੈਣ ਦੀ ਗੱਲ਼ ਆਖੀ। ਇਸ ਮੌਕੇ ਟਰਸੱਟ ਦੇ ਚੇਅਰਮੈਨ ਸ: ਲਾਭ ਸਿੰਘ ਆਹਲੂਵਾਲੀਆ, ਪ੍ਰਧਾਨ ਸ: ਸੁਖਦੇਵ ਸਿੰਘ ਵਾਲੀਆ, ਐਮ. ਡੀ ਸ: ਗੁਰਮਤਪਾਲ ਸਿੰਘ ਵਾਲੀਆ ਅਤੇ ਸਕੂਲ ਦੇ ਪ੍ਰੰਬਧਕ ਲਖਬੀਰ ਸਿੰਘ ਖੇੜਾ ਹਾਜਰ ਸਨ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply