Sunday, August 30, 2026

ਕ੍ਰਿਸ਼ਨ ਕੁਮਾਰ ਨੂੰ ਕਾਂਗਰਸ ਵਾਈਸ ਪ੍ਰਧਾਨ ਦੇ ਅਹੁੱਦੇ ਦਾ ਨਿਯੁੱਕਤੀ ਪੱਤਰ ਸੌਂਪਿਆ

PPN1511201502

ਬਠਿੰਡਾ, 15 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਰੇਲਵੇ ਲਾਇਨ ਪਾਰ ਇਲਾਕੇ ਦੇ ਪ੍ਰਤਾਪ ਨਗਰ, ਗਲੀ ਨੰਬਰ 2 ਵਿਚ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ।ਜਿਸ ਵਿਚ ਸਾਬਕਾ ਵਿਧਾਇਕ ਹਰਮੰਦਰ ਸਿੰਘ ਜੱਸੀ ਨੇ ਸ਼ਮੂਲੀਅਤ ਕਰਦਿਆਂ ਸ਼ਹਿਰ ਦੇ ਨੋਜਵਾਨ ਕਿਸ਼ਨ ਕੁਮਾਰ ਨੂੰ ਕਾਂਗਰਸ ਪਾਰਟੀ ਵਿਚ ਵਾਈਸ ਪ੍ਰਧਾਨ ਦਾ ਅਹੁੱਦਾ ਦੇ ਕੇ ਸਨਮਾਨਤ ਕੀਤਾ ਅਤੇ ਇਸ ਮੌਕੇ ਇਨ੍ਹਾਂ ਤੋਂ ਇਲਾਵਾ ਸ਼ਹਿਰ ਪ੍ਰਧਾਨ ਮੋਹਨ ਲਾਲ ਝੁੰਬਾ, ਅਭੇ ਖੰਨਗਵਾਲ, ਪ੍ਰਵੀਨ ਕਾਲੀਆਂ, ਅਸ਼ੋਕ ਖੰਨਗਵਾਲ, ਪ੍ਰਤਾਪ ਸਿੰਘ ਚੌਹਾਨ, ਵਿਨੇ ,ਪ੍ਰਿਸ਼, ਅਧਿਤ ਠਾਕੁਰ, ਚਰਨਜੀਤ , ਗੋਲੂ ਆਦਿ ਵੀ ਸ਼ਾਮਲ ਸਨ।ਕ੍ਰਿਸ਼ਨ ਕੁਮਾਰ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਹੀ ਕਾਂਗਰਸ ਪਾਰਟੀ ਦੇ ਵਫ਼ਾਦਾਰ ਰਹਿੰਦੇ ਹੋਏ ਤਨ ਮਨ ਧਨ ਨਾਲ ਸੇਵਾ ਕਰਦੇ ਰਹਿਣਗੇ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply