Monday, April 27, 2026

ਫੱਲੇਵਾਲ ਕਾਲਜ ਵਿਚ ਬਾਲ ਦਿਵਸ ਮਨਾਇਆ

PPN1411201513ਸੰਦੌੜ, 14 ਨਵੰਬਰ (ਹਰਮਿੰਦਰ ਸਿੰਘ ਭੱਟ)- ਗੁਰੂ ਹਰਿਕ੍ਰਿਸ਼ਨ ਗਰਲਜ਼ ਕਾਲਜ ਫੱਲੇਵਾਲ ਖੁਰਦ ਵਿਖੇ ਬਾਲ ਦਿਵਸ ਮਨਾਇਆ ਗਿਆ।ਜਿਸ ਵਿਚ ਵਿਦਿਆਰਥਣਾਂ ਅਤੇ ਸਟਾਫ ਮੈਂਬਰਜ਼ ਨੇ ਕੇਕ ਕੱਟਣ ਦੀ ਰਸਮ ਅਦਾ ਕਰਕੇ ਖੁਸ਼ੀਆਂ ਪ੍ਰਗਟਾਈਆਂ, ਇਸ ਦਿਨ ਨੂੰ ਅਧਿਆਪਕ-ਵਿਦਿਆਰਥੀ ਦੇ ਪਿਆਰ ਦਾ ਪ੍ਰਤੀਕ ਬਣਾ ਕੇ ਮਨਾਇਆ ਗਿਆ।ਇਸ ਮੌਕੇ ਤੇ ਪ੍ਰਿੰਸੀਪਲ ਡਾ.ਸਰੋਜ ਰਾਣੀ ਸ਼ਰਮਾਂ ਨੇ ਇਸ ਦਿਨ ਦੀ ਮਹੱਤਤਾ ਦੱਸਦੇ ਹੋਏ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਉਸਾਰੂ ਸੋਚ ਅਪਨਾਉਣ ਅਤੇ ਆਪਣੇ ਵਿਅਕਤੀਤਵ ਨੂੰ ਨਿਖਾਰਣ ਲਈ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਉੱਜਵਲ ਭਵਿੱਖ ਲਈ ਯਤਨਸ਼ੀਲ ਹੋਣ ਲਈ ਕਿਹਾ।ਇਸ ਅਵਸਰ ਤੇ ਵਿਦਿਆਰਥਣਾਂ ਨੇ ਪੰਡਿਤ ਨਹਿਰੂ ਦੀ ਸ਼ਖਸੀਅਤ ਸੰਬੰਧੀ ਲੈਕਚਰ ਦਿੱਤਾ ਅਤੇ ਕਵਿਤਾਵਾਂ ਪੜੀਆਂ ਗਈਆਂ।ਕਾਲਜ ਮਨੈਜਮੈਂਟ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਸੀਂ ਤੁਹਾਡੇ ਭਵਿੱਖ ਨੂੰ ਉੱਜਵਲ ਕਰਨ ਵਿਚ ਹਰ ਤਰ੍ਹਾਂ ਸਹਾਇਕ ਸਿੱਧ ਹੋਈਏ ਤਾਂ ਜੋ ਸੰਸਥਾ ਤੁਹਾਡੀਆਂ ਭਵਿੱਖ-ਮਈ ਪੈੜ੍ਹਾਂ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾ ਸਕੇ ਅਤੇ ਇਸ ਮੌਕੇ ਤੇ ਵਿਦਿਆਰਥਣਾਂ ਨੂੰ ਮਠਿਆਈਆਂ ਅਤੇ ਬਰਿੱਡ-ਪਕੌੜੇ ਵੰਡੇ ਗਏ।ਇਸ ਮੌਕੇ ਤੇ ਸ.ਲਾਭ ਸਿੰਘ ਆਹਲੂਵਾਲੀਆਂ, ਪ੍ਰਧਾਨ ਸ. ਸੁਖਦੇਵ ਸਿੰਘ ਵਾਲੀਆ, ਐਮ.ਡੀ ਸ. ਗੁਰਮਤਪਾਲ ਸਿੰਘ ਵਾਲੀਆ, ਡਾ.ਭਵਨੀਤ ਕੌਰ ਵਾਲੀਆ, ਡਾਇਰੈਕਟਰ ਡਾ.ਏ.ਏ ਖਾਨ, ਕਾਲਜੀਏਟ ਪ੍ਰਿੰਸੀਪਲ ਗੁਰਪ੍ਰੀਤ ਕੌਰ ਅਤੇ ਸਮੂਹ ਸਟਾਫ ਮੈਂਬਰਜ਼ ਹਾਜ਼ਰ ਸਨ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply