Wednesday, March 18, 2026

ਵਿਸ਼ਾਲ ਸਦਭਾਵਨਾ ਰੈਲੀ ਦੀ ਤਿਆਰੀ ਸਬੰਧੀ ਗੁ: ਨਾਨਕੀਆਣਾ ਸਾਹਿਬ ਸੰਗਰੂਰ ਵਿਖੇ ਮੀਟਿੰਗ 16 ਨੂੰ

U
U

ਸੰਦੌੜ, 15 ਨਵੰਬਰ (ਹਰਮਿੰਦਰ ਸਿੰਘ ਭੱਟ)- ਬਰਗਾੜੀ ਕਾਂਡ ਤੋਂ ਬਾਅਦ ਪੰਜਾਬ ਅੰਦਰ ਬਣੇ ਨਾਜ਼ੂਕ ਮਹੌਲ ਨੂੰ ਸ਼ਾਂਤਮਈ ਬਣਾਈ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ 28 ਨਵੰਬਰ ਨੂੰ ਮੋਗਾ ਵਿਖੇ ਸੰਗਰੂਰ, ਬਰਨਾਲਾ ਅਤੇ ਮੋਗਾ ਤਿੰਨ ਜ਼ਿਲਿਆਂ ਦੀ ਕੀਤੀ ਜਾ ਰਹੀ ਵਿਸ਼ਾਲ ਸਦਭਾਵਨਾਂ ਰੈਲੀ ਦੀ ਤਿਆਰੀ ਸਬੰਧੀ 16 ਨਵੰਬਰ ਨੂੰ ਗੁਰਦੁਆਰਾ ਨਾਨਕੀਆਣਾ ਸਾਹਿਬ ਸੰਗਰੂਰ ਵਿਖੇ ਬੁਲਾਈ ਗਈ ਮੀਟਿੰਗ ‘ਚ ਵੱਧ ਤੋਂ ਵੱਧ ਵਰਕਰਾਂ ਦੀ ਸ਼ਮੂਲੀਅਤ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਪਦਮ ਸ਼੍ਰੀ ਇਜ਼ਹਾਰ ਆਲਮ ਸਾਹਿਬ ਵੱਲੋਂ ਅੱਜ ਦੇਰ ਸ਼ਾਮ 5 ਵਜੇ ਸਥਾਨਕ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਹਲਕੇ ਦੇ ਪਾਰਟੀ ਵਰਕਰਾਂ ਦੀ ਬੁਲਾਈ ਗਈ ਮੀਟਿੰਗ ਵਿਚ ਵਰਕਰਾਂ ਤੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਾਬ ਇਜ਼ਹਾਰ ਆਲਮ ਸਾਹਿਬ ਨੇ ਦੱਸਿਆ ਕਿ 16 ਨਵੰਬਰ ਦੀ ਸੰਗਰੂਰ ਮੀਟਿੰਗ ਨੂੰ ਪਾਰਟੀ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਅਤੇ ਪੰਜਾਬ ਦੇ ਖਜ਼ਾਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਸਮੇਤ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੂਬੇ ਦੇ ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਸੰਬੋਧਨ ਕਰਨ ਲਈ ਉਚੇਚੇ ਤੌਰ ‘ਤੇ ਪੁੱਜਣਗੇ।ਇਸ ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਜਥੇਦਾਰ ਜੈਪਾਲ ਸਿੰਘ ਮੰਡੀਆਂ, ਨਗਰ ਕੌਂਸਲ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਇਲ, ਦਿਹਾਤੀ ਸਰਕਲ ਪ੍ਰਧਾਨ ਜਥੇਦਾਰ ਸਿੰਗਾਰਾ ਸਿੰਘ ਅਲੀਪੁਰ, ਸ਼ਹਿਰੀ ਪ੍ਰਧਾਨ ਯਾਸੀਨ ਜੂਬੈਰੀ, ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਜਗਤਾਰ ਸਿੰਘ ਜੱਗੀ ਝਨੇਰ, ਟਰੱਕ ਯੂਨੀਅਨ ਮਾਲੇਰਕੋਟਲਾ ਦੇ ਪ੍ਰਧਾਨ ਗੁਰਮੇਲ ਸਿੰਘ ਨੌਧਰਾਣੀ, ਮਾਰਕੀਟ ਕਮੇਟੀ ਮਾਲੇਰਕੋਟਲਾ ਦੇ ਉਪ ਚੇਅਰਮੈਨ ਐਡਵੋਕੇਟ ਮੁਹੰਮਦ ਸ਼ਮਸਾਦ, ਮੁਨਸ਼ੀ ਮੁਹੰਮਦ ਅਸ਼ਰਫ, ਜੁਲਫਕਾਰ ਅਲੀ ਖਾਂ, ਅਕਾਲੀ ਦਲ ਦੇ ਜ਼ਿਲਾ ਜਨਰਲ ਸਕੱਤਰ ਬਲਦੇਵ ਸਿੰਘ ਰੁੜਕਾ, ਬਲਵਿੰਦਰ ਸਿੰਘ ਇਮਾਮਗੜ੍ਹ, ਗੁਰਮੇਲ ਸਿੰਘ ਕੁਟਾਲਾ, ਹਰਦੀਪ ਸਿੰਘ ਬਧਰਾਵਾਂ, ਗੁਲਜ਼ਾਰ ਖਾਂ ਡੀਲਰ, ਮੁਹੰਮਦ ਨਦੀਮ ਸ਼ੋਕਤ, ਮੁਹੰਮਦ ਅਨੀਸ ਕਾਕਾ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply